ਸਰਕਾਰਾਂ ਨੂੰ ਨੌਜਵਾਨਾਂ ਲਈ ਖੇਡਾਂ ਦੇ ਨਾਲ-ਨਾਲ ਰੁਜ਼ਗਾਰ ਦੇਣ ਦੇ ਉਪਰਾਲੇ ਵੀ ਕਰਨੇ ਜ਼ਰੂਰੀ-ਜੱਸੀ ਖੰਗੂੜਾ
ਅਹਿਮਦਗੜ੍ਹ, 22 ਅਗਸਤ (ਕੈਲੇ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਕੀ. ਵੀ ਫਿਟਨੈੱਸ ਜਿੰਮ ਦੌਰਾਨ ਦੀ ਆਰੰਭਤਾ ਸਮੇਂ ਕਿਹਾ ਕਿ ਨੌਜਵਾਨ ਵਰਗ ਆਪਣੀ ਸਿਹਤ ਪ੍ਰਤੀ ਬੇਹੱਦ ਸੰਜੀਦਾ ਹਨ ਅਤੇ ਨੌਜਵਾਨ ਖੇਡਾਂ, ਕਸਰਤ ਅਤੇ ਫਿਟਨੈੱਸ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਵਿਚ ਵਿਸ਼ਵਾਸ ਰੱਖਦੇ ਹਨ ।
ਅਹਿਮਦਗੜ੍ਹ, 22 ਅਗਸਤ (ਕੈਲੇ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਕੀ.ਵੀ ਫਿਟਨੈੱਸ ਜਿੰਮ ਦੌਰਾਨ ਦੀ ਆਰੰਭਤਾ ਸਮੇਂ ਕਿਹਾ ਕਿ ਨੌਜਵਾਨ ਵਰਗ ਆਪਣੀ ਸਿਹਤ ਪ੍ਰਤੀ ਬੇਹੱਦ ਸੰਜੀਦਾ ਹਨ ਅਤੇ ਨੌਜਵਾਨ ਖੇਡਾਂ, ਕਸਰਤ ਅਤੇ ਫਿਟਨੈੱਸ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਵਿਚ ਵਿਸ਼ਵਾਸ ਰੱਖਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਗੰਭੀਰ ਹੈ, ਜਿਸ ਕਾਰਨ ਨੌਜਵਾਨਾਂ ਵਿਚ ਖੇਡਾਂ ਅਤੇ ਕਸਰਤ ਪ੍ਰਤੀ ਰੁਝਾਨ ਵਧ ਰਿਹਾ ਹੈ, ਜੋ ਨਰੋਏ ਸਮਾਜ ਲਈ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਲਈ ਰੁਜ਼ਗਾਰ ਅਤੇ ਬਿਹਤਰ ਸਹੂਲਤਾਂ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਾਬਕਾ ਵਿਧਾਇਕ ਖੰਗੂੜਾ ਨੇ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਨੌਜਵਾਨ ਵਰਗ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਨੌਜਵਾਨਾਂ ਵਿਚ ਫੈਲੀ ਨਿਰਾਸ਼ਾ ਨੂੰ ਦੂਰ ਕਰ ਕੇ ਉਨ੍ਹਾਂ ਲਈ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਖੇਡਾਂ, ਸਿੱਖਿਆ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਇਸ ਸਮੇਂ ਦਵਿੰਦਰ ਸਿੰਘ ਮਾਨ ਪ੍ਰਧਾਨ ਮਾ ਲਵਾ ਸਪੋਰਟਸ ਕਲੱਬ ਅਹਿਮਦਗੜ੍ਹ, ਹਰਦੀਪ ਲਹਿਰਾ ਡਾਇਰੈਕਟਰ ਕੀ.ਵੀ. ਫਿਟਨੈੱਸ, ਪਵਨਦੀਪ ਸਿੰਘ ਚੀਮਾ, ਬਿੱਟੂ ਖੰਗੂੜਾ, ਕੁਲਜੀਤ ਮਾਨ, ਸੁਸ਼ੀਲ ਕੁਮਾਰ, ਅਵੀ ਵਾਲੀਆ, ਬੰਟੀ ਚੌਹਾਨ, ਜਗਦੀਪ ਸਿੰਘ ਢਿੱਲੋਂ, ਵੰਨੀ ਢਿੱਲੋਂ, ਜਗਤਾਰ ਸਿੰਘ ਚੀਮਾ, ਰਾਜੂ ਚੀਮਾ ਸਮੇਤ ਹੋਰ ਨੌਜਵਾਨ ਹਾਜ਼ਰ ਸਨ।