10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪ੍ਰੈਸ਼ਰ ਹਾਰਨ ’ਤੇ ਪਾਬੰਦੀ ਦੇ ਬਾਵਜੂਦ ਖੁੱਲ੍ਹੇਆਮ ਹੋ ਰਹੀ ਉਲੰਘਣਾ, ਲੋਕਾਂ ਵਿਚ ਭਾਰੀ ਰੋਸ ਪ੍ਰੈਸ਼ਰ ਹਾਰਨ ਬੰਦ ਕਰਵਾਉਣ ਲਈ ਲੋਕਾਂ ਦੀ ਪ੍ਰਸ਼ਾਸਨ ਨੂੰ ਗੁਹਾਰ

ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ ਵਿਚ ਪ੍ਰੈਸ਼ਰ ਹਾਰਨਾਂ ਦੀ ਗੂੰਜ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਹਨਾਂ ਹਾਰਨਾ ਉੱਪਰ ਪਾਬੰਦੀ ਹੋਣ ਦੇ ਬਾਵਜੂਦ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਸੜਕਾਂ ‘ਤੇ ਦੌੜ ਰਹੀਆਂ ਕਈ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ‘ਚ ਲੱਗੇ ਉੱਚ ਆਵਾਜ਼ ਵਾਲੇ ਹਾਰਨ ਨਾ ਸਿਰਫ਼ ਸ਼ੋਰ ਪ੍ਰਦੂਸ਼ਣ ਵਧਾ ਰਹੇ ਹਨ, ਸਗੋਂ ਲੋਕਾਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪਾ ਰਹੇ ਹਨ।

Ad Position 21
No active advertisement
ਜਗਜੀਤ ਸਿੰਘ ਮਾਨ, ਬਲਵੀਰ ਸਿੰਘ ਬੱਬੂ ਅਤੇ ਏ. ਸੀ. ਪੀ. ਟਰੈਫਿਕ ਜਤਿਨ ਬਾਂਸਲ ਦੀ ਫਾਇਲ ਫੋਟੋ। 11-08-2026
ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ ਵਿਚ ਪ੍ਰੈਸ਼ਰ ਹਾਰਨਾਂ ਦੀ ਗੂੰਜ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਹਨਾਂ ਹਾਰਨਾ ਉੱਪਰ ਪਾਬੰਦੀ ਹੋਣ ਦੇ ਬਾਵਜੂਦ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਸੜਕਾਂ ‘ਤੇ ਦੌੜ ਰਹੀਆਂ ਕਈ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ‘ਚ ਲੱਗੇ ਉੱਚ ਆਵਾਜ਼ ਵਾਲੇ ਹਾਰਨ ਨਾ ਸਿਰਫ਼ ਸ਼ੋਰ ਪ੍ਰਦੂਸ਼ਣ ਵਧਾ ਰਹੇ ਹਨ, ਸਗੋਂ ਲੋਕਾਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪਾ ਰਹੇ ਹਨ। ਪਰ ਇਸ ਦੇ ਬਾਵਜੂਦ ਉੱਚੀ ਤੇ ਕੰਨ ਫਾੜੂ ਆਵਾਜ਼ ਵਾਲੇ ਇਹ ਪ੍ਰੈਸ਼ਰ ਹਾਰਨ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹਨ, ਸਗੋਂ ਆਮ ਲੋਕਾਂ ‘ਤੇ ਹਰ ਆਉਣ ਜਾਣ ਵਾਲੇ ਰਾਹਗੀਰਾਂ ਲਈ ਵੱਡਾ ਖ਼ਤਰਾ ਵੀ ਬਣ ਰਹੇ ਹਨ। ਡਾਕਟਰੀ ਮਾਹਿਰਾਂ ਦੇ ਮੁਤਾਬਿਕ ਪ੍ਰੈਸ਼ਰ ਹਾਰਨ ਦੀ ਤੇਜ਼ ਆਵਾਜ਼ ਨਾਲ ਸੁਣਨ ਦੀ ਸਮੱਸਿਆ, ਦਿਮਾਗ਼ੀ ਤਣਾਅ ਅਤੇ ਦਿਲ ਦੀ ਧੜਕਣ ‘ਤੇ ਨਕਾਰਾਤਮਿਕ ਅਸਰ ਪੈ ਸਕਦਾ ਹੈ। ਖ਼ਾਸ ਕਰ ਕੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਇਹ ਸ਼ੋਰ ਬਹੁਤ ਹੀ ਹਾਨੀਕਾਰਕ ਹੈ। ਇਸ ਦੇ ਨਾਲ ਹੀ ਇਹ ਆਵਾਜ਼ ਪ੍ਰਦੂਸ਼ਣ ਨੂੰ ਵਧਾਉਂਦਾ ਹੈ, ਜਿਸ ਨਾਲ ਸ਼ਹਿਰੀ ਜੀਵਨ ਦੀ ਗੁਣਵੱਤਾ ਘਟਦੀ ਜਾ ਰਹੀ ਹੈ। ਇਸ ਦੇ ਨਾਲ ਹੀ ਅਚਾਨਕ ਵੱਜਣ ਵਾਲੇ ਇਹ ਤਿੱਖੇ ਹਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਡਰਾ ਦਿੰਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ । ਹਾਲਾਂਕਿ ਟਰੈਫਿਕ ਨਿਯਮਾਂ ਅਤੇ ਆਵਾਜ਼ (ਨੋਇਜ਼) ਪ੍ਰਦੂਸ਼ਣਕਾਨੂੰਨਾਂ ਅਨੁਸਾਰ ਪ੍ਰੈਸ਼ਰ ਹਾਰਨ ਦੀ ਵਰਤੋਂ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ ਅਤੇ ਉਲੰਘਣਾ ਕਰਨ ਵਾਲਿਆਂ ‘ਤੇ ਜੁਰਮਾਨੇ ਦੀ ਵੀ ਲਗਾਏ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ। ਲੋਕਾਂ ਦਾ ਸਵਾਲ ਹੈ ਕਿ ਜਦੋਂ ਕਾਨੂੰਨ ਮੌਜੂਦ ਹੈ ਤਾਂ ਫਿਰ ਇਸ ਦੀ ਚੰਗੀ ਤਰ੍ਹਾਂ ਨਾਲ ਪਾਲਣਾ ਕਿਉਂ ਨਹੀਂ ਕਰਵਾਈ ਜਾ ਰਹੀ। ਇਲਾਕਾ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਮਸਲੇ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਨਾਲ ਹੀ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨਾਂ ‘ਚੋਂ ਪ੍ਰੈਸ਼ਰ ਹਾਰਨ ਹਟਾ ਕੇ ਸਧਾਰਨ ਹਾਰਨ ਦੀ ਵਰਤੋਂ ਕਰਨ ਤਾਂ ਜੋ ਸ਼ਹਿਰਾਂ ਤੇ ਇਲਾਕੇਵਿਚ ਵਧ ਰਹੇ ਸ਼ੋਰ ਪ੍ਰਦੂਸ਼ਣ ‘ਤੇ ਕਾਬੂ ਪਾਇਆ ਜਾ ਸਕੇ। ਇਸ ਸਬੰਧੀ ਵਾਤਾਵਰਨ ਪ੍ਰੇਮੀ ਅਤੇ ਵਾਤਾਵਰਨਸੰਭਾਲ ਸੁਸਾਇਟੀ ਦੇ ਚੇਅਰਮੈਨਜਗਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰੈਸ਼ਰ ਹਾਰਨ ਮੁੱਖ ਤੌਰ ‘ਤੇ ਸ਼ੋਰ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ ਉੱਥੇ ਹੀ ਇਹ ਮਨੁੱਖੀ ਸਿਹਤ ਲਈ ਵੀ ਬੇਹੱਦ ਹਾਨੀਕਾਰਕ ਹੈ , ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਸਬੰਧੀ ਕੁਹਾੜਾ ਵਾਸੀ ਅਤੇ ਕਾਰੋਬਾਰੀਬਲਵੀਰ ਸਿੰਘ ਬੱਬੂ ਕੁਹਾੜਾ ਨੇ ਕਿਹਾ ਕਿ ਪਾਬੰਦੀ ਸ਼ੁਦਾ ਪ੍ਰੈਸ਼ਰ ਹਾਰਨ ਦੀ ਉੱਚੀ ਅਤੇ ਤੇਜ਼ ਆਵਾਜ਼ ਕਾਰਨ ਰਾਹਗੀਰਾਂ ਨੂੰ ਅਚਾਨਕ ਘਬਰਾਹਟ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਦਿਨ ਭਰ ਸ਼ੋਰ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਇਸ ਸਬੰਧੀ ਏ. ਸੀ. ਪੀ. ਟਰੈਫਿਕ ਜਤਿਨ ਬਾਂਸਲ ਨੇ ਕਿਹਾ ਕਿ ਪ੍ਰੈਸ਼ਰ ਹਾਰਨ ਦੀ ਵਰਤੋਂ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ। ਇਸ ਸਬੰਧੀ ਟਰੈਫਿਕ ਪੁਲਿਸ ਵਲੋਂ ਸਮੇਂ-ਸਮੇਂ ‘ਤੇ ਇਸ ਖ਼ਿਲਾਫ਼ ਮੁਹਿੰਮ ਚਲਾ ਕੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਜੇਕਰ ਕੁਹਾੜਾ ਚੌਂਕ ਜਾਂ ਹੋਰ ਇਲਾਕਿਆਂ ਵਿਚ ਪ੍ਰੈਸ਼ਰ ਹਾਰਨ ਵਰਤੇ ਜਾ ਰਹੇ ਹਨ ਤਾਂ ਉੱਥੇ ਵਿਸ਼ੇਸ਼ ਚੈਕਿੰਗ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਭੂੰਦੜੀ ਵਿਖੇ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਹਰਕ੍ਰਿਸ਼ਨ ਸਕੂਲ ਫੱਲੇਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਮਿਸ ਤੀਜ ਬਣ...
Ad Position 24