ਰੱਤੋਵਾਲ ’ਚ ਬਾਬਾ ਨਿਰਮਲ ਸਿੰਘ ਦੀ ਬਰਸੀ ਸ਼ਰਧਾ, ਸਤਿਕਾਰ ਨਾਲ ਮਨਾਈ
ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਰੱਤੋਵਾਲ (ਬਲਾਕ ਸੁਧਾਰ) ਲੁਧਿ: ਵਿਖੇ ਦਹਾਕਿਆਂ ਬੱਧੀ ਗੁਰੂ ਘਰ ਦੀ ਨਿਸ਼ਕਾਮ ਸੇਵਾ ਸਿਮਰਨ ਵਾਲੇ ਬਾਬਾ ਨਿਰਮਲ ਸਿੰਘ ਦੀ 32ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਗੁਰਬਚਨ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਫੌਜ਼ੀ, ਖਜ਼ਾਨਚੀ ਜਤਿੰਦਰਪਾਲ ਸਿੰਘ ਰਾਣਾ, ਸੈਕਟਰੀ ਕੁਲਦੀਪ ਸਿੰਘ ਖ਼ਾਲਸਾ, ਮਨਜੀਤ ਸਿੰਘ ਫੌਜ਼ੀ, ਲਸ਼ਕਰ ਸਿੰਘ, ਪੰਚ ਮਨਜੀਤ ਸਿੰਘ, ਮੁਖਤਿਆਰ ਸਿੰਘ ਫੌਜ਼ੀ, ਧੰਨਾ ਸਿੰਘ, ਹੋਰ ਕਮੇਟੀ ਮੈਂਬਰਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਆਰੰਭ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਵਜ਼ੀਰ, ਕੀਰਤਨੀਏ ਭਾਈ ਬਲਜੀਤ ਸਿੰਘ ਦੇ ਜੱਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ।
ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਰੱਤੋਵਾਲ (ਬਲਾਕ ਸੁਧਾਰ) ਲੁਧਿ: ਵਿਖੇ ਦਹਾਕਿਆਂ ਬੱਧੀ ਗੁਰੂ ਘਰ ਦੀ ਨਿਸ਼ਕਾਮ ਸੇਵਾ ਸਿਮਰਨ ਵਾਲੇ ਬਾਬਾ ਨਿਰਮਲ ਸਿੰਘ ਦੀ 32ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਗੁਰਬਚਨ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਫੌਜ਼ੀ, ਖਜ਼ਾਨਚੀ ਜਤਿੰਦਰਪਾਲ ਸਿੰਘ ਰਾਣਾ, ਸੈਕਟਰੀ ਕੁਲਦੀਪ ਸਿੰਘ ਖ਼ਾਲਸਾ, ਮਨਜੀਤ ਸਿੰਘ ਫੌਜ਼ੀ, ਲਸ਼ਕਰ ਸਿੰਘ, ਪੰਚ ਮਨਜੀਤ ਸਿੰਘ, ਮੁਖਤਿਆਰ ਸਿੰਘ ਫੌਜ਼ੀ, ਧੰਨਾ ਸਿੰਘ, ਹੋਰ ਕਮੇਟੀ ਮੈਂਬਰਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਆਰੰਭ ਪਾਠ ਦੇ ਭੋਗ ਉਪਰੰਤ ਗੁਰੂ ਘਰ ਦੇ ਵਜ਼ੀਰ, ਕੀਰਤਨੀਏ ਭਾਈ ਬਲਜੀਤ ਸਿੰਘ ਦੇ ਜੱਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ। ਢਾਡੀ-ਕਵੀਸ਼ਰੀ ਜੱਥੇ ਵਲੋਂ ਵਾਰਾਂ ਰਾਹੀਂ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ। ਪ੍ਰਧਾਨ ਗੁਰਬਚਨ ਸਿੰਘ ਵਲੋਂ ਬਾਬਾ ਨਿਰਮਲ ਸਿੰਘ ਦੇ ਬਰਸੀ ਸਮਾਗਮ ’ਚ ਜੁੜੀ ਸੰਗਤ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਹਰ ਸਾਲ ਸੰਤ ਬਾਬਾ ਨਿਰਮਲ ਸਿੰਘ ਦੀ ਬਰਸੀ ਮੌਕੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ, ਗੁਰੂ ਘਰ ਦੀ ਸੇਵਾ ਅਤੇ ਸਿਮਰਨ ਲਈ ਦ੍ਰਿੜ ਬਾਬਾ ਨਿਰਮਲ ਸਿੰਘ ਜੀ ਜ਼ਿੰਦਗੀ ਦਾ ਬਹੁਤਾ ਹਿੱਸਾ ਗੁਰੂ ਘਰ ਦੀ ਸੇਵਾ ਲੇਖੇ ਲਾਇਆ, ਅੱਜ ਜਿਸ ਅਸਥਾਨ ’ਤੇ ਇਹ ਸਮਾਗਮ ਕਰਵਾ ਰਹੇ ਹਾਂ, ਇਸ ਗੁਰੂ ਘਰ ਦੀ ਇਮਾਰਤ ਦੀ ਸ਼ੁਰੂਆਤ ਵੀ ਬਾਬਾ ਨਿਰਮਲ ਸਿੰਘ ਵਲੋਂ ਹੋਈ। ਸਰਪੰਚ ਗੁਰਬਚਨ ਸਿੰਘ ਵਲੋਂ ਨਵੀਂ ਪੀੜ੍ਹੀ ਨੂੰ ਕੇਸਧਾਰੀ, ਦਸਤਾਰਧਾਰੀ ਹੋਣ ਲਈ ਪ੍ਰੇਰਦਿਆਂ ਕਿਹਾ ਕਿ ਬਾਣੀ, ਬਾਣੇ ਨਾਲ ਜੁੜਿਆ ਜਾਵੇ ਤਾਂ ਹੀ ਧਾਰਮਿਕ ਕ੍ਰਾਂਤੀ ਆਵੇਗੀ। ਬਰਸੀ ਸਮਾਗਮਾਂ ’ਚ ਜੁੜੀ ਸੰਗਤ ਲਈ ਤਿੰਨੋ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।