02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਖ਼ਾਲਸਾ ਕਾਲਜ ਸੁਧਾਰ ਵਿਖੇ ਕੇਵਲ ਸਿੰਘ ਦੀ ਸੇਵਾ ਮੁਕਤੀ ’ਤੇ ਸਨਮਾਨ ਸਮਾਰੋਹ

ਗੁਰੂਸਰ ਸਧਾਰ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਸੀਨੀਅਰ ਲੈਕਚਰਾਰ ਅਸਿਸਟੈਂਟ ਸ: ਕੇਵਲ ਸਿੰਘ ਦੀ ਕਰੀਬ ਚਾਲੀ ਸਾਲ ਲੰਮੀ ਅਤੇ ਸਮਰਪਿਤ ਸੇਵਾ ਉਪਰੰਤ ਸੇਵਾ ਮੁਕਤੀ ਦੇ ਮੌਕੇ ’ਤੇ ਕਰਵਾਏ ਗਏ ਸਮਾਗਮ ਦੌਰਾਨ ਕਾਲਜ ਤਰਫੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਕੇਵਲ ਸਿੰਘ ਵਲੋਂ ਸੰਸਥਾ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਕੇਵਲ ਸਿੰਘ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਦੇ ਵਿਦਿਆਰਥੀ ਵੀ ਰਹੇ ਤੇ ਇਸੇ ਕਾਲਜ ਵਿਚ ਉਨ੍ਹਾਂ 1986 ਵਿਚ ਆਪਣੀ ਸੇਵਾ ਸ਼ੁਰੂ ਕੀਤੀ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਗੁਰੂਸਰ ਸਧਾਰ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਸੀਨੀਅਰ ਲੈਕਚਰਾਰ ਅਸਿਸਟੈਂਟ ਸ: ਕੇਵਲ ਸਿੰਘ ਦੀ ਕਰੀਬ ਚਾਲੀ ਸਾਲ ਲੰਮੀ ਅਤੇ ਸਮਰਪਿਤ ਸੇਵਾ ਉਪਰੰਤ ਸੇਵਾ ਮੁਕਤੀ ਦੇ ਮੌਕੇ ’ਤੇ ਕਰਵਾਏ ਗਏ ਸਮਾਗਮ ਦੌਰਾਨ ਕਾਲਜ ਤਰਫੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਕੇਵਲ ਸਿੰਘ ਵਲੋਂ ਸੰਸਥਾ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਕੇਵਲ ਸਿੰਘ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਦੇ ਵਿਦਿਆਰਥੀ ਵੀ ਰਹੇ ਤੇ ਇਸੇ ਕਾਲਜ ਵਿਚ ਉਨ੍ਹਾਂ 1986 ਵਿਚ ਆਪਣੀ ਸੇਵਾ ਸ਼ੁਰੂ ਕੀਤੀ ਸੀ। ਕਾਲਜ ਗਵਰਨਿੰਗ ਕੌਂਸਲ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਕੇਵਲ ਸਿੰਘ ਹੁਰਾਂ ਦੀ ਅਣਥੱਕ ਅਤੇ ਸਮਰਪਿਤ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਸਮੂਹ ਸਟਾਫ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਪ੍ਰਿੰਸੀਪਲ ਇੰਦਰਜੀਤ ਸਿੰਘ, ਡਾ. ਰਾਜਿੰਦਰ ਸਿੰਘ ਸਾਹਿਲ, ਪ੍ਰੋਫ਼ੈਸਰ ਜਸਬਿੰਦਰ ਕੌਰ, ਸ: ਰਣਜੀਤ ਸਿੰਘ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ: ਕੇਵਲ ਸਿੰਘ ਨੇ ਪੂਰੀ ਇਮਾਨਦਾਰੀ, ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਪੰਜਾਬੀ ਵਿਭਾਗ ਵਲੋਂ ਡਾ.ਜਸਪ੍ਰੀਤ ਕੌਰ ਗੁਲਾਟੀ ਨੇ ਸਾਬਕਾ ਮੁਖੀ ਪ੍ਰੋਫੈ਼ੈਸਰ ਹਰਪ੍ਰੀਤ ਕੌਰ ਟਿਵਾਣਾ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਸਨਮਾਨ ਸਮਾਰੋਹ ਦੌਰਾਨ ਕਾਲਜ ਵਲੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸ: ਕੇਵਲ ਸਿੰਘ ਨੇ ਭਾਵੁਕ ਸ਼ਬਦਾਂ ਵਿਚ ਕਾਲਜ ਪ੍ਰਬੰਧਕਾਂ, ਪ੍ਰਿੰਸੀਪਲ, ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੇਵਾ ਮੁਕਤੀ ਤੋਂ ਬਾਅਦ ਵੀ ਉਨ੍ਹਾਂ ਦਾ ਮਨ ਇਸ ਸੰਸਥਾ ਨਾਲ ਹਮੇਸ਼ਾ ਜੁੜਿਆ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਸੂਬਾਈ ਸਰਕਾਰਾਂ ਕਿਸਾਨਾਂ ਪ੍ਰਤੀ ਸੁਹਿਰਦ ਨਹੀਂ-ਸਨਦੀਪ ਸਿੰਘ ਬੋਪਾਰਾਏ ਚੰਡੀਗੜ੍ਹ ਧਰਨੇ ’ਚ ਸ਼ਮੂਲੀਅਤ ਲਈ ਭਾਕ... ਅਗਲੀ ਖ਼ਬਰ ਸ੍ਰੀ ਅਖੰਡ ਧੂਣਾ ਤ੍ਰਿਲੋਕੀ ਨਾਥ ਮੰਦਰ ’ਚ ਕਰਵਾਈ ਗਈ 34ਵੀਂ ਵਿਸ਼ਾਲ ਚੌਕੀ
Ad Position 24