18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜੀ.ਐੱਚ.ਜੀ. ਆਯੁਰਵੈਦਿਕ ਮੈਡੀਕਲ ਕਾਲਜ ਵਿਚ ਚਰਕ ਜੈਅੰਤੀ ਮਨਾਈ

ਰਾਏਕੋਟ, 18 ਅਗਸਤ (ਸੁਸ਼ੀਲ) ਜੀ. ਐੱਚ.

Ad Position 21
No active advertisement
ਅਜੀਤ ਡੈਸਕ 19-08-2026
ਰਾਏਕੋਟ, 18 ਅਗਸਤ (ਸੁਸ਼ੀਲ) ਜੀ.ਐੱਚ.ਜੀ. ਆਯੁਰਵੈਦਿਕ ਮੈਡੀਕਲ ਕਾਲਜ ਅਤੇ ਬਾਂਸਲ ਹਸਪਤਾਲ ਵਿਖੇ ਮਹਾਨ ਆਯੁਰਵੇਦਾਚਾਰੀਆ ਆਚਾਰੀਆ ਚਰਕ ਦੀ ਜੈਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਆਯੁਰਵੇਦ ਦੀ ਅਮੀਰ ਪਰੰਪਰਾ, ਮੈਡੀਕਲ ਖੇਤਰ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਦੀ ਸਮੁੱਚੀ ਸਿਹਤ ਪ੍ਰਤੀ ਡਾਕਟਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਉਜਾਗਰ ਕੀਤਾ ਗਿਆ। ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਲੋਕ ਪਾਠ ਅਤੇ ਸ਼ਲੋਕ ਉਚਾਰਨ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਨੇ ਆਯੁਰਵੇਦ ਦੇ ਸ਼ਾਸਤਰੀ ਗ੍ਰੰਥਾਂ ਵਿੱਚ ਦਰਜ ਮਹੱਤਵਪੂਰਨ ਸ਼ਲੋਕਾਂ ਦਾ ਸ਼ਰਧਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਠ ਕੀਤਾ। ਇਸ ਮੌਕੇ ਕਾਲਜ ਦੀ ਮੈਨੇਜਮੈਂਟ, ਸਮੂਹ ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਕਜੁੱਟ ਹੋ ਕੇ ਪ੍ਰਾਰਥਨਾ ਕੀਤੀ ਅਤੇ ਸਾਰਿਆਂ ਲਈ ਸਮੁੱਚੀ ਸਿਹਤ, ਸੁੱਖ-ਸ਼ਾਂਤੀ ਅਤੇ ਭਲਾਈ ਦੀ ਕਾਮਨਾ ਕੀਤੀ। ਪ੍ਰੋਗਰਾਮ ਦੌਰਾਨ ਸੰਹਿਤਾ ਸਿਧਾਂਤ ਵਿਭਾਗ ਦੇ ਮੁਖੀ ਡਾ. ਰਾਜਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੀ ਅਗਵਾਈ ਕਰਦਿਆਂ ਆਯੁਰਵੇਦ ਦੇ ਮਹਾਨ ਆਚਾਰੀਆਂ ਵਲੋਂ ਦੱਸੇ ਗਏ ਡਾਕਟਰੀ ਆਚਰਣ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਚਾਨਣਾ ਪਾਇਆ। ਡਾ. ਰਾਜਪ੍ਰੀਤ ਸਿੰਘ ਨੇ ਕਿਹਾ ਕਿ ਆਚਾਰੀਆ ਚਰਕ ਦੀਆਂ ਸਿੱਖਿਆਵਾਂ ਆਧੁਨਿਕ ਮੈਡੀਕਲ ਯੁੱਗ ਵਿੱਚ ਵੀ ਓਨੀਆਂ ਹੀ ਸਾਰਥਕ ਹਨ, ਕਿਉਂਕਿ ਆਯੁਰਵੇਦ ਡਾਕਟਰ ਨੂੰ ਮਰੀਜ਼ ਦੇ ਇਲਾਜ ਦੇ ਨਾਲ-ਨਾਲ ਉਸ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਭਲਾਈ ਦਾ ਵੀ ਧਿਆਨ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਵਿੱਦਿਅਕ ਅਤੇ ਪੇਸ਼ੇਵਰ ਜੀਵਨ ਵਿੱਚ ਆਯੁਰਵੇਦ ਦੇ ਸਿਧਾਂਤਾਂ ਦੇ ਨਾਲ-ਨਾਲ ਇਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਅਪਣਾਉਣ। ਪ੍ਰੋਗਰਾਮ ਦੀ ਸਮਾਪਤੀ ਆਚਾਰੀਆ ਚਰਕ ਪ੍ਰਤੀ ਸ਼ਰਧਾਂਜਲੀ, ਆਯੁਰਵੇਦ ਦੀ ਮਹਾਨ ਪਰੰਪਰਾ ਦੀ ਸਾਂਭ-ਸੰਭਾਲ ਅਤੇ ਇੱਕ ਆਦਰਸ਼ ਤੇ ਨੈਤਿਕ ਡਾਕਟਰ ਬਣਨ ਦੇ ਸੰਕਲਪ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਸੁਧਾਰ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਭਾਜਪਾ ਦੇ ਨਵ ਨਿਯੁਕਤ ਸੂਬਾ ਜਨਰਲ ਸਕੱਤਰ ਜੀਵਨ ਗਰਗ ਦਾ ਲੁਧਿਆਣਾ ਪੁੱਜਣ ’ਤੇ ਸਵਾਗਤ
Ad Position 24