11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜਗਰਾਉਂ ਮੋਤੀ ਬਾਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਜਗਰਾਉਂ, 10 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਜਗਰਾਉਂ ਮੋਤੀ ਬਾਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸੁੱਖਪ੍ਰੀਤ ਕੌਰ, ਜੋਤੀ ਬੱਬਰ, ਅਮਨ ਬਤਰਾ, ਗੁਰਮੀਤ ਕੌਰ (ਰਾਜੂ) ਅਤੇ ਸਿਮਰਨ ਕੌਰ ਨੇ ਤੀਆਂ ਦੇ ਤਿਉਹਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ। ਇਸ ਮੌਕੇ ਦਵਿੰਦਰਜੀਤ ਸਿੰਘ ਸਿੱਧੂ ਐੱਮ.

Ad Position 21
No active advertisement
ਅਜੀਤ ਡੈਸਕ 11-08-2026
ਜਗਰਾਉਂ, 10 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਜਗਰਾਉਂ ਮੋਤੀ ਬਾਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸੁੱਖਪ੍ਰੀਤ ਕੌਰ, ਜੋਤੀ ਬੱਬਰ, ਅਮਨ ਬਤਰਾ, ਗੁਰਮੀਤ ਕੌਰ (ਰਾਜੂ) ਅਤੇ ਸਿਮਰਨ ਕੌਰ ਨੇ ਤੀਆਂ ਦੇ ਤਿਉਹਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ। ਇਸ ਮੌਕੇ ਦਵਿੰਦਰਜੀਤ ਸਿੰਘ ਸਿੱਧੂ ਐੱਮ.ਸੀ. ਮੋਤੀ ਬਾਗ ਦੇ ਧਰਮਪਤਨੀ ਰਣਜੀਤ ਕੌਰ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮੇਂ ਤੀਆਂ ਦੇ ਤਿਉਹਾਰ ’ਤੇ ਸਾਰੀਆਂ ਔਰਤਾਂ ਨੇ ਬਹੁਤ ਹੀ ਵਨ-ਸਵੰਨੀਆਂ ਖੇਡਾਂ ਖੇਡੀਆਂ, ਕਿਕਲੀ ਪਾਈ, ਗਿੱਧਾ ਪਾਇਆ ਅਤੇ ਤੰਬੋਲਾ ਦੀਆਂ ਖੇਡਾਂ ਵੀ ਖੇਡੀਆਂ। ਇਸ ਉਪਰੰਤ ਰਵਾਇਤੀ ਗਿੱਧੇ ਦੀ ਪੇਸ਼ਕਾਰੀ ਨੇ ਸਮਾਗਮ ਵਿਚ ਹੋਰ ਵੀ ਰੌਣਕ ਭਰ ਦਿੱਤੀ। ਸਮਾਗਮ ਵਿਚ ਆਈਆਂ ਮਹਿਲਾਵਾਂ ਲਈ ਵੱਖ-ਵੱਖ ਖਾਣ-ਪੀਣ ਦੇ ਸਟਾਲ, ਸਾਫ਼-ਸੁਥਰੇ ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਸੁੰਦਰ ਸੈਲਫੀ ਪੁਆਇੰਟ ਬਣਾਏ ਗਏ ਸਨ। ਰੰਗ-ਬਿਰੰਗੀਆਂ ਪੀਂਘਾਂ ਨੇ ਵੀ ਤੀਆਂ ਦੇ ਰਵਾਇਤੀ ਮਾਹੌਲ ਨੂੰ ਹੋਰ ਮਨਮੋਹਕ ਬਣਾ ਦਿੱਤਾ। ਇਸ ਸਮੇਂ ਵੀਰਪਾਲ ਕੌਰ ‘ਤੀਆਂ ਦੀ ਰਾਣੀ’ ਵਜੋਂ ਚੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਮੇਰੇ ਉੱਪਰ ਝੂਠੇ ਇਲਜ਼ਾਮ ਲਾਉਣ ਵਾਲਿਆਂ ਦਾ ਪਰਦਾਫਾਸ਼ ਕਰਾਂਗਾ- ਜਸਕਰਨ ਸਿੰਘ ਅਗਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਅਤੇ ਏਟਕ ਵਲੋਂ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ-ਵਿਰੋਧੀ ਨੀਤੀਆਂ ਵਿਰੁੱਧ ਰੋਸ ਪ੍ਰਦ...
Ad Position 24