19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਾਬਾ ਰਾਮ ਸਿੰਘ ਤੇ ਬਾਬਾ ਮੀਤਾ ਸਿੰਘ ਸੀਸ ਮਹਿਲ ਵਾਲਿਆਂ ਦਾ 25ਵੀਂ ਬਰਸੀ ਸਮਾਗਮ ਸਮਾਪਤ

ਜਗਰਾਉਂ, 18 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਬਾਬਾ ਰਾਮ ਸਿੰਘ ਅਤੇ ਬਾਬਾ ਮੀਤਾ ਸਿੰਘ (ਸੀਸ ਮਹਿਲ) ਵਾਲਿਆਂ ਦੀ 25ਵੀਂ ਬਰਸੀ ਮੌਕੇ ਉਨ੍ਹਾਂ ਦੇ ਨਿੱਜੀ ਸਥਾਨ ਕਾਉਂਕੇ ਰੋਡ ਜਗਰਾਉਂ ਵਿਖੇ ਕਰਵਾਏ ਤਿੰਨ ਰੋਜ਼ਾ ਸਮਾਗਮ ਸ਼ਰਧਾ ਭਾਵਨਾ ਨਾਲ ਸਮਾਪਤ ਹੋਏ। ਮਹਾਂਪੁਰਖਾਂ ਤੋਂ ਵਰੋਸਾਏ ਬਾਬਾ ਸਤਨਾਮ ਸਿੰਘ ਸੀਸ ਮਹਿਲ ਵਾਲਿਆਂ ਦੀ ਨਿਗਰਾਨੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ’ਚ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ।

Ad Position 21
No active advertisement
ਲੋਕਾਂ ਨੂੰ ਮੁੜ ਓ.ਟੀ.ਐਸ. ਸਕੀਮ ਦੀ ਉਡੀਕ 19-08-2026
ਜਗਰਾਉਂ, 18 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਬਾਬਾ ਰਾਮ ਸਿੰਘ ਅਤੇ ਬਾਬਾ ਮੀਤਾ ਸਿੰਘ (ਸੀਸ ਮਹਿਲ) ਵਾਲਿਆਂ ਦੀ 25ਵੀਂ ਬਰਸੀ ਮੌਕੇ ਉਨ੍ਹਾਂ ਦੇ ਨਿੱਜੀ ਸਥਾਨ ਕਾਉਂਕੇ ਰੋਡ ਜਗਰਾਉਂ ਵਿਖੇ ਕਰਵਾਏ ਤਿੰਨ ਰੋਜ਼ਾ ਸਮਾਗਮ ਸ਼ਰਧਾ ਭਾਵਨਾ ਨਾਲ ਸਮਾਪਤ ਹੋਏ। ਮਹਾਂਪੁਰਖਾਂ ਤੋਂ ਵਰੋਸਾਏ ਬਾਬਾ ਸਤਨਾਮ ਸਿੰਘ ਸੀਸ ਮਹਿਲ ਵਾਲਿਆਂ ਦੀ ਨਿਗਰਾਨੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ’ਚ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ। ਸਮਾਗਮ ਵਿਚ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਭਾਗ ਸਿੰਘ ਨਾਨਕਸਰ, ਸੰਤ ਬਾਬਾ ਜੀਵਾ ਸਿੰਘ ਬੇਗਮਪੁਰਾ ਵਾਲੇ, ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਸੰਤ ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਬਾਬਾ ਜੁਗਰਾਜ ਸਿੰਘ ਸੁਧਾਰਾ, ਬਾਬਾ ਗੁਰਮੀਤ ਸਿੰਘ ਮੌਹੀ, ਬਾਬਾ ਗੁਰਮੇਲ ਸਿੰਘ ਨਾਨਕਸਰ, ਬਾਬਾ ਹਰੀ ਸਿੰਘ ਜੀਰਾ, ਬਾਬਾ ਕਪੂਰ ਸਿੰਘ, ਬਾਬਾ ਬੱਗਾ ਸਿੰਘ, ਬਾਬਾ ਕਮਲਜੀਤ ਸਿੰਘ, ਬਾਬਾ ਮੋਹਣ ਸਿੰਘ ਕਿਸ਼ਨਪੁਰਾ, ਬਾਬਾ ਇੰਦਰਪਾਲ ਸਿੰਘ, ਬਾਬਾ ਜਸਵਿੰਦਰ ਸਿੰਘ ਖੰਜਰਵਾਲ, ਬਾਬਾ ਹਰੀ ਸਿੰਘ ਹਰੀਕੇ ਪੱਤਨ, ਬਾਬਾ ਲਖਵੀਰ ਸਿੰਘ ਭੈਣੀ, ਮਹੰਤ ਕੁਲਦੀਪ ਸਿੰਘ, ਬਾਬਾ ਨਿਛਾਵਰ ਸਿੰਘ ਨਾਨਕਸਰ, ਬਾਬਾ ਨਾਹਰ ਸਿੰਘ ਆਦਿ ਨੇ ਕਿਹਾ ਕਿ ਗੁਰਬਾਣੀ ਦਾ ਇਕ-ਇਕ ਸ਼ਬਦ ਲੋਕਾਈ ਨੂੰ ਲਾਲਚ ਦੇ ਹਨੇਰੇ ਤੋਂ ਦੂਰ ਕਰਦਾ ਅਤੇ ਜੀਵਨ ਦੇ ਅਸਲੀ ਮਕਸਦ ਪ੍ਰਤੀ ਜਾਣੂ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰੀ ਸੁੱਖ ਸਹੂਲਤਾਂ ਮਨ ਦੀ ਸ਼ਾਤੀ ਨਹੀਂ ਲਿਆ ਸਕਦੇ ਹਨ। ਇਸ ਰੂਹਾਨੀ ਸੁਗਾਤ ਨੂੰ ਪਾਉਣ ਲਈ ਬਾਣੀ ਨਾਲ ਜੁੜਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਮਹਾਂਪੁਰਖਾਂ ਨੇ ਪੂਰਾ ਜੀਵਨ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਹੈ। ਇਸ ਸਮਾਗਮ ਵਿਚ ਇਕ ਦਰਜਨ ਤੋਂ ਵੱਧ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨ੍ਹਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਅਤੇ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਬਾਬਾ ਸਤਨਾਮ ਸਿੰਘ ਸੀਸ ਮਹਿਲ ਵਾਲਿਆਂ ਵਲੋਂ ਕੀਤਾ। ਸਟੇਜ਼ ਦੀ ਸੇਵਾ ਹਰਵਿੰਦਰ ਸਿੰਘ ਵਲੋਂ ਬਾਖ਼ੂਬੀ ਨਿਭਾਈ। ਇਸ ਮੌਕੇ ਭਾਈ ਗੁਰਚਰਨ ਸਿੰਘ, ਉਸਤਾਦ ਅੰਗਰੇਜ ਸਿੰਘ, ਬਲਦੇਵ ਸਿੰਘ ਬੀੜ ਗਗੜਾ, ਹਰਚਰਨ ਸਿੰਘ ਤੂਰ, ਕੈਪਟਨ ਦਲਜੀਤ ਸਿੰਘ, ਬਲਦੇਵ ਸਿੰਘ ਗਰਚਾ, ਪ੍ਰਗਟ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਦਿੱਲੀ, ਹਰਦੀਪ ਸਿੰਘ, ਹਾਕਮ ਸਿੰਘ, ਬਲਬੀਰ ਸਿੰਘ ਮੋਹਾਲੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਦੇ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ’ਚ ਰੋਸ-ਬੀ.ਕੇ.ਯੂ. ਏਕਤਾ (ਉਗਰਾਹਾਂ) ਵਲੋਂ ਤਿਆਰੀਆਂ ਸੰਬੰਧੀ ਅ... ਅਗਲੀ ਖ਼ਬਰ ਹਲਵਾਰਾ ਏਅਰਪੋਰਟ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਧਾਰਮਿਕ ਸਮਾਗਮ ਕਰਵਾਇਆ
Ad Position 24