18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

ਸਿੱਧਵਾਂ ਬੇਟ, 18 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦੇ ਬਾਹਰਵਾਰ ਸੇਖਦੌਲਤ ਵਾਲੀ ਸੜਕ ’ਤੇ ਸਥਿੱਤ ਜੇ. ਐੱਮ.

Ad Position 21
No active advertisement
ਅਜੀਤ ਡੈਸਕ 19-08-2026
ਸਿੱਧਵਾਂ ਬੇਟ, 18 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦੇ ਬਾਹਰਵਾਰ ਸੇਖਦੌਲਤ ਵਾਲੀ ਸੜਕ ’ਤੇ ਸਥਿੱਤ ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਵਿਖੇ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਨੂੰ ਰੰਗ ਬਰੰਗੇ ਸਜਾਵਟੀ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਵਸਤੂਆਂ ਨਾਲ ਸਜਾਇਆ ਗਿਆ। ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਗਿੱਧਾ, ਭੰੰਗੜਾ, ਲੋਕ ਗੀਤ ਅਤੇ ਪੰਜਾਬੀ ਬੋਲੀਆਂ ਪੇਸ਼ ਕਰਕੇ ਤੀਜ ਦੇ ਤਿਉਹਾਰ ਨੂੰ ਸਿਖਰਾਂ ’ਤੇ ਪੁਜਾ ਦਿੱਤਾ। ਇਸ ਮੌਕੇ ਨਰਸਰੀ, ਐੱਲ.ਕੇ.ਜੀ., ਯੂ.ਕੇ.ਜੀ. ਦੇ ਬੱਚਿਆਂ ਸਰਗੁਨ, ਸੁਖਰੀਤ, ਗੁਰਨੂਰ, ਪ੍ਰਭਗੁਨ, ਵਾਨਿਆਂ ਸ਼ਰਮਾ, ਬਵਲੀਨ ਕੌਰ, ਰਵੀਨ ਕੌਰ, ਅਭੀਜੋਤ, ਫਤਿਹਮਾਨ, ਹਿੰਮਤ ਅਤੇ ਗੁਰਕੀਰਤ ਨੇ ਵੀ ਸਮਾਗਮ ਨੂੰ ਚਾਰ ਚੰਨ ਲਾਏ। ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਤੀਆਂ ਤੀਜ ਦੇ ਪੁਰਾਣੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਹਿੰਦੀ ਲਗਾਉਣ ਅਤੇ ਨੇਲ ਆਰਟ ਦੇ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਮਹਿੰਦੀ ਮੁਕਾਬਲੇ ਵਿਚ ਪਰਮਿੰਦਰ ਕੌਰ ਜਮਾਤ ਗਿਆਰਵੀਂ, ਜੈਸਮੀਨ ਕੌਰ ਅਤੇ ਰੀਤਮ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਨੇਲ ਆਰਟ ਵਿਚ ਮਹਿਕ ਕੌਰ, ਅਵਨੀਤ ਕੌਰ ਅਤੇ ਕ੍ਰੀਤਿਕਾ ਅਤੁ ਅਨੂਰੀਤ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅਖੀਰ ਵਿਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਨੂੰ ਯਾਗਗਾਰੀ ਬਣਾ ਦਿੱਤਾ। ਇਸ ਮੌਕੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ’ਚ ਪੰਜਾਬੀ ਮੇਲਾ ਗਦਰੀ ਬਾਬਿਆਂ ਨੂੰ ਸਮਰਪਿਤ ਰਿਹਾ ਅਗਲੀ ਖ਼ਬਰ ਦੇਹੜਕਾ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ
Ad Position 24