01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਦਸਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਦੇ ਖਿਡਾਰੀਆਂ ਨੇ ਸਟੇਟ ਚੈਂਪੀਅਨਸ਼ਿਪ ’ਚ ਜਿੱਤੇ 5 ਮੈਡਲ

ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ) ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 16, 17 ਅਤੇ 18 ਅਗਸਤ ਨੂੰ ਆਯੋਜਿਤ ਹੋਈ 101ਵੀਂ ਜੂਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਦਸ਼ਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿਚ ਦਸਮੇਸ਼ ਐਥਲੈਟਿਕਸ ਸੈਂਟਰ ਦੇ 15 ਐਥਲੀਟਾਂ ਨੇ ਵੱਖ-ਵੱਖ ਵਰਗਾਂ (ਅੰਡਰ-14, 16, 18 ਅਤੇ 20 ਲੜਕੇ ਅਤੇ ਲੜਕੀਆਂ) ਵਿਚ ਭਾਗ ਲਿਆ ਅਤੇ ਕੁੱਲ 5 ਮੈਡਲ ਆਪਣੇ ਨਾਂਅ ਕੀਤੇ।

Ad Position 21
No active advertisement
ਅਜੀਤ ਡੈਸਕ 01-09-2026
ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ) ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 16, 17 ਅਤੇ 18 ਅਗਸਤ ਨੂੰ ਆਯੋਜਿਤ ਹੋਈ 101ਵੀਂ ਜੂਨੀਅਰ ਸਟੇਟ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਦਸ਼ਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿਚ ਦਸਮੇਸ਼ ਐਥਲੈਟਿਕਸ ਸੈਂਟਰ ਦੇ 15 ਐਥਲੀਟਾਂ ਨੇ ਵੱਖ-ਵੱਖ ਵਰਗਾਂ (ਅੰਡਰ-14, 16, 18 ਅਤੇ 20 ਲੜਕੇ ਅਤੇ ਲੜਕੀਆਂ) ਵਿਚ ਭਾਗ ਲਿਆ ਅਤੇ ਕੁੱਲ 5 ਮੈਡਲ ਆਪਣੇ ਨਾਂਅ ਕੀਤੇ।ਇਸ ਸਫ਼ਲਤਾ ’ਤੇ ਦਸਮੇਸ਼ ਅਥਲੈਟਿਕ ਟੂਰਨਾਮੈਂਟ ਕਮੇਟੀ ਰਾਏਕੋਟ ਵਲੋਂ ਮੈਡਲ ਜੇਤੂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਟੂਰਨਾਮੈਂਟ ਦੌਰਾਨ ਰਣਵਿਜੈ ਸਿੰਘ ਬੁੱਟਰ ਨੇ ਅੰਡਰ-18 ਡਿਸਕਸ ਥ੍ਰੋ ਵਿਚ ਗੋਲਡ ਮੈਡਲ ਅਤੇ ਗੋਲਾ ਸੁੱਟਣ ਵਿਚ ਸਿਲਵਰ ਮੈਡਲ ਜਿੱਤ ਕੇ ਨੈਸ਼ਨਲ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ। ਤ੍ਰਿਪਤਦੀਪ ਸਿੰਘ ਨੇ ਅੰਡਰ-20 (ਲੜਕਿਆਂ) ਦੇ ਗੋਲਾ ਸੁੱਟਣ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕਰਕੇ ਨੈਸ਼ਨਲ ਲਈ ਜਗ੍ਹਾ ਪੱਕੀ ਕੀਤੀ, ਇਸੇ ਤਰ੍ਹਾਂ ਅੰਡਰ-20 ਹੈਮਰ ਥ੍ਰੋ ਮੁਕਾਬਲੇ ਵਿਚ ਮਨਜੋਤ ਸਿੰਘ ਨੇ ਗੋਲਡ ਮੈਡਲ ਅਤੇ ਹਰਵੀਰ ਸਿੰਘ ਨੇ ਕਾਂਸੀ ਦਾ ਮੈਡਲ ਜਿੱਤਿਆ। ਇਸ ਤੋਂ ਇਲਾਵਾ ਅੰਡਰ-18 ਲੜਕਿਆਂ ਦੀ ਲੰਬੀ ਛਾਲ ਮੁਕਾਬਲਿਆਂ ਵਿਚ ਗਗਨਦੀਪ ਸਿੰਘ ਨੇ 5ਵਾਂ, ਲੜਕੀਆਂ ਦੇ ਹੈਮਰ ਥ੍ਰੋ ਵਿਚ ਈਸ਼ਵਰਜੋਤ ਕੌਰ ਨੇ 6ਵਾਂ ਅਤੇ ਹੈਪਟਾਥਲੌਨ ਵਿਚ ਖੁਸ਼ਪ੍ਰੀਤ ਕੌਰ ਨੇ 6ਵਾਂ ਸਥਾਨ ਪ੍ਰਾਪਤ ਕੀਤਾ, 60 ਮੀਟਰ ਦੌੜ ਵਿਚ ਹਰਮਨਦੀਪ ਸਿੰਘ ਨੇ 144 ਖਿਡਾਰੀਆਂ ਵਿਚੋਂ 9ਵਾਂ ਸਥਾਨ, ਅੰਡਰ-14 ਵਿਚ ਗੁਰਪ੍ਰੀਤ ਸਿੰਘ ਨੇ 18ਵਾਂ ਸਥਾਨ, ਬਰਵੀਰ ਸਿੰਘ ਨੇ 22ਵਾਂ ਸਥਾਨ ਅਤੇ ਟ੍ਰੈਥਲਨ ਮੁਕਾਬਲੇ ਵਿਚ ਜੈਸਮੀਨ ਕੌਰ ਤੇ ਪ੍ਰਭਸਹਿਜ ਕੌਰ ਨੇ ਵੀ ਸ਼ਲਾਘਾਯੋਗ ਖੇਡ ਪ੍ਰਦਰਸ਼ਨ ਕੀਤਾ। ਇਸ ਮੌਕੇ ਦਸਮੇਸ਼ ਅਥਲੈਟਿਕਸ ਸੈਂਟਰ ਰਾਏਕੋਟ ਨੇ ਆਪਣੀ ਵਿਸ਼ੇਸ਼ ਪਾਲਿਸੀ ਤਹਿਤ ਗੋਲਡ ਮੈਡਲ ਜੇਤੂ ਨੂੰ 1100 ਰੁਪਏ, ਸਿਲਵਰ ਮੈਡਲ ਜੇਤੂ ਨੂੰ 700 ਰੁਪ ਏ ਅਤੇ ਕਾਂਸੀ ਮੈਡਲ ਜੇਤੂ ਨੂੰ 500 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਅਤੇ ਜੇਤੂਆਂ ਦੀ ਹੌਂਸਲਾ ਅਫਜਾਈ ਕੀਤੀ। ਕਮੇਟੀ ਵਲੋਂ ਐਲਾਨ ਕੀਤਾ ਗਿਆ ਕਿ ਭਵਿੱਖ ਵਿਚ ਨਵੇਂ ਰਿਕਾਰਡ ਕਾਇਮ ਕਰਨ ਵਾਲੇ ਅਤੇ ਸਟੇਟ ਜਾਂ ਨੈਸ਼ਨਲ ਪੱਧਰ ’ਤੇ ਮੈਡਲ ਜਿੱਤ ਕੇ ਇਲਾਕੇ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਨਗਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਦਸਮੇਸ਼ ਅਥਲੈਟਿਕਸ ਸੈਂਟਰ ਦੇ ਪ੍ਰਧਾਨ ਸ ੁਦਾਗਰ ਸਿੰਘ, ਖਜ਼ਾਨਚੀ ਮਾ . ਭਾਰਤ ਭੂਸ਼ਣ, ਕੋਚ ਗੁਰਪ੍ਰੀਤ ਸਿੰਘ ਮੱਲ੍ਹੀ ਅਤੇ ਸੈਂਟਰ ਦੇ ਸਮੂਹ ਐਥਲੀਟ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦਾਖਾ ਦੀ ਚੋਣ ਦਾ ਮੁੱਢ ਬੰਨ੍ਹੇਗੀ ਮੇਲਾ ਛਪਾਰ ਕਾਨਫਰੰਸ - ਜਸਕਰਨ ਸਿੰਘ ਅਗਲੀ ਖ਼ਬਰ ਮਿੰਟੂ ਜੱਟਪੁਰਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਕਰਵਾਉਣ ਦੀ ਸ਼ਲਾਘਾਯੋਗ ਪਹਿਲਕਦਮੀ
Ad Position 24