ਭਾਕਿਯੂ ਡਕੌਂਦਾ (ਹਸਨਪੁਰ) ਵਲੋਂ ਪਿੰਡ ਰਤਨ ਵਿਖੇ ਨੌਜਵਾਨਾਂ ਨੂੰ ਜਥੇਬੰਦ ਕਰਨ ਲਈ ਮੀਟਿੰਗ
ਜੋਧਾਂ, 8 ਅਗਸਤ (ਗੁਰਵਿੰਦਰ ਸਿੰਘ ਹੈਪੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਵਲੋਂ ਇਤਿਹਾਸਕ ਪਿੰਡ ਰਤਨ ਵਿਖੇ ਨੌਜਵਾਨਾਂ ਨੂੰ ਜਥੇਬੰਦ ਕਰਨ ਲਈ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਸਰਾਭਾ ਦੀ ਅਗਵਾਈ ਹੇਠ ਹੋਈ। ਗੁਰਦੁਆਰਾ ਟਾਹਲੀ ਸਾਹਿਬ ਪਾਤਿਸ਼ਾਹੀ ਦਸਵੀਂ ਰਤਨ ਵਿਖੇ ਨੌਜਵਾਨਾਂ ਦੀ ਇਕੱਤਰਤਾ ਸਮੇਂ ਗੱਲ ਕਰਦਿਆਂ ਹਰਦੀਪ ਸਿੰਘ ਸਰਾਭਾ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਦਾ ਭਵਿੱਖ ਹੈ, ਜੇਕਰ ਸਾਡੇ ਨੌਜਵਾਨ ਨਸ਼ੇ ਅਤੇ ਹੋਰ ਅਲਾਮਤਾਂ ਨੂੰ ਤਿਆਗ ਕੇ ਆਪਣੇ ਵਿਰਸੇ ਨਾਲ ਜੁੜਨਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ।
ਜੋਧਾਂ, 8 ਅਗਸਤ (ਗੁਰਵਿੰਦਰ ਸਿੰਘ ਹੈਪੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਵਲੋਂ ਇਤਿਹਾਸਕ ਪਿੰਡ ਰਤਨ ਵਿਖੇ ਨੌਜਵਾਨਾਂ ਨੂੰ ਜਥੇਬੰਦ ਕਰਨ ਲਈ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਸਰਾਭਾ ਦੀ ਅਗਵਾਈ ਹੇਠ ਹੋਈ। ਗੁਰਦੁਆਰਾ ਟਾਹਲੀ ਸਾਹਿਬ ਪਾਤਿਸ਼ਾਹੀ ਦਸਵੀਂ ਰਤਨ ਵਿਖੇ ਨੌਜਵਾਨਾਂ ਦੀ ਇਕੱਤਰਤਾ ਸਮੇਂ ਗੱਲ ਕਰਦਿਆਂ ਹਰਦੀਪ ਸਿੰਘ ਸਰਾਭਾ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਦਾ ਭਵਿੱਖ ਹੈ, ਜੇਕਰ ਸਾਡੇ ਨੌਜਵਾਨ ਨਸ਼ੇ ਅਤੇ ਹੋਰ ਅਲਾਮਤਾਂ ਨੂੰ ਤਿਆਗ ਕੇ ਆਪਣੇ ਵਿਰਸੇ ਨਾਲ ਜੁੜਨਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਨਾਲ -ਨਾਲ ਉਨ੍ਹਾਂ ਨੂੰ ਆਪਣੇ ਸਮਾਜ ਪ੍ਰਤੀ ਫ਼ਰਜ਼ਾਂ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵੀ ਜਾਗਰੂਕ ਕਰਨਾ ਅਜੋਕੇ ਸਮੇਂ ਦੀ ਜ਼ਰੂਰਤ ਹੈ। ਇਸ ਮੌਕੇ ਸਰਬਸੰਮਤੀ ਨਾਲ ਤਨਵੀਰ ਸਿੰਘ ਢਿੱਲੋਂ ਨੂੰ ਪ੍ਰਧਾਨ ਅਤੇ ਸੁਖਮਨ ਸਿੰਘ ਗਰੇਵਾਲ ਬੱਲੋਵਾਲ ਨੂੰ ਵੀ ਜਥੇਬੰਦੀ ਵਿੱਚ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਪਰਮਜੀਤ ਸਿੰਘ ਪਾਲ ਰਤਨ, ਜਪਨਜੀਤ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਅਕਾਸ਼ਪ੍ਰੀਤ ਸਿੰਘ, ਬੂਟਾ ਸਿੰਘ, ਆਰਿਆਂ ਪੰਧੇਰ, ਦਮਨ ਸਿੰਘ ਰਤਨ, ਅਰਸ਼, ਗੁਰਮੇਲ ਸਿੰਘ, ਪ੍ਰਭਜੋਤ ਸਿੰਘ, ਜਸਕਰਨ ਸਿੰਘ, ਕਰਨ ਸਿੰਘ, ਹਰਮਨ ਸਿੰਘ, ਬਲਰਾਜ ਸਿੰਘ, ਗੌਰਵ ਸਿੰਘ, ਜਸਪ੍ਰੀਤ ਸਿੰਘ, ਮਨਕੀਰਤ ਸਿੰਘ, ਸੁਖਮਨ ਸਿੰਘ, ਤਨਵੀਰ ਸਿੰਘ, ਹਰਮਨਦੀਪ ਸਿੰਘ, ਕਰਨਪ੍ਰੀਤ ਸਿੰਘ, ਰਾਜਵੀਰ ਸਿੰਘ, ਗੁਰਕਰਨ ਸਿੰਘ, ਇੰਦਰਜੀਤ ਸਿੰਘ, ਜਸ਼ਨਦੀਪ, ਪਰਮਜੀਤ ਸਿੰਘ, ਹਰਮਿੰਦਰ ਸਿੰਘ, ਰੁਪਿੰਦਰ ਸਿੰਘ, ਹਰਦੀਪ ਸਿੰਘ, ਗੁਰਿੰਦਰ ਸਿੰਘ, ਚਸਮਦੀਪ ਸਿੰਘ, ਕਮਲਜੀਤ ਸਿੰਘ, ਗੁਰਵਿੰਦਰ ਸਿੰਘ, ਹਰਵੀਰ ਸਿੰਘ ਗਰੇਵਾਲ, ਜਸ਼ਨਪ੍ਰੀਤ ਗਰੇਵਾਲ, ਰਾਜਬੀਰ ਸਿੰਘ, ਕਰਨ ਸਿੰਘ ਗਰੇਵਾਲ, ਚਰਨਜੋਤ ਸਿੰਘ, ਗੁਰਮਨਪ੍ਰੀਤ ਸਿੰਘ, ਆਰੀਅਨਪ੍ਰੀਤ ਸਿੰਘ, ਅਰਸ਼ਦੀਨ ਖ਼ਾਨ, ਜਸਪ੍ਰੀਤ ਸਿੰਘ, ਕਮਲ ਜੋਧਾਂ, ਬਲਰਾਜ ਸਿੰਘ, ਜੋਤ ਗਰੇਵਾਲ ਆਦਿ ਹਾਜ਼ਰ ਸਨ।