08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜਗਰਾਉਂ ਦੇ ਸੁੰਦਰ ਨਗਰ ’ਚ ਬੀਬੀਆਂ ਨੇ ਮਨਾਈਆਂ ਤੀਆਂ

ਜਗਰਾਉਂ, 3 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸਦੀਆਂ ਤੋਂ ਪੰਜਾਬ ਵਿਚ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ, ਇੰਨ੍ਹਾਂ ਵਿਚੋਂ ਇਕ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਹੈ ਜੋ ਬੜੇ ਚਾਵਾਂ ਮਲਾਰਾਂ ਨਾਲ ਪਿੰਡ ਦੀਆਂ ਧੀਆਂ-ਧਿਆਣੀਆਂ ਤੇ ਪਿੰਡ ਦੀਆਂ ਨੂੰਹਾਂ ਵਲੋਂ ਮਨਾਇਆ ਜਾਂਦਾ ਹੈ, ਪਰ ਹੁਣ ਇਹ ਤਿਉਹਾਰ ਭਾਵੇਂ ਘੱਟ ਮਨਾਏ ਜਾਂਦੇ ਹਨ, ਫਿਰ ਵੀ ਸ਼ਹਿਰਾਂ ਪਿੰਡਾਂ ਵਿਚ ਹਰ ਵਰਗ ਦੀਆਂ ਮਹਿਲਾਵਾਂ ਵਲੋਂ ਮਨਾਇਆ ਜਾਂਦਾ ਹੈ। ਅੱਜ ਇਸੇ ਤਹਿਤ ਹੀ ਜਗਰਾਉਂ ਦੇ ਸੁੰਦਰ ਨਗਰ ਵਿਚ ਮੁਹੱਲੇ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ।

Ad Position 21
No active advertisement
ਜਗਰਾਉਂ ਦੇ ਸੁੰਦਰ ਨਗਰ ’ਚ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਮਹਿਲਾਵਾਂ ਗਿੱਧਾ ਪਾਉਂਦੀਆਂ ਹੋਈਆਂ। ਤਸਵੀਰ: ਭੁਪਿੰਦਰ ਸਿੰਘ ਮੁਰਲੀ 04-08-2026
ਜਗਰਾਉਂ, 3 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਸਦੀਆਂ ਤੋਂ ਪੰਜਾਬ ਵਿਚ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ, ਇੰਨ੍ਹਾਂ ਵਿਚੋਂ ਇਕ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਹੈ ਜੋ ਬੜੇ ਚਾਵਾਂ ਮਲਾਰਾਂ ਨਾਲ ਪਿੰਡ ਦੀਆਂ ਧੀਆਂ-ਧਿਆਣੀਆਂ ਤੇ ਪਿੰਡ ਦੀਆਂ ਨੂੰਹਾਂ ਵਲੋਂ ਮਨਾਇਆ ਜਾਂਦਾ ਹੈ, ਪਰ ਹੁਣ ਇਹ ਤਿਉਹਾਰ ਭਾਵੇਂ ਘੱਟ ਮਨਾਏ ਜਾਂਦੇ ਹਨ, ਫਿਰ ਵੀ ਸ਼ਹਿਰਾਂ ਪਿੰਡਾਂ ਵਿਚ ਹਰ ਵਰਗ ਦੀਆਂ ਮਹਿਲਾਵਾਂ ਵਲੋਂ ਮਨਾਇਆ ਜਾਂਦਾ ਹੈ। ਅੱਜ ਇਸੇ ਤਹਿਤ ਹੀ ਜਗਰਾਉਂ ਦੇ ਸੁੰਦਰ ਨਗਰ ਵਿਚ ਮੁਹੱਲੇ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਮਹਿਲਾਵਾਂ ਨੇ ਵੱਖ-ਵੱਖ ਬੋਲੀਆਂ ਪਾਈਆਂ ਅਤੇ ਗਿੱਧਾ ਪਾ ਕੇ ਖੁਸ਼ੀ ਸਾਂਝੀ ਕੀਤੀ। ਇਸ ਸਮੇਂ ਬਲਜੀਤ ਕੌਰ ਵਿਰਕ, ਪ੍ਰਿਤਪਾਲ ਕੌਰ, ਸੁਰਿੰਦਰ ਕੌਰ, ਨਵਨੀਤ ਕੌਰ, ਸੰਤੋਸ਼ ਰਾਣੀ, ਮਹਿੰਦਰ ਕੌਰ, ਇੰਦਰਜੀਤ ਕੌਰ, ਮਨਜੀਤ ਕੌਰ, ਵੀਨਾ ਮਿੱਤਲ, ਹਰਜੀਤ ਕੌਰ, ਮਨਜੀਤ ਕੌਰ, ਹਰਜੋਤ ਕੌਰ, ਪਰਮਜੀਤ ਕੌਰ, ਰਾਜ ਕੌਰ, ਰਮਨ ਕੌਰ ਆਦਿ ਨੇ ਤੀਆਂ ਦਾ ਤਿਉਹਾਰ ਮਨਾਉਂਦਿਆ ਨੱਚ ਟੱਪ ਕੇ ਖੁਸ਼ੀ ਸਾਂਝੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੁਗਰੀ ਨੌਜਵਾਨ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਹੋਏ ਸ਼ਾਮਿਲ ਅਗਲੀ ਖ਼ਬਰ ਤਪ ਅਸਥਾਨ ਸੰਤ ਨਗੀਨਾ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਜਸਪਾਲ ਸਿੰਘ ਦਾ ਸੰਗਤਾਂ ਵਲੋਂ ਵਿਸ਼ੇਸ਼ ਸਨਮਾਨ
Ad Position 24