ਰੱਤੋਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਗੁਰੂਸਰ ਸੁਧਾਰ, 24 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਰੱਤੋਵਾਲ ਵਿਖੇ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦਾ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਨੂੰਹਾਂ, ਧੀਆਂ ਅਤੇ ਬੱਚੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਤਿਉਹਾਰ ਨਾਲ ਜੁੜੀਆਂ ਰਵਾਇਤੀ ਰਸਮਾਂ, ਗੀਤਾਂ ਅਤੇ ਲੋਕ ਖੇਡਾਂ ਦਾ ਆਨੰਦ ਮਾਣਿਆ।
ਗੁਰੂਸਰ ਸੁਧਾਰ, 24 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪਿੰਡ ਰੱਤੋਵਾਲ ਵਿਖੇ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦਾ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਨੂੰਹਾਂ, ਧੀਆਂ ਅਤੇ ਬੱਚੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਤਿਉਹਾਰ ਨਾਲ ਜੁੜੀਆਂ ਰਵਾਇਤੀ ਰਸਮਾਂ, ਗੀਤਾਂ ਅਤੇ ਲੋਕ ਖੇਡਾਂ ਦਾ ਆਨੰਦ ਮਾਣਿਆ। ਸਾਬਕਾ ਸਰਪੰਚ ਗੁਰਚੀਨ ਸਿੰਘ ਚਾਹਲ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ’ਤੇ ਨੂੰਹਾਂ, ਧੀਆਂ ਅਤੇ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਤੀਆਂ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਹਲਕਾ ਰਾਏਕੋਟ ਪ੍ਰਧਾਨ ਸਿਮਰਨਜੀਤ ਕੌਰ ਧਾਲੀਵਾਲ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ਼ ਖ਼ੁਸ਼ੀਆਂ ਮਨਾਉਣ ਦਾ ਮੌਕਾ ਹੀ ਨਹੀਂ, ਸਗੋਂ ਧੀਆਂ-ਭੈਣਾਂ ਦੇ ਆਪਸੀ ਪਿਆਰ, ਸਾਂਝ ਅਤੇ ਸਤਿਕਾਰ ਦਾ ਪ੍ਰਤੀਕ ਵੀ ਹੈ। ਤਿਉਹਾਰ ਦੌਰਾਨ ਪੰਜਾਬੀ ਵਿਰਸੇ ਨਾਲ ਜੁੜੀਆਂ ਵਸਤਾਂ, ਰਵਾਇਤੀ ਪਹਿਰਾਵੇ, ਘਰੇਲੂ ਸਾਮਾਨ ਅਤੇ ਹੋਰ ਸੱਭਿਆਚਾਰਕ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਗਿੱਧਾ, ਲੋਕ ਗੀਤ, ਸੁੰਦਰ ਪੰਜਾਬੀ ਪਹਿਰਾਵਾ, ਮਹਿੰਦੀ ਅਤੇ ਹੋਰ ਰਵਾਇਤੀ ਮੁਕਾਬਲਿਆਂ ਵਿਚ ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਜੇਤੂਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਇਨਾਮ ਦਿੱਤੇ ਗਏ। ਸਿਮਰਨਜੀਤ ਕੌਰ ਧਾਲੀਵਾਲ ਅਤੇ ਪ੍ਰਬੰਧਕਾਂ ਨੇ ਤੀਆਂ ਨੂੰ ਸਫ਼ਲ ਬਣਾਉਣ ਬਦਲੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿਮਰਨਜੀਤ ਕੌਰ ਧਾਲੀਵਾਲ, ਪੰਚ ਰਣਜੀਤ ਕੌਰ, ਕਰਮਜੀਤ ਕੌਰ, ਸਾਬਕਾ ਸਰਪੰਚ ਦਲਵੀਰ ਕੌਰ, ਗਗਨਦੀਪ ਕੌਰ, ਸਾਬਕਾ ਸਰਪੰਚ ਪਰਮਜੀਤ ਕੌਰ ਧਾਲੀਵਾਲ, ਕਮਲਜੀਤ ਕੌਰ, ਨਰਿੰਦਰ ਕੌਰ, ਹਰਜੀਤ ਕੌਰ, ਸੰਦੀਪ ਕੌਰ, ਸੁਖਵਿੰਦਰ ਕੌਰ, ਸਾਬਕਾ ਸਰਪੰਚ ਗੁਰਚੀਨ ਸਿੰਘ ਚਾਹਲ, ਸਵਰਨ ਸਿੰਘ ਮੱਲ੍ਹੀ, ਪੰਚ ਗੁਰਿੰਦਰਜੀਤ ਸਿੰਘ ਢਿੱਲੋਂ, ਪੰਚ ਲਖਵੀਰ ਸਿੰਘ ਚਾਹਲ, ਕਮਲਦੀਪ ਸਿੰਘ ਕਲੇਰ ਆਦਿ ਵੀ ਹਾਜ਼ਰ ਸਨ।