ਪਤਨੀ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ
ਖੰਨਾ, 22 ਅਗਸਤ (ਹਰਜਿੰਦਰ ਸਿੰਘ ਲਾਲ)- ਥਾਣਾ ਸਿਟੀ 2 ਦੀ ਪੁਲਿਸ ਨੇ ਇੱਕ ਪਤੀ ਵਿਰੁੱਧ ਆਪਣੀ ਪਤਨੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਤੇ ਪਤਨੀ ਦੇ ਆਪਣੀ ਸੱਤ ਸਾਲ ਦੀ ਨਾਬਾਲਗ ਧੀ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਵੀਰ ਸਿੰਘ ਅਮਲੋਹ ਰੋਡ, ਖੰਨਾ ਵਜੋਂ ਹੋਈ ਹੈ।
ਮ
ਮਾਈਂਡ ਮੇਕਰ ਰਾਹੀਂ ਹਾਸਿਲ ਕੀਤਾ ਇਟਲੀ ਦਾ ਵੀਜ਼ਾ
23-08-2026
ਖੰਨਾ, 22 ਅਗਸਤ (ਹਰਜਿੰਦਰ ਸਿੰਘ ਲਾਲ)- ਥਾਣਾ ਸਿਟੀ 2 ਦੀ ਪੁਲਿਸ ਨੇ ਇੱਕ ਪਤੀ ਵਿਰੁੱਧ ਆਪਣੀ ਪਤਨੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਤੇ ਪਤਨੀ ਦੇ ਆਪਣੀ ਸੱਤ ਸਾਲ ਦੀ ਨਾਬਾਲਗ ਧੀ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਵੀਰ ਸਿੰਘ ਅਮਲੋਹ ਰੋਡ, ਖੰਨਾ ਵਜੋਂ ਹੋਈ ਹੈ। ਪੁਲਿਸ ਨੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀ ਮੁਲਜ਼ਮ ਦੀ ਪਤਨੀ ਚਾਂਦਨੀ ਦੇ ਬਿਆਨਾਂ ਅਨੁਸਾਰ ਉਸਦਾ ਪਤੀ ਉਸਨੂੰ ਦਾਜ ਲਈ ਤੰਗ ਕਰਦਾ ਆ ਰਿਹਾ ਸੀ। ਦਾਜ ਕਰਕੇ ਹੀ ਉਹ ਉਸ ਨਾਲ ਕੁੱਟਮਾਰ ਕਰਦਾ ਰਿਹਾ। ਸ਼ਿਕਾਇਤਕਰਤਾ ਦੇ ਅਨੁਸਾਰ ਮੁਲਜ਼ਮ ਨੇ ਉਸ ਦੀ ਸੱਤ ਸਾਲ ਦੀ ਨਾਬਾਲਗ ਧੀ, ਏਕਨੂਰ ਨਾਲ ਵੀ ਕੁੱਟਮਾਰ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਮੁਲਜ਼ਮ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।