02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਿੰਦਰਪਾਲ ਸਿੰਘ ਆਂਡਲੂ (ਜਵੱਦੀ ਵਾਲਿਆਂ) ਦਾ ਗਮਗੀਨ ਮਾਹੌਲ ’ਚ ਹੋਇਆ ਅੰਤਿਮ ਸੰਸਕਾਰ ਮ੍ਰਿਤਕ ਦੇਹ ’ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਵਲੋਂ ਲੋਈਆਂ ਭੇਟ

ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਿੰਦਰਪਾਲ ਸਿੰਘ ਤੂਰ (ਜਵੱਦੀ ਵਾਲੇ) ਵਾਸੀ ਆਂਡਲੂ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਗਮਗੀਨ ਮਾਹੌਲ ਵਿਚ ਸਮਸ਼ਾਨਘਾਟ ਪਿੰਡ ਆਂਡਲੂ ਵਿਖੇ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਿੰਦਰਪਾਲ ਸਿੰਘ ਤੂਰ (ਜਵੱਦੀ ਵਾਲੇ) ਵਾਸੀ ਆਂਡਲੂ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਗਮਗੀਨ ਮਾਹੌਲ ਵਿਚ ਸਮਸ਼ਾਨਘਾਟ ਪਿੰਡ ਆਂਡਲੂ ਵਿਖੇ ਕੀਤਾ ਗਿਆ।ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਕੇ-ਸਬੰਧੀਆਂ ਅਤੇ ਇਲਾਕਾ ਨਿਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸ਼ਿੰਦਰਪਾਲ ਸਿੰਘ ਤੂਰ ਦੀ ਮ੍ਰਿਤਕ ਦੇਹ ’ਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਸੁਖਰਾਜ ਸਿੰਘ ਮਹੇਰਨਾ ਪ੍ਰਧਾਨ ਸ਼੍ਰੋ.ਅ.ਦਲ ਸਰਕਲ ਪੱਖੋਵਾਲ, ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ, ਪ੍ਰਿਤਪਾਲ ਸਿੰਘ ਬਾਗਾ ਭੈਣੀ ਦਰੇੜਾ ਵਲੋਂ ਲੋਈਆਂ ਭੇਟ ਕੀਤੀਆਂ ਗਈਆਂ, ਜਿਨ੍ਹਾਂ ਨੇ ਤੂਰ ਪਰਿਵਾਰ ਨਾਲ ਇਸ ਦੁੱਖ ਦੀ ਘੜੀ ’ਚ ਹਮਦਰਦੀ ਪ੍ਰਗਟਾਈ। ਇਸ ਮੌਕੇ ਸ਼ਿੰਦਰਪਾਲ ਸਿੰਘ ਤੂਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਗਰਾਜ ਸਿੰਘ ਤੂਰ, ਭਤੀਜਾ ਇੰਦਰਪ੍ਰੀਤ ਸਿੰਘ ਕੈਨੇਡਾ ਤੇ ਭਤੀਜਾ ਸਿਮਰਪ੍ਰੀਤ ਸਿੰਘ ਕੈਨੇਡਾ ਵਲੋਂ ਦਿੱਤੀ ਗਈ। ਇਸ ਮੌਕੇ ਪਿਤਾ ਸ਼ਿੰਗਾਰਾ ਸਿੰਘ ਤੂਰ, ਜਥੇਦਾਰ ਰਣਧੀਰ ਸਿੰਘ ਗਰੇਵਾਲ, ਸਾਬਕਾ ਸਰਪੰਚ ਦਰਸ਼ਨ ਸਿੰਘ ਧਾਲੀਆਂ, ਸਾਬਕਾ ਸਰਪੰਚ ਅਵਤਾਰ ਸਿੰਘ ਮੱਲ੍ਹਾ, ਸੁਰਿੰਦਰ ਸਿੰਘ ਡੱਲਾ ਮੈਂਬਰ ਬਲਾਕ ਸੰਮਤੀ, ਜਗਜੀਤ ਸਿੰਘ ਡੱਲਾ, ਪੰਚ ਹਰਚੰਦ ਸਿੰਘ ਡੱਲਾ, ਜਗਜੀਤ ਸਿੰਘ ਤੂਰ, ਹਰਜੀਤ ਸਿੰਘ ਤੂਰ ਕੈਨੇਡਾ, ਧੀ ਮਨਪ੍ਰੀਤ ਕੌਰ ਕੈਨੇਡਾ, ਭਤੀਜੀ ਡਾ. ਰਮਨਦੀਪ ਕੌਰ, ਭਤੀਜਾ ਅਮਨਦੀਪ ਕੌਰ ਕੈਨੇਡਾ, ਸੁਖਵੀਰ ਸਿੰਘ ਕੈਨੇਡਾ, ਜਵਾਈ ਹਰਪ੍ਰੀਤ ਸਿੰਘ ਕੈਨੇਡਾ, ਜਵਾਈ ਡਾ. ਜਵਾਹਰ ਸਿੰਘ, ਜਗਦੇਵ ਸਿੰਘ ਬਾਠ, ਜਵਾਈ ਸੰਦੀਪ ਸਿੰਘ ਕੈਨੇਡਾ, ਸੋਮਵਰਮ ਸਿੰਘ ਆਂਡਲੂ, ਨੰਬਰਦਾਰ ਨਸੀਬ ਸਿੰਘ ਆਂਡਲੂ, ਭੁਪਿੰਦਰ ਸਿੰਘ ਭੂਪਾ, ਅਵਤਾਰ ਸਿੰਘ ਗਰੇਵਾਲ, ਭਿੰਦਰ ਸਿੰਘ ਗਰੇਵਾਲ, ਨੰਬਰਦਾਰ ਬਲਦੇਵ ਸਿੰਘ ਦੇਬੂ, ਦਲੀਪ ਸਿੰਘ ਗਰੇਵਾਲ, ਸਾਬਕਾ ਸਰਪੰਚ ਬਚਿੱਤਰ ਸਿੰਘ ਆਂਡਲੂ, ਜਗਤਾਰ ਸਿੰਘ ਜੱਗੂ ਗਰੇਵਾਲ, ਦਰਸ਼ਨ ਸਿੰਘ ਤੂਰ, ਸਾਬਕਾ ਪੰਚ ਗੁਰਮੇਲ ਸਿੰਘ, ਅਮਨਦੀਪ ਸਿੰਘ ਤੂਰ, ਅਸ਼ੋਕ ਪੱਖੋਵਾਲ ਆੜ੍ਹਤੀਆਂ, ਕੁਲਦੀਪ ਸਿੰਘ ਗਰੇਵਾਲ, ਪੰਚ ਹਰਵੀਰ ਸਿੰਘ ਦਿਉਲ, ਅਮਨਦੀਪ ਸਿੰਘ ਥਿੰਦ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਰਾਏਕੋਟ, ਚਰਨਜੀਤ ਸਿੰਘ ਥਿੰਦ, ਦਰਸ਼ਨ ਸਿੰਘ ਭੈਣੀ ਦਰੇੜਾ, ਜਗਦੇਵ ਸਿੰਘ ਭੈਣੀ ਦਰੇੜਾ, ਪੰਚ ਰਕਿੰਦਰ ਸਿੰਘ ਕਾਲਾ ਬਸਰਾਵਾਂ, ਰਣਜੀਤ ਸਿੰਘ ਥਿੰਦ, ਗੁਰਦਰਸ਼ਨ ਸਿੰਘ ਆਂਡਲੂ, ਬਲਰਾਜ ਸਿੰਘ ਗਰੇਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਨੇ ਲੋਕ ਹਿੱਤੂ ਨੀਤੀਆਂ ਨਾਲ ਵਿਰੋਧੀ ਧਿਰਾਂ ਦੀ ਸਿਆਸੀ ਜ਼ਮੀਨ ਖਿਸਕਾਈ-ਚੇਅਰਮੈਨ ਡਾ: ਗਿੱਲ ਯੋਜਨਾਵਾਂ ਨੂੰ ਚਾਲੂ... ਅਗਲੀ ਖ਼ਬਰ 96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੀ ‘ਅਜੀਤ’ ਅਖ਼ਬਾਰ ਨਾਲ ਅਟੁੱਟ ਮੋਹ ਦੀ ਇਲਾਕੇ ’ਚ ਖ਼ੂਬ ਚਰਚਾ ਰੋਜ਼ਾਨਾ 3 ਘੰਟੇ ਪੜ੍...
Ad Position 24