25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਆਜੂਨੀ ਫਾਊਂਡੇਸ਼ਨ ਦਾ ਮੁੱਲਾਂਪੁਰ ਦਾਖਾ ’ਚ ਤੀਆਂ ਤੀਜ ਮੇਲਾ ਯਾਦਗਾਰੀ ਬਣਿਆ

ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਸਰਗਰਮ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਆਗੂ ਚਰਨਜੀਤ ਕੌਰ ਦਿਓਲ, ਹਰਮਨਦੀਪ ਕੌਰ ਦਿਓਲ ਵਲੋਂ ਮਹਿਲਾ ਸਮਾਜ ਪ੍ਰਤੀ ਉੱਚੀ ਸੋਚ ਵਾਲੀਆਂ ਹਲਕਾ ਦਾਖਾ ਦੀਆਂ ਸਰਗਰਮ ਧੀਆਂ, ਭੈਣਾਂ ਨੂੰ ਨਾਲ ਲੈ ਕੇ ਆਜੂਨੀ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ। ਇਸ ਫਾਊਂਡੇਸ਼ਨ ਦਾ ਪਲੇਠਾ ਪ੍ਰੋਗਰਾਮ ਤੀਆਂ ਤੀਜ ਇਕੱਠ ਅਤੇ ਧੀਆਂ ਭੈਣਾਂ ਦੇ ਆਪਸੀ ਪਿਆਰ ਦਾ ਪ੍ਰਮਾਣ ਛੱਡ ਗਿਆ।

Ad Position 21
No active advertisement
ਹਲਕਾ ਦਾਖਾ ਮੁੱਲਾਂਪੁਰ ’ਚ ਤੀਆਂ ਮੇਲੇ ’ਤੇ ਪਹੁੰਚੀ ਪ੍ਰਸਿੱਖ ਲੋਕ ਗਾਇਕਾ ਅਮਰ ਨੂਰੀ ਆਪਣੇ ਗਾਣੇ ’ਤੇ ਮੇਲਣ ਮੁਟਿਆਰਾਂ ਨਾਲ ਨੱਚਦੀ ਹੋਈ। ਤਸਵੀਰ: ਕ੍ਰਿਪਾਲ ਹੰਬੜਾਂ 25-08-2026
ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਸਰਗਰਮ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਆਗੂ ਚਰਨਜੀਤ ਕੌਰ ਦਿਓਲ, ਹਰਮਨਦੀਪ ਕੌਰ ਦਿਓਲ ਵਲੋਂ ਮਹਿਲਾ ਸਮਾਜ ਪ੍ਰਤੀ ਉੱਚੀ ਸੋਚ ਵਾਲੀਆਂ ਹਲਕਾ ਦਾਖਾ ਦੀਆਂ ਸਰਗਰਮ ਧੀਆਂ, ਭੈਣਾਂ ਨੂੰ ਨਾਲ ਲੈ ਕੇ ਆਜੂਨੀ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ। ਇਸ ਫਾਊਂਡੇਸ਼ਨ ਦਾ ਪਲੇਠਾ ਪ੍ਰੋਗਰਾਮ ਤੀਆਂ ਤੀਜ ਇਕੱਠ ਅਤੇ ਧੀਆਂ ਭੈਣਾਂ ਦੇ ਆਪਸੀ ਪਿਆਰ ਦਾ ਪ੍ਰਮਾਣ ਛੱਡ ਗਿਆ। ਹਲਕਾ ਪੱਧਰੀ ਤੀਆਂ ਦੇ ਤਿਉਹਾਰ ਦੀ ਮੋਹਰੀ ਹਰਮਨਦੀਪ ਕੌਰ ਵਲੋਂ ਫਾਊਂਡੇਸ਼ਨ ਦੇ ਅਗਾਂਉਂ ਪ੍ਰੋਗਰਾਮ ਬਾਰੇ ਦੱਸਿਆ ਕਿ ਅਗਲੇ ਵਰ੍ਹੇ ਤੀਆਂ ਦੇ ਤਿਉਹਾਰ ਨੂੰ ਹੋਰ ਪ੍ਰਫੁੱਲਿਤ ਕਰਾਂਗੇ, ਉਥੇ ਆਜੂਨੀ ਫਾਊਂਡੇਸ਼ਨ ਸਾਲ ਵਿਚ ਇਕ ਵਾਰ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ, ਦੂਸਰਾ ਆਜੂਨੀ ਫਾਊਂਡੇਸ਼ਨ ਵਲੋਂ ਲੋੜਵੰਦ ਪਰਿਵਾਰ ਧੀਆਂ ਦੇ ਵਿਆਹ ਲਈ ਇਕ ਸ਼ਗਨ ਸਕੀਮ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿਚ 15 ਨਵੰਬਰ ਤੋਂ 15 ਫਰਵਰੀ ਤੱਕ ਵਿਆਹੀਆਂ ਜਾਣ ਵਾਲੀਆਂ ਲੜਕੀਆਂ ਨੂੰ 5100 ਰੁਪਏ ਦਾ ਸ਼ਗਨ ਦਿੱਤਾ ਜਾਵੇਗਾ, ਇਹ ਗਿਣਤੀ ਭਾਵੇਂ ਕਿੰਨੀ ਵੀ ਹੋਵੇ। ਉਨ੍ਹਾਂ ਦੱਸਿਆ ਕਿ ਮੇਰੇ ਮਾਤਾ ਚਰਨਜੀਤ ਕੌਰ ਦਿਓਲ ਦੇ ਯਤਨਾਂ ਨਾਲ ਸ਼ਗਨ ਸਕੀਮ ਯੋਜਨਾ ਸਫ਼ਲ ਬਣੇਗੀ। ਹਲਕਾ ਦਾਖਾ ਮੁੱਲਾਂਪੁਰ ’ਚ ਤੀਆਂ ਦੇ ਤਿਉਹਾਰ ਸਮੇਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਵਾਲੀ ਇਸਤਰੀ ਵਿੰਗ ਅਕਾਲੀ ਦਲ (ਬ) ਦੀ ਪ੍ਰਮੁੱਖ ਆਗੂ ਕੰਚਨਪ੍ਰੀਤ ਕੌਰ ਵਲੋਂ ਜਸਕਰਨ ਸਿੰਘ ਦਿਓਲ ਦੀ ਮਾਤਾ ਅਤੇ ਧਰਮ ਪਤਨੀ ਵਲੋਂ ਹਲਕਾ ਦਾਖਾ ਦੀਆਂ ਮਹਿਲਾਵਾਂ ਨੂੰ ਨਾਲ ਲੈ ਕੇ ਸਮਾਜ ਸੇਵੀ ਆਜੂਨੀ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ। ਬੇਅੰਤ ਕੌਰ ਖਹਿਰਾ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਕਾਲੀ ਦਲ (ਬ) ਬਰਨਾਲਾ, ਹਲਕਾ ਇੰਚਾਰਜ ਮਲੇਰਕੋਟਲਾ ਜਾਹਿਦਾ ਸੁਲੇਮਾਨ, ਕਈ ਹੋਰ ਬੁਲਾਰਿਆਂ ਵਲੋਂ ਸੰਬੋਧਨ ਸਮੇਂ ਆਜੂਨੀ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਦੇ ਸਾਂਸਦ ਹਰਸਿਮਰਤ ਕੌਰ ਬਾਦਲ ਵਲੋਂ ਸ਼ੁਰੂ ਨੰਨ੍ਹੀ ਛਾਂ ਪ੍ਰੋਗਰਾਮ ਦਾ ਹੇਠਲਾ ਹਿੱਸਾ ਆਜੂਨੀ ਫਾਊਂਡੇਸ਼ਨ ਵੀ ਧੀਆਂ ਦੀ ਭਲਾਈ ਅਤੇ ਸ਼ਸ਼ਕਤੀਕਰਨ ਲਈ ਕੰਮ ਕਰੇਗੀ। ਮੰਚ ਦੀ ਕਾਰਵਾਈ ਉਪਰੰਤ ਤੀਆਂ ਦੇ ਪਿੜ ’ਚ ਕੰਚਨਪ੍ਰੀਤ ਕੌਰ, ਬੇਅੰਤ ਕੌਰ ਖਹਿਰਾ, ਜਾਹਿਦਾ ਸੁਲੇਮਾਨ ਨੂੰ ਨਾਲ ਲੈ ਕੇ ਹਰਮਨਦੀਪ ਕੌਰ ਦਿਓਲ, ਫਿਲਮੀ ਕਲਾਕਾਰ ਅਮਰ ਨੂਰੀ, ਬਿੰਦੂ ਬਰਾੜ ਨਾਲ ਗਿੱਧਾ ਪਾ ਕੇ ਚੰਗਾ ਰੰਗ ਬੰਨਿ੍ਹਆ। ਦੇਰ ਸ਼ਾਮ ਤੱਕ ਜਾਰੀ ਤੀਆਂ ਦੇ ਤਿਉਹਾਰ ਵਿਚ ਗਿੱਧਾ, ਬੋਲੀਆਂ, ਕਿੱਕਲੀ ਦੇ ਨਾਲ ਧੀਆਂ-ਭੈਣਾਂ ਲਈ ਖਾਣੇ ਦਾ ਵੀ ਉਚਿਤ ਪ੍ਰਬੰਧ ਸੀ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਮਹਿਫਲ ਦੇ ਸ਼ਿੰਗਾਰ ਬੀਬਾ ਆਫਰੀਨ ਖਾਨ, ਅਰਜਨ ਬਾਵਾ ਚੰਗਾ ਰੰਗ ਬੰਨਿ੍ਹ। ਚਰਨਜੀਤ ਕੌਰ ਦਿਓਲ ਵਲੋਂ ਹਰਪ੍ਰੀਤ ਕੌਰ ਫੱਲੇਵਾਲ, ਰਮਨ ਕੌਰ ਛੱਜਾਵਾਲ, ਅਮਨਜੋਤ ਕੌਰ ਈਸੇਵਾਲ, ਦਲਜੀਤ ਕੌਰ ਕੋਠੇ ਪੋਨਾ, ਸਾਬਕਾ ਸਰਪੰਚ ਦਵਿੰਦਰ ਕੌਰ ਕੋਠੇ ਪੋਨਾ, ਸਾਬਕਾ ਸਰਪੰਚ ਹਰਪ੍ਰੀਤ ਕੌਰ ਬੀੜ ਗਗੜਾ, ਬਲਬੀਰ ਕੌਰ ਢਿੱਲੋਂ, ਹਰਨੂਰ ਕੌਰ ਈਸੇਵਾਲ, ਸਰਬਜੀਤ ਕੌਰ ਸਵੱਦੀ, ਰਣਜੀਤ ਕੌਰ ਖੰਡੂਰ, ਅਮਨਦੀਪ ਕੌਰ ਲਤਾਲਾ, ਰਮਨਦੀਪ ਕੌਰ ਲਤਾਲਾ, ਬਲਬੀਰ ਕੌਰ ਢਿੱਲੋਂ, ਹਰਪ੍ਰੀਤ ਕੌਰ ਟੱਲੇਵਾਲ, ਸੁਖਵਿੰਦਰ ਕੌਰ ਗੁੱਜਰਵਾਲ, ਹੋਰਨਾਂ ਨੂੰ ਨਾਲ ਲੈ ਕੇ ਤੀਆਂ ਦੇ ਤਿਉਹਾਰ ’ਚ ਪਹੁੰਚੀਆਂ ਸੈਕੜੇ ਧੀਆਂ, ਭੈਣਾਂ ਨੂੰ ਪੀਪਾ ਬੰਦ ਬਿਸਕੁਟ ਸੰਧਾਰੇ ਦੇ ਰੂਪ ’ਚ ਦਿੱਤੇ ਗਏ। ਪੰਜਾਬੀ ਵਿਰਸੇ ਦੀ ਜਿੰਦਜਾਨ ਹਲਕਾ ਦਾਖਾ ’ਚ ਹਲਕਾ ਪੱਧਰੀ ਤੀਆਂ ਦਾ ਤਿਉਹਾਰ ਅਗਲੇ ਵਰ੍ਹੇ ਮੁੜ ਮਿਲਣ ਦੇ ਵਾਅਦੇ ਨਾਲ ਨੇਪਰੇ ਚੜ੍ਹ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਚਨਬੱਧ- ਵਿਧਾਇਕ ਠੇਕੇਦਾਰ ਹਾਕਮ ਸਿੰਘ ਅਗਲੀ ਖ਼ਬਰ ਹਰਪ੍ਰੀਤ ਸਿੰਘ ਸਿੰੰਮਕ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਐੱਸ.ਸੀ. ਵਿੰਗ ਹਲਕਾ ਗਿੱਲ ਕੋਰ ਕਮੇਟੀ ਦਾ ਐਲਾਨ
Ad Position 24