08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਜਪਾ ਨੇ ਸਮਰਸਤਾ ਸੰਕਲਪ ਅਭਿਆਨ ਤਹਿਤ ਵਾਰਾਨਸੀ ਤੋਂ ਕਲਸ਼ ਲਿਆਂਦੇ

ਜਗਰਾਉਂ, 3 ਅਗਸਤ (ਵਿਨੋਦ ਕੁਮਾਰ)-ਭਾਜਪਾ ਵੱਲੋਂ ਦੇਸ਼ ਭਰ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਅਭਿਆਨ ਮਨਾਇਆ ਜਾ ਰਿਹਾ। ਜਿਸ ਦੇ ਤਹਿਤ ਵਾਰਾਨਸੀ ਤੋਂ ਕਲਸ ਚੰਡੀਗੜ੍ਹ ਲਿਆਂਦੇ ਗਏ।

Ad Position 21
No active advertisement
ਅਜੀਤ ਡੈਸਕ 04-08-2026
ਜਗਰਾਉਂ, 3 ਅਗਸਤ (ਵਿਨੋਦ ਕੁਮਾਰ)-ਭਾਜਪਾ ਵੱਲੋਂ ਦੇਸ਼ ਭਰ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਅਭਿਆਨ ਮਨਾਇਆ ਜਾ ਰਿਹਾ। ਜਿਸ ਦੇ ਤਹਿਤ ਵਾਰਾਨਸੀ ਤੋਂ ਕਲਸ ਚੰਡੀਗੜ੍ਹ ਲਿਆਂਦੇ ਗਏ। ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸਾਰੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਪਵਿੱਤਰ ਕਲਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਕਲਸ਼ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਸੌਂਪੇ ਗਏ ਤਾਂ ਕਿ ਅੱਗੇ ਪੰਜਾਬ ਦੇ ਸਾਰੇ ਸਰਕਲਾਂ ਵਿੱਚ ਇਸ ਕਲਸ਼ ਨੂੰ ਯਾਤਰਾ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਨ ਮੌਕੇ ਸਮਰਸਤਾ ਸੰਕਲਪ ਅਭਿਆਨ ਤਹਿਤ ਕਲਸ਼ ਦਿੰਦਿਆਂ ਜ਼ਿਲ੍ਹੇ ਦੇ ਸਰਕਲ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਲਸ਼ ਦੇ ਦਰਸ਼ਨ ਆਪਣੇ ਆਪਣੇ ਸਰਕਲ ਦੇ ਵੱਧ ਤੋਂ ਵੱਧ ਲੋਕਾਂ ਨੂੰ ਕਰਵਾਉਣ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ’ਤੇ ਵਾਰਾਨਸੀ ਵਿਚ ਵਿਸ਼ਾਲ ਲੰਗਰ ਹਾਲ, ਸ਼ਾਨਦਾਰ ਮਿਊਜ਼ੀਅਮ, ਮੂਰਤੀ ਸਥਾਪਨਾ ਕਰ ਕੇ ਗੁਰੂ ਜੀ ਦੇ ਚਰਨਾਂ ਵਿੱਚ ਸੱਚੀ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ ਪੰਜਾਬ ਵਿੱਚ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਂਅ ’ਤੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਕੇ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮਰਸਤਾ ਸੰਕਲਪ ਅਭਿਆਨ ਪਾਰਟੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਸੰਤਾਂ, ਧਾਰਮਿਕ ਕਮੇਟੀਆਂ, ਨੌਜਵਾਨਾਂ ਅਤੇ ਔਰਤਾਂ ਨੂੰ ਨਾਲ ਜੋੜ ਕੇ ਜਨ ਅੰਦੋਲਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਪੂਰਨਮਾ ਤੋਂ ਇਹ ਅਭਿਆਨ ਆਰੰਭ ਹੋਇਆ ਜਿਸ ਤਹਿਤ 20 ਫਰਵਰੀ 2027 ਤੱਕ ਲਗਾਤਾਰ ਗੁਰੂ ਰਵਿਦਾਸ ਜੀ ਦੇ ਦਿਹਾੜਾ ਸਮਾਗਮ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਭਿਆਨ ਹੀ ਨਹੀਂ ਸਗੋਂ ਗੁਰੂ ਰਵਿਦਾਸ ਜੀ ਦੇ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਦੀ ਇੱਕ ਲਹਿਰ ਹੈ। ਇਸ ਮੌਕੇ ਸੁਮਿਤ ਅਰੋੜਾ, ਪ੍ਰਦੀਪ ਜੰਡ, ਬਾਲ ਕਿਸ਼ਨ ਗਰਗ, ਅਜੀਤ ਸਿੰਘ ਅਖਾੜਾ, ਲਖਵਿੰਦਰ ਸਿੰਘ ਸਪਰਾ, ਪਰਮਜੀਤ ਸਿੰਘ ਟੂਸੇ, ਜਗਤਾਰ ਸਿੰਘ ਬਾਂਗਰ, ਵਿਸ਼ਾਲ ਭਰਤ, ਮਹੀਪਾਲ ਕੁਮਾਰ, ਮਨੋਜ ਗੋਇਲ, ਰਣਜੀਤ ਸਿੰਘ ਫੱਲੇਵਾਲ, ਕੇਵਲ ਹਠੂਰ, ਸੁਰੇਸ਼ ਗਰਗ, ਰਕੇਸ਼ ਕੁਮਾਰ ਹੈਪੀ, ਸੌਰਵ ਗਰਗ, ਡਾ: ਨਿਰਮਲ ਭੁੱਲਰ, ਜਗਬੀਰ ਸਿੰਘ ਹਸਨਪੁਰ, ਗੁਰਦਿਆਲ ਸਿੰਘ ਗਾਲਿਬ, ਕੁਲਵੰਤ ਸਿੰਘ ਭੱਟੀ, ਗੁਰਚਰਨ ਸਿੰਘ ਕਾਉਂਕੇ, ਜਗਸੀਰ ਸਿੰਘ ਮੁੱਲਾਂਪੁਰ, ਭੋਲਾ ਸਿੰਘ, ਜੈ ਪ੍ਰਕਾਸ਼, ਡਾ: ਰਾਜ ਕਮਲ, ਵਿਸ਼ਾਲ ਕੁਮਾਰ, ਅਮਨਪ੍ਰੀਤ ਸਿੰਘ ਲਾਡੀ ਹਠੂਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ, ਸਿੱਧਵਾਂ ਖੁਰਦ ਵਿਖੇ ਅਕਾਦਮਿਕ ਸੈਸ਼ਨ ਦੀ ਧਾਰਿਮਕ ਸਮਾਗਮ ਨਾਲ ਸ਼ੁਰੂਆਤ ਅਗਲੀ ਖ਼ਬਰ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਹਲਕੇ ਦੀਆਂ ਸਿਹਤ ਸਹੂਲਤਾਂ ਸੰਬੰਧੀ ਮੰਗਾਂ...
Ad Position 24