08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰਦੁਆਰਾ ਛੇਵੀਂਂ ਪਾਤਿਸ਼ਾਹੀ ਪਿੰਡ ਸਿੱਧਵਾਂ ਕਲਾਂ ਵਿਖੇ ਮਹਾਨ ਦੀਵਾਨ ਦੇ ਅਖ਼ਰੀਲੇ ਦਿਨ ਭਾਈ ਮਨਜੀਤ ਸਿੰਘ ਬੁਟਾਹਾਰੀ ਦੇ ਕਵੀਸ਼ਰੀ ਜੱਥੇ ਨੇ ਹਾਜ਼ਰੀ ਲਵਾਈ

ਚੌਂਕੀਮਾਨ, 3 ਅਗਸਤ (ਤੇਜਿੰਦਰ ਸਿੰਘ ਚੱਢਾ) ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਂਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ. ਆਰ.

Ad Position 21
No active advertisement
ਦੀਵਾਨ ਸਮੇਂ ਸਮਾਜ ਸੇਵੀ ਬਿੰਦਰ ਸਿੱਧੂ ਮਨੀਲਾ ਤੇ ਗੁਰਤੇਜ ਸਿੰਘ ਪੁਹੀੜ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਮਨਿੰਦਰ ਸਿੰਘ ਸਿੱਧਵਾਂ, ਸੈਕਟਰੀ ਜੁਗਰਾਜ ਸਿੰਘ ਸਿੱਧਵਾਂ, ਉਪਿੰਦਰ ਸਿੰਘ ਰੂਪਾ ਸਿੱਧਵਾਂ, ਦਰਸ਼ਨ ਸਿੰਘ ਤੇ ਹੋਰ। ਤਸਵੀਰ: ਤੇਜਿੰਦਰ ਸਿੰਘ ਚੱਢਾ 04-08-2026
ਚੌਂਕੀਮਾਨ, 3 ਅਗਸਤ (ਤੇਜਿੰਦਰ ਸਿੰਘ ਚੱਢਾ) ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਂਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼, ਨੌਜਵਾਨ ਵੀਰਾਂ, ਸਮੂਹ ਨਗਰ ਨਿਵਾਸੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਆਉਣ ਦੀ ਖੁਸ਼ੀ ਵਿਚ ਕਰਵਾਏ ਜਾਂਦੇ ਸਾਲਾਨਾ ਮਹਾਨ ਦੀਵਾਨ ਦੇ ਅਖ਼ਰੀਲੇ ਦਿਨ ਸਜਾਏ ਦੀਵਾਨਾਂ ਵਿਚ ਮੌਕੇ ਭਾਈ ਮਨਜੀਤ ਸਿੰਘ ਬੁਟਾਹਾਰੀ ਦੇ ਕਵੀਸ਼ਰੀ ਜੱਥੇ ਨੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਾਕਮ ਸਿੰਘ ਵਹਿਣੀਵਾਲ, ਨਾਜਰ ਸਿੰਘ ਕਲਿਆਣ, ਬਲਵੰਤ ਸਿੰੰਘ ਪਮਾਲ, ਜਸਵਿੰਦਰ ਸਿੰਘ ਜਲਾਲਾਵਾਦ, ਜਸਪਾਲ ਸਿੰਘ ਉਦਾਸੀ, ਕਸਮੀਰ ਸਿੰਘ ਸੰਘੇੜਾ, ਸੁਖਵੰਤ ਸਿੰਘ ਸੁੱਖਾ ਲੁਧਿਆਣਾ ਤੇ ਮੁਖਤਿਆਰ ਸਿੰਘ ਤੂਫਾਨ ਆਦਿ ਦੇ ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਵਾਰਾਂ ਰਾਹੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਧਾਨ ਮਨਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਮੀਤ ਪ੍ਰਧਾਨ, ਦਰਸਨ ਸਿੰਘ ਖ਼ਜ਼ਾਨਚੀ, ਸੈਕਟਰੀ ਜੁਗਰਾਜ ਸਿੰਘ, ਹਰਜੰਗ ਸਿੰਘ, ਬਲਪ੍ਰੀਤ ਸਿੰਘ, ਚਰਨਜੀਤ ਸਿੰਘ, ਉਪਿੰਦਰ ਸਿੰਘ ਰੂਪਾ ਸਿੱਧਵਾਂ, ਫੌਜੀ ਅਮਰਜੀਤ ਸਿੰਘ, ਚਰਨ ਸਿੰਘ, ਮਨਦੀਪ ਸਿੰਘ ਸਿੱਧੂ, ਬਾਬਾ ਸੰਤੋਖ ਸਿੰਘ, ਬਾਬਾ ਮੁਖਤਿਆਰ ਸਿੰਘ ਸਿੱਧਵਾਂ ਤੇ ਬਿੰਦਰ ਸਿੱਧੂ ਮਨੀਲਾ ਦੀ ਅਗਵਾਈ ’ਚ ਸੰਗਤਾਂ ਵਲੋਂ ਮਨਜੀਤ ਸਿੰਘ ਬੁਟਾਹਾਰੀ ਦੇ ਕਵੀਸ਼ਰੀ ਜੱਥੇ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੀਵਾਨ ਵਿਚ ਪੁੱਜੀ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਸਰਨਪ੍ਰੀਤ ਸਿੰਘ ਸਿੱਧਵਾਂ, ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਨਰਿੰਦਰ ਸਿੰਘ ਨਿੰਦਾ ਸਿੱਧਵਾਂ, ਡਾ. ਅਮਰਜੀਤ ਸਿੰਘ ਸਿੱਧਵਾਂ, ਕੁਲਦੀਪ ਸਿੰਘ ਸੀਹਰਾ, ਸਾਬਕਾ ਪੰਚ ਹਰਦੇਵ ਸਿੰਘ ਸਿੱਧਵਾਂ, ਮਨਦੀਪ ਸਿੰਘ ਸਿੱਧੂ, ਪੰਚ ਜਸਪਾਲ ਸਿੰਘ ਸਿੱਧੂ, ਗੁਰਤੇਜ ਸਿੰਘ ਸਿੱਧਵਾਂ, ਚੇਅਰਮੈਨ ਬਲਜੀਤ ਸਿੰਘ ਬਿੱਲੂ, ਗੁਰਚਰਨ ਸਿੰਘ ਸਿੱਧਵਾਂ, ਚਰਨਜੀਤ ਸਿੰਘ ਬਾਪੂ, ਬਲਦੇਵ ਸਿੰਘ, ਅਮਰਜੀਤ ਸਿੰਘ ਫੌਜੀ, ਸੁਖਵੀਰ ਸਿੰਘ ਫੌਜੀ, ਸੁਖਦੇਵ ਸਿੰਘ ਆੜ੍ਹਤੀਆ, ਹਰਮੱਖਣ ਸਿੰਘ ਯੂ.ਐੱਸ.ਏ., ਸੂਬੇਦਾਰ ਸੁਖਜੀਤ ਸਿੰਘ ਸੋਹੀਆ, ਕੁਲਵੰਤ ਸਿੰਘ ਸੋਹੀਆ, ਜਗਮੋਹਨ ਸਿੰਘ ਸੋਹੀਆ, ਜੱਸਾ ਸਿੰਘ ਚੌਂਕੀਮਾਨ, ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਪ ਅਸਥਾਨ ਸੰਤ ਨਗੀਨਾ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਜਸਪਾਲ ਸਿੰਘ ਦਾ ਸੰਗਤਾਂ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਜਸਵਿੰਦਰ ਸਿੰਘ ਛਿੰਦਾ ਦੇ ਚਰਚਿਤ ਨਾਵਲ ‘ਹਵਾਲਾਤ’ ’ਤੇ ਗੋਸ਼ਟੀ
Ad Position 24