09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੈਸ਼ਨ ’ਚ ਸਵਾਲ- ਖਾਲੜਾ ਨੂੰ ਅਗਵਾ ਅਤੇ ਸ਼ਹੀਦ ਕਰਨ ਵਾਲੇ ਪੁਲਿਸ ਅਧਿਕਾਰੀ ਕਿੱਥੇ !- ਇਯਾਲੀ

ਮੁੱਲਾਂਪੁਰ-ਦਾਖਾ, 3 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਐੱਮ. ਐੱਲ.

Ad Position 21
No active advertisement
ਅਜੀਤ ਡੈਸਕ 04-08-2026
ਮੁੱਲਾਂਪੁਰ-ਦਾਖਾ, 3 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਮਾਨਯੋਗ ਸਪੀਕਰ ਨੂੰ ਸੰਬੋਧਨ ਹੋ ਕੇ ਸਵਾਲ ਰੱਖਿਆ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਗਏ ਸ਼ਹੀਦ ਜਸਵੰਤ ਸਿੰਘ ਖਾਲੜਾ ਕਤਲ ਮਾਮਲੇ ’ਚ ਦੂਹਰੀ ਉਮਰ ਕੈਦ ਭੁਗਤ ਰਹੇ ਸਾਬਕਾ ਡੀ.ਐੱਸ.ਪੀ. ਜਸਪਾਲ ਸਿੰਘ, ਐੱਸ.ਆਈ. ਸਤਨਾਮ ਸਿੰਘ, ਹੋਰਨਾਂ ਬਾਰੇ ਪਤਾ ਲਗਾ ਕੇ ਗ੍ਰਿਫ਼ਤਾਰ ਕੀਤਾ ਜਾਵੇ। ਇਯਾਲੀ ਕਿਹਾ ਕਿ ਸਾਲ 2023 ’ਚ ਅੰਤ੍ਰਿਮ ਜ਼ਮਾਨਤ ’ਤੇ ਬਾਹਰ ਆਉਣ ਬਾਅਦ ਜਸਪਾਲ ਸਿੰਘ, ਹੋਰਨਾਂ ਬਾਰੇ ਪੁਲਿਸ ਨੂੰ ਕੋਈ ਪਤਾ ਨਹੀਂ, ਕਿਉਂ ਨਾ ਇਹ ਪਤਾ ਲਗਾਇਆ ਜਾਵੇ। ਇਯਾਲੀ ਕਿਹਾ ਕਿ ਖਾਲੜਾ ਦੀ ਸ਼ਹਾਦਤ ਸੱਚ ਅਤੇ ਮਨੁੱਖੀ ਅਧਿਕਾਰਾਂ ਲਈ ਅਦੁੱਤੀ ਸੀ, ਉਨ੍ਹਾਂ ਨੂੰ ਅਗਵਾ ਅਤੇ ਕਤਲ ਕਰਨ ਵਾਲੇ ਜੇਲ੍ਹ ’ਚੋਂ ਬਾਹਰ ਨਹੀਂ ਆਉਣੇ ਚਾਹੀਦੇ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਹਥਿਆਰਾਂ ਸਮੇਤ 2 ਕਾਬੂ-ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ ਇਕ ਕਾਰ ਵੀ ਬਰਾਮਦ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ...
Ad Position 24