ਬੀ.ਕਿ.ਯੂ ਡਕੌਂਦਾ (ਧਨੇਰ ਧੜੇ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
ਰਾਏਕੋਟ, 24 ਅਗਸਤ (ਸੁਸ਼ੀਲ) ਬੀ. ਕੇ.
ਰਾਏਕੋਟ, 24 ਅਗਸਤ (ਸੁਸ਼ੀਲ) ਬੀ.ਕੇ.ਯੂ ਏਕਤਾ ਡਕੌਂਦਾ ਜ਼ਿਲ੍ਹਾ ਲੁਧਿਆਣਾ (ਧਨੇਰ ਧੜਾ) ਦੀ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿਚ ਇਕ ਸਤੰਬਰ ਤੋਂ ਚੰਡੀਗੜ੍ਹ ਸੱਤ ਦਿਨ ਲਈ ਲੱਗਣ ਵਾਲੇ ਮੋਰਚੇ ਦੀ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਹੱਕ ਲੈਣ ਲਈ ਵੋਟਾਂ ਵਾਲਿਆਂ ਤੋਂ ਝਾਕ ਛੱਡ ਕੇ ਸਾਂਝਾ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਹਾਜ਼ਰ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ, ਸਟੇਜ਼ ਸਕੱਤਰ ਦੀ ਸੇਵਾ ਤਰਸੇਮ ਬੱਸੂਵਾਲ ਨੇ ਨਿਭਾਈ ਅਤੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਆਏ ਵਰਕਰਾਂ ਦਾ ਧੰਨਵਾਦ ਕੀਤਾ।ਅੱਜ ਦੇ ਇਕੱਠ ਵਿਚ ਅਮਨ ਸ਼ਰਮਾ, ਕਰਮਜੀਤ ਕਾਉਂਕੇ, ਗੁਰਮਿੰਦਰ ਸੀਲੋਆਣੀ, ਇੰਦਰਜੀਤ ਲੋਧੀਵਾਲ, ਹਾਕਮ ਭੱਟੀਆਂ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ ), ਬਲਾਕ ਪ੍ਰਧਾਨ ਰਣਬੀਰ ਸਿੰਘ ਰੁੜਕਾ, ਸਰਬਜੀਤ ਸਿੰਘ ਸੁਧਾਰ ਬਲਾਕ ਪ੍ਰਧਾਨ, ਸਰਬਜੀਤ ਸਿੰਘ ਧੂਰਕੋਟ ਬਲਾਕ ਪ੍ਰਧਾਨ, ਅਜੀਤ ਸਿੰਘ ਧਾਂਦਰਾ, ਨਿਰਮਲ ਸਿੰਘ ਭੰਮੀਪੁਰਾ, ਹਰਬੰਸ ਸਿੰਘ ਬਲਾਕ ਹੰਬੜਾਂ , ਕਾਕਾ ਭੁਮਾਲ ਬਲਾਕ ਸਿੱਧਵਾਂ, ਰਾਜਵੀਰ ਸਿੰਘ ਸ਼ਾਹਜਹਾਨਪੁਰ, ਗੁਰਪ੍ਰੀਤ ਸਿੰਘ ਸਿੱਧੂ ਅਤੇ ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਸਨ।