25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵਿਨੋਦ ਕੁਮਾਰ ਖ਼ੁਰਮੀ ਬਣੇ ਸ੍ਰੀ ਸ਼ਿਵ ਮੰਦਿਰ ਬਗੀਚੀ ਦੀ ਕਮੇਟੀ ਦੇ ਪ੍ਰਧਾਨ

ਰਾਏਕੋਟ, 24 ਅਗਸਤ (ਸੁਸ਼ੀਲ) ਸ੍ਰੀ ਸ਼ਿਵ ਮੰਦਰ ਬਗੀਚੀ ਕੁਤਬਾ ਗੇਟ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਦੀ ਇਕ ਜ਼ਰੂਰੀ ਮੀਟਿੰਗ ਡਾ. ਅਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਮੰਦਰ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 25-08-2026
ਰਾਏਕੋਟ, 24 ਅਗਸਤ (ਸੁਸ਼ੀਲ) ਸ੍ਰੀ ਸ਼ਿਵ ਮੰਦਰ ਬਗੀਚੀ ਕੁਤਬਾ ਗੇਟ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਦੀ ਇਕ ਜ਼ਰੂਰੀ ਮੀਟਿੰਗ ਡਾ. ਅਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਮੰਦਰ ਵਿਖੇ ਹੋਈ। ਮੀਟਿੰਗ ਦੌਰਾਨ ਮੰਦਰ ਦੀ ਬੇਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਹਿਲੀ ਪ੍ਰਬੰਧਕੀ ਕਮੇਟੀ ਭੰਗ ਕਰਕੇ ਹਾਜ਼ਰ ਕਮੇਟੀ ਮੈਬਰਾਂ ਵੱਲੋ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਵਿਨੋਦ ਕੁਮਾਰ ਖੁਰਮੀ ਨੂੰ ਮੰਦਰ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਕਰਨ ਦੀ ਜੁੰਮੇਵਾਰੀ ਸੌਪੀ ਗਈ। ਨਵ ਨਿਯੁਕਤ ਪ੍ਰਧਾਨ ਵਿਨੋਦ ਖੁਰਮੀ ਨੇ ਸਮੂਹ ਕਮੇਟੀ ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਮੈਂਬਰਾਂ ਵੱਲੋ ਉਨ੍ਹਾਂ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਜੋ ਜਿੰਮੇਵਾਰੀ ਉਨ੍ਹਾ ਨੂੰ ਸੌਂਪੀ ਗਈ ਹੈ,ਉਹ ਉਸ ਨੂੰ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਮੰਦਰ ਦੀ ਬੇਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਵਿਨੋਦ ਖੁਰਮੀ ਨੂੰ ਮੰਦਰ ਕਮੇਟੀ ਦਾ ਪ੍ਰਧਾਨ ਚੁਣੇ ਜਾਣ ’ਤੇ ਸੁਰਿੰਦਰ ਅਗਰਵਾਲ, ਸ਼ੁਭਾਸ਼ ਵਰਮਾ, ਸਤੀਸ਼ ਪਰੂਥੀ, ਕੁਲਦੀਪ ਰਾਏ ਉੱਪਲ, ਬੀਰਬਲ ਵਰਮਾ, ਭੁਪਿੰਦਰ ਗੋਇਲ ਸਮੇਤ ਹੋਰਨਾਂ ਮੈਬਰਾਂ ਵੱਲੋ ਗਲੇ ’ਚ ਫੁੱਲਾਂ ਦੇ ਹਾਰ ਪਾ ਕੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਡਾ ਬੀ ਐਲ ਬਾਂਸਲ, ਸੰਜੀਵ ਵਰਮਾ, ਸੁੰਦਰ ਲਾਲ ਮਦਾਨ, ਤਰਲੋਕ ਜਨੇਜਾ, ਮੁਨੀਸ਼ ਗੋਇਲ, ਹਾਕਮ ਸਿੰਘ ਬਾਲਾਜੀ ਸਵੀਟਸ, ਹਿਤੇਸ਼ ਕੁਮਾਰ, ਜੋਗਿੰਦਰਪਾਲ ਮੱਕੜ, ਗੋਵਰਧਨ ਤਾਂਗੜੀ, ਸੁਰੇਸ਼ ਸਦਾਵਰਤੀ, ਡਾ ਅਜੈਬ ਸ਼ਰਮਾਂ, ਸੋਨੂੰ ਕੌੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀ ਟੈਕਨੀਕਲ ਅਸਿਸਟੈਂਟ ਪੰਜਾਬ ਸੁਸਾਇਟੀ ਯੂਨੀਅਨ ਦਾ ਵਫ਼ਦ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਮੁੰਡੀਆਂ ਨੂੰ ਮਿਲਿਆ ਅਗਲੀ ਖ਼ਬਰ ਗੁਰਦਿੱਤ ਸਿੰਘ ਭੈਣੀ ਦਾ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਰਕਲ ਪ੍ਰਧਾਨ ਬਣਨ ’ਤੇ ਵਿਸ਼ੇਸ਼ ਸਨਮਾਨ
Ad Position 24