18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੁੱਲਾਂਪੁਰ ਦਾਖਾ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ ਵਲੋਂ ਆਪਣੀ ਹੀ ਕੌਂਸਲ ਤੇ ਸਰਕਾਰ ਵਿਰੁੱਧ ਧਰਨਾ

ਮੁੱਲਾਂਪੁਰ-ਦਾਖਾ, 18 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਦਾਖਾ ਨਗਰ ਕੌਂਸਲ ਦੀ ਹਦੂਦ ਵਾਲੇ 13 ਵਾਰਡਾਂ ’ਚ ਵਿਕਾਸ ਦੀ ਮੱਧਮ ਰਫਤਾਰ ਨੂੰ ਲੈ ਕੇ ਅੱਜ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਉਪ ਪ੍ਰਧਾਨ ਬਿਮਲਾ ਰਾਣੀ, ਪ੍ਰਧਾਨ ਤੇਲੂ ਰਾਮ ਬਾਂਸਲ, ਇੰਦਰਪਾਲ ਸਿੰਘ ਸਹੌਲੀ, ਅਮਨਦੀਪ ਸਿੰਘ ਅਮਨ, ਸੁਭਾਸ਼ ਕੁਮਾਰ, ਤਰਸੇਮ ਕੌਰ, ਸਰਬਜੀਤ ਕੌਰ, ਸੁਰਿੰਦਰਪਾਲ ਕੌਰ (ਸਾਰੇ ਕੌਂਸਲਰਾਂ) ਵਲੋਂ ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਹਲਕਾ ਦਾਖਾ ਯੂਥ ਕਾਂਗਰਸ ਪ੍ਰਾਨ ਤਨਵੀਰ ਸਿੰਘ ਜੋਧਾਂ, ਅਮਰਦੀਪ ਸਿੰਘ ਰੂਬੀ, ਕਰਨੈਲ ਸਿੰਘ ਗਿੱਲ, ਲਖਵਿੰਦਰ ਸਿੰਘ ਘਮਣੇਵਾਲ, ਮੁਕੇਸ਼ ਬਾਂਸਲ, ਇਸ਼ਾਨ ਸਿੰਗਲਾ, ਪਿੰਕੂ ਜਿੰਦਲ, ਮਹਿੰਦਰਪਾਲ ਸਿੰਘ ਲਾਲੀ, ਪਰਵਿੰਦਰ ਸਿੰਘ, ਕਈ ਹੋਰਨਾਂ ਨੂੰ ਨਾਲ ਲੈ ਕੇ ਕੌਂਸਲ ਦੇ ਮੁੱਖ ਗੇਟ ਸਾਹਮਣੇ ਧਰਨਾ ਦਿੱਤਾ ਗਿਆ। ਪ੍ਰਧਾਨ ਹੈਪੀ ਸਮੇਤ ਹੋਰ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਹੁਣ ਤੱਕ 46 ਵਿਕਾਸ ਕੰਮਾਂ ਲਈ ਅਨੁਮਾਨ ਸੂਚੀ ਬਣੀ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਪਰ ਪੰਜਾਬ ਸਰਕਾਰ ਮੁੱਲਾਂਪੁਰ ਦਾਖਾ ਨਗਰ ਕੌਂਸਲ ਨਾਲ ਪੱਖਪਾਤ ਕਰ ਰਹੀ ਹੈ, ਕਿਉਂਕਿ ਇਸ ਕੌਂਸਲ ’ਤੇ ਕਾਬਜ਼ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ।

Ad Position 21
No active advertisement
ਅਜੀਤ ਡੈਸਕ 19-08-2026
ਮੁੱਲਾਂਪੁਰ-ਦਾਖਾ, 18 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਦਾਖਾ ਨਗਰ ਕੌਂਸਲ ਦੀ ਹਦੂਦ ਵਾਲੇ 13 ਵਾਰਡਾਂ ’ਚ ਵਿਕਾਸ ਦੀ ਮੱਧਮ ਰਫਤਾਰ ਨੂੰ ਲੈ ਕੇ ਅੱਜ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਉਪ ਪ੍ਰਧਾਨ ਬਿਮਲਾ ਰਾਣੀ, ਪ੍ਰਧਾਨ ਤੇਲੂ ਰਾਮ ਬਾਂਸਲ, ਇੰਦਰਪਾਲ ਸਿੰਘ ਸਹੌਲੀ, ਅਮਨਦੀਪ ਸਿੰਘ ਅਮਨ, ਸੁਭਾਸ਼ ਕੁਮਾਰ, ਤਰਸੇਮ ਕੌਰ, ਸਰਬਜੀਤ ਕੌਰ, ਸੁਰਿੰਦਰਪਾਲ ਕੌਰ (ਸਾਰੇ ਕੌਂਸਲਰਾਂ) ਵਲੋਂ ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਹਲਕਾ ਦਾਖਾ ਯੂਥ ਕਾਂਗਰਸ ਪ੍ਰਾਨ ਤਨਵੀਰ ਸਿੰਘ ਜੋਧਾਂ, ਅਮਰਦੀਪ ਸਿੰਘ ਰੂਬੀ, ਕਰਨੈਲ ਸਿੰਘ ਗਿੱਲ, ਲਖਵਿੰਦਰ ਸਿੰਘ ਘਮਣੇਵਾਲ, ਮੁਕੇਸ਼ ਬਾਂਸਲ, ਇਸ਼ਾਨ ਸਿੰਗਲਾ, ਪਿੰਕੂ ਜਿੰਦਲ, ਮਹਿੰਦਰਪਾਲ ਸਿੰਘ ਲਾਲੀ, ਪਰਵਿੰਦਰ ਸਿੰਘ, ਕਈ ਹੋਰਨਾਂ ਨੂੰ ਨਾਲ ਲੈ ਕੇ ਕੌਂਸਲ ਦੇ ਮੁੱਖ ਗੇਟ ਸਾਹਮਣੇ ਧਰਨਾ ਦਿੱਤਾ ਗਿਆ। ਪ੍ਰਧਾਨ ਹੈਪੀ ਸਮੇਤ ਹੋਰ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਹੁਣ ਤੱਕ 46 ਵਿਕਾਸ ਕੰਮਾਂ ਲਈ ਅਨੁਮਾਨ ਸੂਚੀ ਬਣੀ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਪਰ ਪੰਜਾਬ ਸਰਕਾਰ ਮੁੱਲਾਂਪੁਰ ਦਾਖਾ ਨਗਰ ਕੌਂਸਲ ਨਾਲ ਪੱਖਪਾਤ ਕਰ ਰਹੀ ਹੈ, ਕਿਉਂਕਿ ਇਸ ਕੌਂਸਲ ’ਤੇ ਕਾਬਜ਼ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ। ਧਰਨਾਕਾਰੀਆਂ ਨੇ ਸਪਸ਼ਟ ਕੀਤਾ ਕਿ ਜੇਕਰ ਅਨੁਮਾਨਤ ਸੂਚੀ ਵਾਲੇ ਕੁੱਲ ਵਿਕਾਸ ਕੰਮਾਂ ਦੇ ਟੈਂਡਰ ਨਾ ਲੱਗੇ ਤਾਂ ਧਰਨਾ ਲੜੀਵਾਰ ਕਰ ਦਿੱਤਾ ਜਾਵੇਗਾ। ਕਾਰਜ ਸਾਧਕ ਅਫ਼ਸਰ ਹੈਪੀ ਕੁਮਾਰ ਵਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿੱਤਾ ਕਿ ਰੁਕੇ ਵਿਕਾਸ ਕੰਮਾਂ ਦੀ ਫਾਈਲ ਚੰਡੀਗੜ੍ਹ ਦਫਤਰੋਂ ਜਲਦੀ ਪੂਰੀ ਕਰਵਾਈ ਜਾ ਰਹੀ ਹੈ। ਕਾਰਜ ਸਾਧਕ ਅਫ਼ਸਰ ਇਹ ਵੀ ਕਿਹਾ ਕਿ 12 ਤੋਂ ਵੱਧ ਕੰਮਾਂ ਲਈ 2 ਕਰੋੜ ਦਾ ਟੈਂਡਰ ਲੱਗ ਚੁੱਕਾ, ਵਰਕ ਆਰਡਰ ਵੀ ਜਾਰੀ ਹੋ ਗਿਆ, ਅਗਲੇ ਮਹੀਨੇ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਪੱਤਰਕਾਰ ਨਾਲ ਗੱਲ ਕਰਦਿਆਂ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਦੱਸਿਆ ਕਿ ਅਨੁਮਾਨ ਸੂਚੀ (ਐਸਟੀਮੇਟ) ਸ਼ਹਿਰ ਦੇ 58 ਕੰਮਾਂ ਲਈ ਮਾਰਚ ਮਹੀਨੇ ਤਿਆਰ ਹੋਇਆ ਸੀ, ਜਿਸ ਵਿਚ 12 ਕੰਮਾਂ ਲਈ ਅਜੇ ਟੈਂਡਰ ਲੱਗਿਆ। ਉਨ੍ਹਾਂ ਦੱਸਿਆ ਕਿ 46 ਕੰਮ ਅਜੇ ਵੀ ਰੁਕੇ ਪਏੇ ਹਨ, ਜਿਨ੍ਹਾਂ ਉੱਪਰ ਅਨੁਮਾਨ ਖਰਚਾ ਕਈ ਕਰੋੜ ਦਾ ਹੈ। ਹੈਪੀ ਸਪੱਸ਼ਟ ਕੀਤਾ ਕਿ ਆਪ ਪਾਰਟੀ ਦੀ ਸਰਕਾਰ ਸਾਡੇ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਏਅਰਪੋਰਟ ਹਲਵਾਰਾ ਦੇ ਡਾਇਰੈਕਟਰ ਨਾਨਕਸਰ ਦਰਬਾਰ ਡਾਂਗੋ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸੁਧਾਰ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24