20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਵ: ਸਵਰਨਜੀਤ ਕੌਰ ਸਾਬਕਾ ਸਰਪੰਚ ਰਾਣਕੇ ਨਮਿਤ ਸ਼ਰਧਾਂਜਲੀ ਸਮਾਰੋਹ

ਹੰਬੜਾਂ, 19 ਅਗਸਤ (ਮੇਜਰ ਹੰਬੜਾਂ)-ਪਿੰਡ ਰਾਣਕੇ ਦੇ ਗੁਰਦੁਆਰਾ ਸਾਹਿਬ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਬਲਵੰਤ ਸਿੰਘ ਰਾਣਕੇ ਦੀ ਪਤਨੀ ਸਵ. ਸਵਰਨਜੀਤ ਕੌਰ ਸਾਬਕਾ ਸਰਪੰਚ ਰਾਣਕੇ ਨਮਿੱਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।

Ad Position 21
No active advertisement
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੰਡਿਆਣੀ ਵਿਖੇ ਪੰਚਾਇਤ ਸਕੱਤਰ ਪਰਮਜੀਤ ਸਿੰਘ ਮੋਹੀ, ਸਰਪੰਚ ਮਨਦੀਪ ਸਿੰਘ ਸਿੱਧੂ, ਗ੍ਰਾਮ ਪੰਚਾਇਤ ਦੇ ਸਨਮਾਨ ਸਮੇਂ ਬੀ.ਪੀ.ਈ.ਓ ਮਨਜੀਤ ਸਿੰਘ, ਸਕੂਲ ਮੁਖੀ ਬਲਦੇਵ ਸਿੰਘ, ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 20-08-2026
ਹੰਬੜਾਂ, 19 ਅਗਸਤ (ਮੇਜਰ ਹੰਬੜਾਂ)-ਪਿੰਡ ਰਾਣਕੇ ਦੇ ਗੁਰਦੁਆਰਾ ਸਾਹਿਬ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਬਲਵੰਤ ਸਿੰਘ ਰਾਣਕੇ ਦੀ ਪਤਨੀ ਸਵ. ਸਵਰਨਜੀਤ ਕੌਰ ਸਾਬਕਾ ਸਰਪੰਚ ਰਾਣਕੇ ਨਮਿੱਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਪਾਠ ਦੇ ਭੋਗ ਪਾਏ ਜਾਣ ਉਪਰੰਤ ਭਾਈ ਫ਼ਤਹਿ ਸਿੰਘ ਖ਼ਾਲਸਾ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ, ਕਾਂਗਰਸ ਦੇ ਸੀਨੀ.ਆਗੂ ਮੇਜਰ ਸਿੰਘ ਭੈਣੀ, ਪੰਜਾਬ ਕਾਂਗਰਸ ਐੱਸ.ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਮੁਲਾਜ਼ਮ ਆਗੂ ਮਾ: ਬਲਵੀਰ ਸਿੰਘ ਬਾਸੀਆਂ ਨੇ ਸਾਬਕਾ ਸਰਪੰਚ ਸਵ: ਸਵਰਨਜੀਤ ਕੌਰ ਰਾਣਕੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਾਡੇ ’ਚੋਂ ਚਲੇ ਜਾਣ ਦਾ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਤੇ ਉਨ੍ਹਾਂ ਵੱਲੋਂ ਨਗਰ ਦੀ ਤਰੱਕੀ ’ਚ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਕੈਪਟਨ ਸੰਧੂ ਨੇ ਕਿਹਾ ਕਿ ਸਵ: ਬੀਬੀ ਸਵਰਨਜੀਤ ਕੌਰ ਰਾਣਕੇ ਵੱਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੇ ਨਾਲ ਪਰਿਵਾਰ ਦੀ ਤਰੱਕੀ ਵਿੱਚ ਪਾਏ ਅਹਿਮ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ ਤੇ ਅੱਜ ਇਸ ਗੱਲ ’ਤੇ ਮਾਣ ਹੈ ਕਿ ਉਨ੍ਹਾਂ ਦੀਆਂ ਧੀਆਂ ਲਖਵੀਰ ਕੌਰ, ਜਸਵਿੰਦਰ ਕੌਰ, ਕ੍ਰਿਸ਼ਨ ਕੌਰ ਅਤੇ ਸਪੁੱਤਰ ਡਾ: ਬੂਟਾ ਸਿੰਘ ਮਾਤਾ ਸਵਰਨਜੀਤ ਕੌਰ ਦੀ ਦਿੱਤੀ ਸਿੱਖਿਆ ’ਤੇ ਚੱਲਦੇ ਹੋਏ ਰਾਣਕੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਰਹੇ ਹਨ। ਕਾਂਗਰਸ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ, ਕਾਂਗਰਸ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ, ਕਾਂਗਰਸ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਸਾਬਕਾ ਸਰਪੰਚ ਜਗੀਰ ਸਿੰਘ ਪਟਵਾਰੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਰਧਾਂਜਲੀ ਸਮਾਰੋਹ ’ਚ ਕੈਪਟਨ ਬਲਜੀਤ ਸਿੰਘ ਚੱਕ, ਮੰਡੀ ਬੋਰਡ ਕਰਮਚਾਰੀ ਜਸਪਾਲ ਸਿੰਘ, ਪੰਜਾਬ ਪੁਲਿਸ ਕਰਮਚਾਰੀ ਗੁਰਜੀਤ ਸਿੰਘ, ਬਲਜਿੰਦਰ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ, ਸਾਬਕਾ ਸਰਪੰਚ ਅਲਬੇਲ ਸਿੰਘ, ਸਾਬਕਾ ਸਰਪੰਚ ਅਮਨਦੀਪ ਸਿੰਘ ਰਾਣਕੇ, ਸਾਬਕਾ ਸਰਪੰਚ ਗੁਰਵੰਤ ਸਿੰਘ ਬੌਬੀ ਕੋਟਲੀ, ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਸਾਬਕਾ ਸਰਪੰਚ ਗੁਰਪਾਲ ਸਿੰਘ ਰਾਣਕੇ, ਸਾਬਕਾ ਸਰਪੰਚ ਜਸਵੰਤ ਸਿੰਘ ਭੱਟੀਆਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ, ਗੁਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਅਰਜਨ ਸਿੰਘ ਭੱਠਾਧੂਹਾ, ਸਰਪੰਚ ਕੁਲਵਿੰਦਰ ਸਿੰਘ ਰਾਣਕੇ, ਸਰਪੰਚ ਗੁਰਬਚਨ ਸਿੰਘ, ਸਰਪੰਚ ਕਰਮਜੀਤ ਸਿੰਘ ਕੁੱਕੂ, ਹਮੀਰ ਸਿੰਘ ਰਾਣਕੇ ਆਦਿ ਸਮੇਤ ਰਿਸ਼ਤੇਦਾਰ, ਸਕੇ ਸਬੰਧੀਆਂ ਨੇ ਵੀ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਗੁੱਜਰਵਾਲ ਵਿਖੇ ਭਗਵਤੀ ਜਾਗਰਣ 22 ਨੂੰ ਅਗਲੀ ਖ਼ਬਰ ਪਿੰਡ ਬੱਸੀਆਂ ਵਿਖੇ ਵਾਪਰੇ ਸੜਕ ਹਾਦਸੇ ’ਚ ਨੌਜਵਾਨਾਂ ਦੀ ਮੌਤ ਲਈ ਸਿੱਧੇ ਤੌਰ ’ਤੇ ਪ੍ਰਸ਼ਾਸਨ ਜ਼ਿੰਮੇਵਾਰ
Ad Position 24