23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਿੰਡ ਚਾਵਾ ਦੇ ਸਾਬਕਾ ਸਰਪੰਚ ਔਜਲਾ ਦਾ ਕਵੀਨ ਐਲਿਜ਼ਬੈਥ ਪਲਾਟੀਨਮ ਜੁਬਲੀ ਪਿੰਨ ਨਾਲ ਸਨਮਾਨ

ਬੀਜਾ, 22 ਅਗਸਤ (ਕਸ਼ਮੀਰਾ ਸਿੰਘ ਬਗਲੀ, ਅਵਤਾਰ ਸਿੰਘ ਜੰਟੀ ਮਾਨ)-ਬੀਤੇ ਦਿਨੀਂ ਸਰੀ ਨਿਊਟਨ ਤੋਂ ਲਿਬਰਲ ਐਮ. ਪੀ.

Ad Position 21
No active advertisement
ਅਜੀਤ ਡੈਸਕ 23-08-2026
ਬੀਜਾ, 22 ਅਗਸਤ (ਕਸ਼ਮੀਰਾ ਸਿੰਘ ਬਗਲੀ, ਅਵਤਾਰ ਸਿੰਘ ਜੰਟੀ ਮਾਨ)-ਬੀਤੇ ਦਿਨੀਂ ਸਰੀ ਨਿਊਟਨ ਤੋਂ ਲਿਬਰਲ ਐਮ. ਪੀ. ਸੁੱਖ ਧਾਲੀਵਾਲ ਵਲੋਂ ਕਮਲਜੀਤ ਸਿੰਘ ਔਜਲਾ ਸਾਬਕਾ ਸਰਪੰਚ ਪਿੰਡ ਚਾਵਾ ਲੈਂਡਮਾਰਕ ਬੈਂਕ ਸਮਰਾਲਾ ਦੇ ਡਾਇਰੈਕਟਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਅਤੇ ਹੋਰ ਇਲਾਕੇ ਭਰ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਗਰੀਬ ਗੁਰਬੇ ਦੇ ਹਾਮੀ ਲੋੜਵੰਦਾਂ ਦੀ ਮਦਦ ਕਰਨ ਵਾਲੇ ਸਰਬੱਤ ਦਾ ਭਲਾ ਮੰਗਣ ਵਾਲੇ ਸਰਦਾਰ ਕਮਲਜੀਤ ਸਿੰਘ ਔਜਲਾ ਨੂੰ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਕਵੀਨ ਐਲਿਜਬੈਥ ਪਲਾਟੀਨਮ ਜੁਬਲੀ ਪਿੰਨ ਅਤੇ ਦਾ ਰੌਇਲ ਆਰਮਜ਼ ਆਫ ਕੈਨੇਡਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ । ਇਸ ਸਬੰਧੀ ਐਮ. ਪੀ. ਦਫਤਰ ਵਿਚ ਇਕ ਸੰਖੇਪ ਸਮਾਰੋਹ ਦੌਰਾਨ ਸ ਔਜਲਾ ਨੂੰ ਐਮ ਪੀ. ਸੁੱਖ ਧਾਲੀਵਾਲ ਵਲੋਂ ਪਿੰਨ ਤੇ ਮਾਣ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਘੇ ਬਿਜਨੈਸਮੈਨ ਜਗਪਾਲ ਸਿੰਘ ਲਿਟ, ਹਰਮਨਜੀਤ ਸਿੰਘ ਔਜਲਾ, ਕਰਮਜੀਤ ਸਿੰਘ ਔਜਲਾ, ਜਸਵਿੰਦਰ ਸਿੰਘ ਗਰੇਵਾਲ, ਅਮਰਜੀਤ ਸਿੰਘ ਸੰਧੂ , ਗੁਰਜੀਤ ਸਿੰਘ ਸਹੋਤਾ, ਰਣਦੀਪ ਸਿੰਘ ਗਿੱਲ, ਬੱਗਾ ਲਿਟ, ਸੁਰਿੰਦਪਾਲ ਸਿੰਘ ਸੀ ਆਰ, ਬਲਵਿੰਦਰ ਸਿੰਘ ਸਾਬਕਾ ਸਰਪੰਚ ਬਸੰਤੀ ਦਿਆਲਪੁਰਾ ਤੇ ਹੋਰ ਹਾਜ਼ਰ ਸਨ। ਔਜਲਾ ਨੂੰ ਇਸ ਵੱਕਾਰੀ ਸਨਮਾਨ ਲਈ ਮੁਬਾਰਕਾਂ ਦੇਣ ਵਾਲਿਆਂ ਵਿੱਚ ਸਰਦਾਰ ਪਰਮਜੀਤ ਸਿੰਘ ਢਿੱਲੋ ਜਿਲਾ ਪ੍ਰਧਾਨ ਅਕਾਲੀ ਜੱਥਾ ਖੰਨਾ ਜੱਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਜੀਤ ਸਿੰਘ ਪੂਰਬਾ ਸਰਕਲ ਪ੍ਰਧਾਨ, ਜਸਮੇਲ ਸਿੰਘ ਬੋਂਦਲੀ ਮੈਂਬਰ ਪੀ. ਏ. ਸੀ ਸ਼੍ਰੋਮਣੀ ਅਕਾਲੀ ਦਲ, ਨਵਤੇਜ ਸਿੰਘ ਖਟੜਾ ਅਬਜਰਵਰ ਹਲਕਾ ਸਮਰਾਲਾ ਆਲਮਜੀਤ ਸਿੰਘ ਮੱਲਮਾਜਰਾ, ਇਕਬਾਲ ਸਿੰਘ ਮੈਨੇਜਰ ਮੰਜੀ ਸਾਹਿਬ ਕੋਟਾਂ, ਕੇਹਰ ਸਿੰਘ ਮੈਨੇਜਰ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ, ਅਕਾਲੀ ਆਗੂ ਰਜਿੰਦਰ ਸਿੰਘ ਕੋਟ ਪਨੈਚ, ਜਗਦੀਸ਼ ਸਿੰਘ ਦੀਸ਼ਾ ਸਰਕਲ ਪ੍ਰਧਾਨ ਬੀਜਾ ਆਦਿ ਨੇ ਵਧਾਈਆਂ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਅਤੇ ਸੂਬਾ ਸਰਕਾਰ ਨੇ ਜਨਤਾ ਨੂੰ ਲੁੱਟਣ ਲਈ ਵੱਡੇ ਵਪਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ-ਰਾਜੇਸ਼ਇੰਦਰ ਸਿੱਧੂ ਅਗਲੀ ਖ਼ਬਰ ਮੀਟਰ ਰੀਡਿੰਗ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿੱਲਾਂ ’ਚ ਹੋਈ ਦੇਰੀ ਖਪਤਕਾਰਾਂ ਨੂੰ ਪਈ ਮਹਿੰਗੀ
Ad Position 24