02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਤਲਵੰਡੀ ਕਲਾਂ ਵਿਖੇ ਮੀਟਿੰਗ

ਮੁੱਲਾਂਪੁਰ ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਅੱਜ ਤਲਵੰਡੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਨਿਰਭੈ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਹੋਇਆ ਕਿ ਸੈੱਲਰਾਂ ’ਚ ਪਿਆ ਚੌਲ ਚੁਕਵਾਉਣ ਲਈ ਸਪੈਂਸਲ ਮਾਲ ਗੱਡੀਆ (ਰੇਲ) ਦਾ ਐੱਫ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੁੱਲਾਂਪੁਰ ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਅੱਜ ਤਲਵੰਡੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਨਿਰਭੈ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਹੋਇਆ ਕਿ ਸੈੱਲਰਾਂ ’ਚ ਪਿਆ ਚੌਲ ਚੁਕਵਾਉਣ ਲਈ ਸਪੈਂਸਲ ਮਾਲ ਗੱਡੀਆ (ਰੇਲ) ਦਾ ਐੱਫ.ਸੀ.ਆਈ ਪ੍ਰਬੰਧ ਕਰੇ। ਕਿਸਾਨ ਆਗੂਆਂ ਕਿਹਾ ਕਿ ਸੈਂਲਰਾਂ ’ਚ ਪਿਛਲਾ ਚਾਵਲ ਉਠਾਇਆ ਜਾਵੇਗਾ ਤਾਂ ਹੀ ਨਵੇ ਝੋਨੇ ਲਈ ਸਪੇਸ (ਥਾਂ) ਬਣੇਗੀ। ਕਿਸਾਨਾਂ ਨੂੰ ਡੀ.ਏ.ਵੀ, ਯੂਰੀਆ, ਹੋਰ ਖਾਦਾ ਦੀ ਆ ਰਹੀ ਕਿੱਲਤ ’ਚ ਕੱਢਣ ਲਈ ਕੇਂਦਰ ਨੂੰ ਅਪੀਲ ਕੀਤੀ ਕਿ ਖਾਦਾਂ ਲਈ ਵਿਸ਼ੇਸ਼ ਨੀਤੀ ਦੇ ਨਾਲ ਖਾਦਾਂ ਦੀ ਕਲਾਬਜ਼ਾਰੀ ਰੋਕਣ ਦੇ ਨਾਲ ਕੀਟਨਾਂਸਕ ਦਵਾਈਆਂ ਨੂੰ ਖਾਦਾਂ ਨਾਲ ਜ਼ਬਰੀ ਨਾ ਠੋਸਿਆ ਜਾਵੇ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ ਵਿਚ ਮਹਾਂ ਮੁਲਾਜ਼ਮ ਸ਼ੰਘਰਸ ਕਮੇਟੀ ਅਧੀਨ ਸੰਘਰਸ਼ ਕਰ ਰਹੇ ਹੜਤਾਲੀ ਮੁਲਾਜ਼ਮਾ ਵਿਰੁੱਧ ਸੰਭਾਵੀ ਕਾਰਵਾਈ ਦੀ ਨਿੰਦਾਂ ਕਰਦਿਆਂ ਕਿਹਾ ਕਿ ਸੰਘਰਸ਼ ਕਰਨਾ ਹਰ ਮੁਲਾਜ਼ਮ ਦਾ ਨੈਤਿਕ ਹੱਕ ਹੈ। ਇਸ ਮੀਟਿੰਗ ਵਿਚ ਗੁਰਦੇਵ ਸਿੰਘ ਢੱਟ, ਗੁਰਚਰਨ ਸਿੰਘ ਤਲਵੰਡੀ, ਗੁਰਪਾਲ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ , ਲਛਮਣ ਸਿੰਘ ਸਿੱਧਵਾਂ, ਅਮਰਜੀਤ ਸਿੰਘ ਖੰਜਰਵਾਲ ਹੋਰ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ 96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੀ ‘ਅਜੀਤ’ ਅਖ਼ਬਾਰ ਨਾਲ ਅਟੁੱਟ ਮੋਹ ਦੀ ਇਲਾਕੇ ’ਚ ਖ਼ੂਬ ਚਰਚਾ ਰੋਜ਼ਾਨਾ 3 ਘੰਟੇ ਪੜ੍... ਅਗਲੀ ਖ਼ਬਰ ਕੇਂਦਰ ਤੇ ਸੂਬਾਈ ਸਰਕਾਰਾਂ ਕਿਸਾਨਾਂ ਪ੍ਰਤੀ ਸੁਹਿਰਦ ਨਹੀਂ-ਸਨਦੀਪ ਸਿੰਘ ਬੋਪਾਰਾਏ ਚੰਡੀਗੜ੍ਹ ਧਰਨੇ ’ਚ ਸ਼ਮੂਲੀਅਤ ਲਈ ਭਾਕ...
Ad Position 24