ਕਲੱਸਟਰ ਭੂੰਦੜੀ ਦੀਆਂ ਖੇਡਾਂ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀਆਂ ਸਮਾਪਤ
ਭੂੰਦੜੀ, 24 ਅਗਸਤ (ਕੁਲਦੀਪ ਸਿੰਘ ਮਾਨ)- ਕਲੱਸਟਰ ਪੱਧਰੀ ਅੰਡਰ-11 ਦੋ ਰੋਜ਼ਾ ਖੇਡਾਂ ਸੈਂਟਰ ਹੈੱਡ ਟੀਚਰ ਜਸਪਾਲ ਸਿੰਘ ਭੱਠਾਧੂਹਾ ਦੀ ਅਗਵਾਈ ਹੇਠ ਪਿੰਡ ਭੂੰਦੜੀ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ। ਇਹ ਖੇਡਾਂ ਬੱਚਿਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀਆਂ ਹੋਈਆਂ ਸਮਾਪਤ ਹੋ ਗਈਆਂ।
ਭੂੰਦੜੀ, 24 ਅਗਸਤ (ਕੁਲਦੀਪ ਸਿੰਘ ਮਾਨ)- ਕਲੱਸਟਰ ਪੱਧਰੀ ਅੰਡਰ-11 ਦੋ ਰੋਜ਼ਾ ਖੇਡਾਂ ਸੈਂਟਰ ਹੈੱਡ ਟੀਚਰ ਜਸਪਾਲ ਸਿੰਘ ਭੱਠਾਧੂਹਾ ਦੀ ਅਗਵਾਈ ਹੇਠ ਪਿੰਡ ਭੂੰਦੜੀ ਦੇ ਖੇਡ ਮੈਦਾਨ ਵਿਚ ਕਰਵਾਈਆਂ ਗਈਆਂ। ਇਹ ਖੇਡਾਂ ਬੱਚਿਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀਆਂ ਹੋਈਆਂ ਸਮਾਪਤ ਹੋ ਗਈਆਂ। ਖੇਡਾਂ ਦੇ ਦੂਜੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਸਬੰਧੀ ਬਲਾਕ ਰਿਸੋਰਸ ਕੋਆਰਡੀਨੇਟਰ ਬਲਵੀਰ ਸਿੰਘ ਬਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿਚ ਤਲਵੰਡੀ ਨੌ ਅਬਾਦ ਦੀ ਟੀਮ ਨੇ ਭਰੋਵਾਲ ਕਲਾਂ ਨੂੰ ਸਖ਼ਤ ਮੁਕਾਬਲੇ ਵਿਚ 26-23 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਲੜਕੀਆਂ ਦੇ ਮੁਕਾਬਲੇ ਵਿਚ ਭਰੋਵਾਲ ਕਲਾਂ ਦੀ ਟੀਮ ਨੇ ਭੂੰਦੜੀ ਨੂੰ ਹਰਾ ਕੇ ਜਿੱਤ ਦਰਜ ਕੀਤੀ। ਕੁਸ਼ਤੀ ਦੇ 25 ਕਿੱਲੋ ਭਾਰ ਵਰਗ ਵਿਚ ਸੁਲੇਮਾਨ, ਤਲਵੰਡੀ ਨੌ ਅਬਾਦ ਨੇ ਪਹਿਲਾ ਅਤੇ ਦਿਲਖੁਸ਼, ਭਰੋਵਾਲ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 28 ਕਿੱਲੋ ਭਾਰ ਵਰਗ ਵਿੱਚ ਰਾਜਵੀਰ ਸਿੰਘ, ਕੋਟਉਮਰਾ ਨੇ ਪਹਿਲਾ ਅਤੇ ਦਿਲਖੁਸ਼, ਭਰੋਵਾਲ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਅਤੇ ਸਰਪੰਚ ਕੋਮਲਪ੍ਰੀਤ ਸਿੰਘ ਗਰੇਵਾਲ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਬੀ.ਪੀ.ਈ.ਓ. ਰਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਖੇਡਾਂ ਜਿੱਥੇ ਬੱਚਿਆਂ ਦੀ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਦੀਆਂ ਹਨ, ਉੱਥੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਦਾ ਖੇਡ ਮੈਦਾਨ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਭਿੰਦਰ ਸਿੰਘ ਟੈਂਟ ਵਾਲੇ, ਜਰਨੈਲ ਸਿੰਘ ਪੁੜੈਣ ਹੈੱਡ ਟੀਚਰ, ਪ੍ਰੀਤਮ ਸਿੰਘ ਸਵੱਦੀ, ਜਗਰਾਜ ਸਿੰਘ ਮੁੱਲਾਂਪੁਰ, ਦਲਜੀਤ ਸਿੰਘ ਬਾਸੀਆਂ, ਇੰਦਰਜੀਤ ਸਿੰਘ ਘਮਨੇਵਾਲ, ਰਮਨਦੀਪ ਸਿੰਘ ਸਵੱਦੀ, ਅਨਿਲ ਕੁਮਾਰ ਘਮਨੇਵਾਲ, ਸਤਨਾਮ ਸਿੰਘ, ਜਸਵਿੰਦਰ ਸਿੰਘ ਕੁੱਲ ਗਹਿਣਾ, ਮੈਡਮ ਸਰਬਜੀਤ ਕੌਰ, ਮੈਡਮ ਜਗਦੀਪ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਸਵਾਤੀ, ਮੈਡਮ ਸੰਦੀਪ ਕੌਰ, ਜਸਕਰਨ ਸਿੰਘ ਸਮੇਤ ਅਧਿਆਪਕ, ਪਤਵੰਤੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।