ਡਾ. ਬੀ.ਆਰ. ਅੰਬੇਡਕਰ ਦੇ ਜੀਵਨ, ਸੰਘਰਸ਼ ਬਾਰੇ ਸਵਾਲ-ਜਵਾਬ ਪ੍ਰੀਖਿਆ ਹੋਈ
ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਡਾ: ਬੀ. ਆਰ.
ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਡਾ: ਬੀ.ਆਰ. ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾ: (ਰਜਿ:) ਮੁੱਲਾਂਪੁਰ ਦਾਖਾ (ਲੁਧਿਆਣਾ) ਵਲੋਂ ਪ੍ਰਬੁੱਧ ਭਾਰਤ ਫਾਊਡੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਯੁੱਗ ਪੁਰਸ਼ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ ਅੰਬੇਡਕਰ ਦੇ ਜੀਵਨ, ਸੰਘਰਸ ਬਾਰੇ ਸਵਾਲ-ਜਵਾਬ ਪ੍ਰੀਖਿਆ ਸਫ਼ਲਤਾਪੂਰਵਕ ਨੇਪਰੇ ਚੜ ਗਈ। ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ, ਸੀਨੀ: ਮੀਤ ਪ੍ਰਧਾਨ ਸੂਬੇਦਾਰ ਮੇਜਰ ਕਰਮਜੀਤ ਸਿੰਘ ਕਲੇਰ, ਜਨਰਲ ਸਕੱਤਰ ਜਿਲ੍ਹੇਦਾਰ ਬਲਦੇਵ ਸਿੰਘ ਅਨੁਸਾਰ ਅੰਬੇਕਰ ਭਵਨ ਅੰਦਰ ਬਣਾਏ ਗਏ ਪ੍ਰਖਿਆ ਕੇਂਦਰ ਵਿਚ ਪਹਿਲਾ (ਗਰੁੱਪ) 6ਵੀਂ ਤੋਂ 8ਵੀ ਜਮਾਤ 47 ਵਿਦਿਆਰਥੀ ਪ੍ਰੀਖਿਆ ਲਈ ਬੈਠੇ। ਦੂਸਰਾ (ਗਰੁੱਪ) 9ਵੀ ਤੋਂ 12ਵੀ ਜਮਾਤ 42 ਵਿਦਿਆਰਥੀਆ ਪ੍ਰੀਖਿਆ ਸਫ਼ਲਤਾਪੂਰਵਕ ਦਿੱਤੀ। ਤੀਸਰਾ (ਗਰੁੱਪ) 12ਵੀ ਜਮਾਤ ਤੋਂ 40 ਸਾਲ ਉਮਰ ਪ੍ਰੀਖਿਆ ਲਈ 18 ਵਿਦਿਆਰਥੀਆਂ ਹਿੱਸਾ ਲਿਆ। ਲੱਖਾਂ ਰੁਪਏ ਦੇ ਇਨਾਮਾਂ ਵਾਲੀ ਇਸ ਪ੍ਰਤੀਯੋਗਤਾ ਦਾ ਨਤੀਜਾ ਨਵੰਬਰ ਮਹੀਨੇ ਐਲਾਨਿਆ ਜਾਵੇਗਾ।