ਪ੍ਰਧਾਨ ਖ਼ਾਲਸਾ ਵਲੋਂ ਪਾਏ ਯੋਗਦਾਨ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਫਾਇਦਾ-ਵਿਧਾਇਕ ਇਯਾਲੀ
ਸਿੱਧਵਾਂ ਬੇਟ, 19 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਜੰਡੀ ਦੀ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ, ਪਿੰਡ ਦੀ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਦੇ ਪਤੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਭਾਈ ਅਜਮੇਰ ਸਿੰਘ ਖ਼ਾਲਸਾ ਨੇ ਆਪਣੀ ਦੋ ਏਕੜ ਮਾਲਕੀ ਜ਼ਮੀਨ ਰਾਹੀਂ ਪਿੰਡ ਜੰਡੀ ਤੋਂ ਲੀਲਾਂ ਮੇਘ ਸਿੰਘ ਵਾਲੀ ਸੜਕ ਨੂੰ ਪਿੰਡ ਜੰਡੀ, ਰਾਮਗੜ੍ਹ, ਮਲਸੀਹਾਂ ਭਾਈ ਕੇ ਨੂੰ ਜਾਂਦੀ ਕੱਚੀ ਸੰਪਰਕ ਸੜਕ ਨਾਲ ਜੋੜਣ ਦਾ ਜੋ ਵੱਡਾ ਉਪਰਾਲਾ ਕੀਤਾ ਉਸ ਨੂੰ ਲੈ ਕੇ ਉਕਤ ਪਿੰਡਾਂ ਦੇ ਲੋਕਾਂ ਨੂੰ ਖੁਸ਼ ਦਾ ਇਜ਼ਹਾਰ ਕੀਤਾ ਹੈ। ਭਾਈ ਅਜਮੇਰ ਸਿੰਘ ਖ਼ਾਲਸਾ ਦੀ ਜਮੀਨ ਰਾਹੀਂ ਦੋਹਾਂ ਸੜਕਾਂ ਨੂੰ ਜੋੜਣ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਕਿ ਭਾਈ ਅਜਮੇਰ ਸਿੰਘ ਖ਼ਾਲਸਾ ਨੇ ਇਸ ਉਦਮ ਨਾਲ ਸਾਡੀ ਵਾਰਿਸ ਪੰਜਾਬ ਦੀ ਪਾਰਟੀ ਦਾ ਕੱਦ ਵੀ ਹੋਰ ਉੱਚਾ ਹੋਇਆ ਹੈ ਕਿਉਂਕਿ ਇਹ ਲੋਕ ਹਿੱਤ ਕਾਰਜ ਸਾਡੀ ਪਾਰਟੀ ਦੇ ਇੱਕ ਆਗੂ ਦੇ ਹਿੱਸੇ ਆਇਆ ਹੈ।
ਸ਼
ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਸਮਾਗਮ
20-08-2026
ਸਿੱਧਵਾਂ ਬੇਟ, 19 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਜੰਡੀ ਦੀ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ, ਪਿੰਡ ਦੀ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਦੇ ਪਤੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਭਾਈ ਅਜਮੇਰ ਸਿੰਘ ਖ਼ਾਲਸਾ ਨੇ ਆਪਣੀ ਦੋ ਏਕੜ ਮਾਲਕੀ ਜ਼ਮੀਨ ਰਾਹੀਂ ਪਿੰਡ ਜੰਡੀ ਤੋਂ ਲੀਲਾਂ ਮੇਘ ਸਿੰਘ ਵਾਲੀ ਸੜਕ ਨੂੰ ਪਿੰਡ ਜੰਡੀ, ਰਾਮਗੜ੍ਹ, ਮਲਸੀਹਾਂ ਭਾਈ ਕੇ ਨੂੰ ਜਾਂਦੀ ਕੱਚੀ ਸੰਪਰਕ ਸੜਕ ਨਾਲ ਜੋੜਣ ਦਾ ਜੋ ਵੱਡਾ ਉਪਰਾਲਾ ਕੀਤਾ ਉਸ ਨੂੰ ਲੈ ਕੇ ਉਕਤ ਪਿੰਡਾਂ ਦੇ ਲੋਕਾਂ ਨੂੰ ਖੁਸ਼ ਦਾ ਇਜ਼ਹਾਰ ਕੀਤਾ ਹੈ। ਭਾਈ ਅਜਮੇਰ ਸਿੰਘ ਖ਼ਾਲਸਾ ਦੀ ਜਮੀਨ ਰਾਹੀਂ ਦੋਹਾਂ ਸੜਕਾਂ ਨੂੰ ਜੋੜਣ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਕਿ ਭਾਈ ਅਜਮੇਰ ਸਿੰਘ ਖ਼ਾਲਸਾ ਨੇ ਇਸ ਉਦਮ ਨਾਲ ਸਾਡੀ ਵਾਰਿਸ ਪੰਜਾਬ ਦੀ ਪਾਰਟੀ ਦਾ ਕੱਦ ਵੀ ਹੋਰ ਉੱਚਾ ਹੋਇਆ ਹੈ ਕਿਉਂਕਿ ਇਹ ਲੋਕ ਹਿੱਤ ਕਾਰਜ ਸਾਡੀ ਪਾਰਟੀ ਦੇ ਇੱਕ ਆਗੂ ਦੇ ਹਿੱਸੇ ਆਇਆ ਹੈ। ਉਨ੍ਹਾਂ ਇਲਾਕੇ ਦੇ ਹੋਰ ਲੋਕਾਂ ਨੂੰ ਵੀ ਭਾਈ ਅਜਮੇਰ ਸਿੰਘ ਦੇ ਰਸਤੇ ’ਤੇ ਚੱਲਦਿਆਂ ਅਜਿਹੇ ਕੰਮ ਮਿਲ ਬੈਠ ਕੇ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਬੀਬੀ ਅਮਰਜੀਤ ਕੌਰ ਛੀਨਾਂ ਅਤੇ ਉਨ੍ਹਾਂ ਦੇ ਪੁੱਤਰ ਸੁਖਜੀਤ ਸਿੰਘ ਛੀਨਾਂ ਨੇ ਆਏ ਹੋਏ ਪਤਵੰਤੇ ਲੋਕਾਂ ਦਾ ਧੰਨਵਾਦ ਕਰਦਿਆਂ ਪਰਿਵਾਰ ਵੱਲੋਂ ਅੱਗੇ ਤੋਂ ਵੀ ਅਜਿਹੇ ਕਾਰਜ ਕਰਦੇ ਰਹਿਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਵਿਧਾਇਕ ਇਯਾਲੀ ਵੱਲੋਂ ਭਾਈ ਅਜਮੇਰ ਸਿੰਘ ਛੀਨਾਂ, ਉਨ੍ਹਾਂ ਦੀ ਪਤਨੀ ਬੀਬੀ ਅਮਰਜੀਤ ਕੌਰ ਛੀਨਾਂ ਅਤੇ ਬਾਕੀ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ, ਸਕੱਤਰ ਦਲਵੀਰ ਸਿੰਘ ਸਿੱਧੂ, ਪੰਚ ਮਨਜਿੰਦਰ ਕੌਰ, ਬਲਜੀਤ ਸਿੰਘ ਪੰਧੇਰ, ਮਨਜੀਤ ਸਿੰਘ ਛੀਨਾਂ, ਜਗਮੋਹਣ ਸਿੰਘ ਸਿੱਧੂ, ਸਾਬਕਾ ਸਰਪੰਚ ਜਗਰਾਜ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਮਾ: ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਲੀਲਾਂ, ਦਵਿੰਦਰ ਸਿੰਘ ਛੀਨਾਂ, ਬਲਦੇਵ ਸਿੰਘ ਲੀਲਾਂ, ਗਿਆਨੀ ਜਸਵੀਰ ਸਿੰਘ, ਦਲੀਪ ਸਿੰਘ, ਰੇਸ਼ਮ ਸਿੰਘ, ਗੁਰਵੀਰ ਸਿੰਘ ਸੇਖੋਂ, ਜਗਦੀਸ ਸਿੰਘ, ਗੁਰਮੁੱਖ ਸਿੰਘ, ਸਤਵੀਰ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ, ਜੈਲਦਾਰ ਕਮਲਜੀਤ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ, ਨੰਬਰਦਾਰ ਚਰਨ ਸਿੰਘ, ਸਾਬਕਾ ਸਰਪੰਚ ਲਾਲ ਸਿੰਘ, ਇਕਬਾਲ ਸਿੰਘ ਭੁੱਲਰ ਸਮੇਤ ਕਈ ਹੋਰ ਪਤਵੰਤੇ ਲੋਕਾਂ ਨੇ ਭਾਈ ਖ਼ਾਲਸਾ ਵੱਲੋਂ ਪਾਏ ਯੋਗਦਾਨ ਦੀ ਸਰਾਹਨਾ ਕੀਤੀ।