25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਿੰਡ ਮਨਸੂਰਾਂ ਵਿਖੇ ਕਮਿਊਨਿਟੀ ਸੈਂਟਰ ਦਾ ਨਿਰਮਾਣ ਕਾਰਜ ਸ਼ੁਰੂ

ਜੋਧਾਂ, 24 ਅਗਸਤ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਸਥਿਤ ਪਿੰਡ ਮਨਸੂਰਾਂ ਵਿਖੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਆਸ਼ੀਰਵਾਦ ਅਤੇ ਗ੍ਰਾਮ ਪੰਚਾਇਤ ਮਨਸੂਰਾਂ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਭਵਨ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ । ਬਾਬਾ ਬੇਦੀ ਦੁਆਰਾ ਅਰਦਾਸ ਕਰਨ ਉਪਰੰਤ ਇਸ ਕਾਰਜ ਦੀ ਆਰੰਭਤਾ ਹੋਈ।

Ad Position 21
No active advertisement
ਅਜੀਤ ਡੈਸਕ 25-08-2026
ਜੋਧਾਂ, 24 ਅਗਸਤ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਸਥਿਤ ਪਿੰਡ ਮਨਸੂਰਾਂ ਵਿਖੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਆਸ਼ੀਰਵਾਦ ਅਤੇ ਗ੍ਰਾਮ ਪੰਚਾਇਤ ਮਨਸੂਰਾਂ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਭਵਨ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ । ਬਾਬਾ ਬੇਦੀ ਦੁਆਰਾ ਅਰਦਾਸ ਕਰਨ ਉਪਰੰਤ ਇਸ ਕਾਰਜ ਦੀ ਆਰੰਭਤਾ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹੋ ਜਿਹੇ ਸਮਾਜਿਕ ਕਾਰਜ ਸੰਗਤਾਂ ਅਤੇ ਨਗਰ ਦੇ ਸਹਿਯੋਗ ਨਾਲ ਸੰਪੂਰਨ ਹੁੰਦੇ ਹਨ। ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਹਰ ਲੋੜਵੰਦ ਵਿਅਕਤੀ ਦੇ ਵਿਆਹ ਅਤੇ ਹੋਰ ਸਮਾਗਮ ਕਰਨੇ ਆਸਾਨ ਹੋ ਜਾਣਗੇ। ਸਰਪੰਚ ਗੁਰਮੇਲ ਕੌਰ ਅਤੇ ਪੰਚ ਕੁਲਦੀਪ ਸਿੰਘ ਕੀਪਾ ਨੇ ਦੱਸਿਆ ਕਿ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਪੰਜਾਬ ਸਰਕਾਰ ਵਲੋਂ ਵੀ ਇਸ ਕਮਿਊਨਿਟੀ ਸੈਂਟਰ ਦੇ ਨਿਰਮਾਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਬਹਾਦਰ ਸਿੰਘ, ਸਰਬਜੀਤ ਸਿੰਘ ਬੰਟੀ ਪੰਚ, ਬਲਵਿੰਦਰ ਕੁਮਾਰ, ਮਨਜੀਤ ਸਿੰਘ, ਪਰਮਜੀਤ ਕੌਰ, ਸੰਦੀਪ ਕੌਰ, ਗੁਰਮੀਤ ਕੌਰ, ਬਲਜਿੰਦਰ ਕੌਰ, ਮੇਵਾ ਸਿੰਘ, ਗੁਰਮੁਖ ਸਿੰਘ ਮੈਂਬਰ ਬਲਾਕ ਸੰਮਤੀ, ਬਲਿਹਾਰ ਸਿੰਘ, ਮਨਜਿੰਦਰ ਸਿੰਘ, ਜਗਦੀਪ ਸਿੰਘ ਜੇ.ਈ., ਅਸ਼ਵਨੀ ਕੁਮਾਰ, ਅਮਰਜੀਤ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਹੈਪੀ, ਧਰਮਪਾਲ ਸਿੰਘ, ਜੋਤ ਸਿੰਘ, ਹਰਜੋਤ ਸਿੰਘ, ਸ਼ਿੰਗਾਰਾ ਸਿੰਘ, ਬਲਦੇਵ ਸਿੰਘ, ਰਾਮ ਸਿੰਘ, ਸੁਖਵਿੰਦਰ ਸਿੰਘ, ਮਾ. ਦਰਸ਼ਨ ਸਿੰਘ, ਲਾਲ ਸਿੰਘ, ਚਮਕੌਰ ਸਿੰਘ, ਸੁਖਦੇਵ ਸਿੰਘ ਫ਼ੌਜੀ, ਗੁਰਦੀਪ ਸਿੰਘ, ਭੋਲਾ ਸਿੰਘ, ਜੱਸਾ ਮਨਸੂਰਾਂ, ਗਗਨ ਸਿੰਘ, ਬੱਬੂ, ਬੰਟੀ, ਅਮਨਜੋਤ ਸਿੰਘ, ਜੀਵਨ ਵੈਦ, ਪ੍ਰਨਾਮ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦਿੱਤ ਸਿੰਘ ਭੈਣੀ ਦਾ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਕਲ ਪ੍ਰਧਾਨ ਬਣਨ ’ਤੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ-ਜਗਰੂਪ ਸਿੰਘ ਖ਼ਾਲਸਾ
Ad Position 24