08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਾਤਾ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਝੰਡੇ ਦੀ ਸ਼ੋਭਾ ਯਾਤਰਾ ਸਜਾਈ

ਰਾਏਕੋਟ, 3 ਅਗਸਤ (ਸੁਸ਼ੀਲ)-ਮਾਤਾ ਨੈਣਾ ਦੇਵੀ ਲੰਗਰ ਕਮੇਟੀ ਪਿੰਡ ਬੱਸੀਆਂ ਵੱਲੋਂ ਨਗਰ ਨਿਵਾਸੀਆਂ, ਗ੍ਰਾਂਮ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਵ. ਸੁਰਿੰਦਰ ਕੁਮਾਰ ਪੱਪੂ (ਬਿਜਲੀ ਵਾਲੇ) ਵੱਲੋ ਸ਼ੁਰੂ ਕੀਤੀ ਗਈ ਲੰਗਰ ਲਗਾਉਣ ਦੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਾਲਾਨਾ ਸਾਉਣ ਦੇ ਚਾਲਿਆਂ ਦੌਰਾਨ ਮਾਤਾ ਨੈਣਾ ਦੇਵੀ ਮੰਦਰ ਵਿਖੇ 25ਵਾਂ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 04-08-2026
ਰਾਏਕੋਟ, 3 ਅਗਸਤ (ਸੁਸ਼ੀਲ)-ਮਾਤਾ ਨੈਣਾ ਦੇਵੀ ਲੰਗਰ ਕਮੇਟੀ ਪਿੰਡ ਬੱਸੀਆਂ ਵੱਲੋਂ ਨਗਰ ਨਿਵਾਸੀਆਂ, ਗ੍ਰਾਂਮ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਵ. ਸੁਰਿੰਦਰ ਕੁਮਾਰ ਪੱਪੂ (ਬਿਜਲੀ ਵਾਲੇ) ਵੱਲੋ ਸ਼ੁਰੂ ਕੀਤੀ ਗਈ ਲੰਗਰ ਲਗਾਉਣ ਦੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਾਲਾਨਾ ਸਾਉਣ ਦੇ ਚਾਲਿਆਂ ਦੌਰਾਨ ਮਾਤਾ ਨੈਣਾ ਦੇਵੀ ਮੰਦਰ ਵਿਖੇ 25ਵਾਂ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਲੰਗਰ ਕਮੇਟੀ ਵੱਲੋਂ ਅੱਜ ਸਵੇਰੇ ਸ਼ਿਵ ਮੰਦਰ ਵਿਖੇ ਹਵਨਯੱਗ ਕੀਤਾ ਗਿਆ। ਪੰਡਿਤ ਪ੍ਰਮੋਦ ਤਿਵਾੜੀ ਵੱਲੋਂ ਵੇਦ ਮੰਤਰਾਂ ਦਾ ਉਚਾਰਨ ਕੀਤਾ ਗਿਆ। ਹਵਨਯੱਗ ’ਚ ਸੰਗਤਾਂ ਵੱਲੋ ਆਹੂਤੀ ਪਾਈ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਪਵਿੱਤਰ ਝੰਡੇ ਨੂੰ ਲੈ ਕੇ ਪਿੰਡ ਵਿੱਚ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਦਾ ਪਿੰਡ ਦੇ ਵੱਖ-ਵੱਖ ਪੜਾਵਾਂ ’ਤੇ ਸੰਗਤਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਪ੍ਰਸਿੱਧ ਭੇਟ ਗਾਇਕ ਲਵਲੀ ਸ਼ਰਮਾ ਵੱਲੋਂ ਮਾਂ ਭਗਵਤੀ ਦੀਆਂ ਭੇਟਾਂ ਗਾਇਕ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਲੰਗਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਸਾਉਣ ਦੇ ਚਾਲਿਆਂ ਦੌਰਾਨ ਦਰਸ਼ਨਾਂ ਲਈ ਜਾ ਰਹੀਆਂ ਸੰਗਤਾਂ ਦੀ ਸਹੂਲਤ ਲਈ ਕੌਲਾ ਵਾਲਾ ਟੋਭਾ ਨਜ਼ਦੀਕ 12 ਅਗਸਤ ਤੋ ਲੈ ਕੇ 21 ਅਗਸਤ ਤੱਕ ਲੰਗਰ ਲਗਾਇਆ ਜਾਵੇਗਾ ਜੋ ਕਿ ਦਿਨ ਰਾਤ ਲਗਾਤਾਰ ਚੱਲੇਗਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਛਿੰਦਾ, ਸਾਬਕਾ ਸਰਪੰਚ ਜਗਦੇਵ ਸਿੰਘ ਟੀਟੂ, ਗੁਰਵਿੰਦਰ ਸਿੰਘ ਚੀਮਾ ‘ਆਪ’ ਆਗੂ, ਪਰਮਿੰਦਰ ਕੁਮਾਰ ਰੂਬਲ, ਲਵਲੀ ਸ਼ਰਮਾ, ਅਜੈ ਜੈਨ, ਗੁਰਮੀਤ ਸਿੰਘ ਬੈਂਸ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਹਲਕੇ ਦੀਆਂ ਸਿਹਤ ਸਹੂਲਤਾਂ ਸੰਬੰਧੀ ਮੰਗਾਂ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
Ad Position 24