01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਧਾਲੀਵਾਲ ਐਗਰੋ ਸੇਵਾ ਸੈਂਟਰ ਹੰਬੜਾਂ ਵਲੋਂ ਇਲਾਕੇ ਦੇ ਕਿਸਾਨਾਂ ਲਈ ‘ਕਿਸਾਨ ਜਾਗਰੂਕਤਾ ਕੈਂਪ’ ਲਗਾਇਆ ਡਾਇ: ਧਾਲੀਵਾਲ, ਪ੍ਰਧਾਨ ਹੰਬੜਾਂ, ਕੈਲੇ, ਝੱਜ, ਗਿੱਲ, ਰਵੀ ਨੇ ਅਗਾਂਹਵਧੂ ਕਿਸਾਨਾਂ ਨੂੰ ਕੀਤਾ ਸਨਮਾਨਿਤ

ਹੰਬੜਾਂ, 1 ਸਤੰਬਰ (ਮੇਜਰ ਹੰਬੜਾਂ)-ਧਾਲੀਵਾਲ ਐਗਰੋ ਸੇਵਾ ਸੈਂਟਰ ਹੰਬੜਾਂ ਵਲੋਂ ਖੇਤੀਬਾੜੀ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ’ਤੇ ਚੱਲਦਿਆਂ ਜੇ. ਕੇ ਰਿਸੋਟ ਵਿਖੇ ਵੱਖ ਵੱਖ ਫ਼ਸਲ ਬਾਰੇ ਗ੍ਰੋ-ਇੰਡੀਗੋ, ਮਹੀਕੋ ਗਰੋਅ ਦੇ ਸਹਿਯੋਗ ਨਾਲ ਝੋਨੇ ’ਤੇ ਆਲੂਆਂ ਤੇ ਹੋਰ ਫ਼ਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਹੰਬੜਾਂ, 1 ਸਤੰਬਰ (ਮੇਜਰ ਹੰਬੜਾਂ)-ਧਾਲੀਵਾਲ ਐਗਰੋ ਸੇਵਾ ਸੈਂਟਰ ਹੰਬੜਾਂ ਵਲੋਂ ਖੇਤੀਬਾੜੀ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ’ਤੇ ਚੱਲਦਿਆਂ ਜੇ.ਕੇ ਰਿਸੋਟ ਵਿਖੇ ਵੱਖ ਵੱਖ ਫ਼ਸਲ ਬਾਰੇ ਗ੍ਰੋ-ਇੰਡੀਗੋ, ਮਹੀਕੋ ਗਰੋਅ ਦੇ ਸਹਿਯੋਗ ਨਾਲ ਝੋਨੇ ’ਤੇ ਆਲੂਆਂ ਤੇ ਹੋਰ ਫ਼ਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ,ਫ਼ਸਲ ਦੀ ਪੈਦਾਵਾਰ ਵਿਚ ਸਥਿਰਤਾ, ਕੈਮੀਕਲ ਖਾਦਾਂ ਦੀ ਵੱਧ ਰਹੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਬਾਇਓ ਫਰਟਿਲਾਈਜ਼ਰ ਦੀ ਖੇਤੀ ਵਿਚ ਮਹੱਤਤਾ ਅਤੇ ਵਰਤੋਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾਇਰੈਕਟਰ ਗੁਰਮੀਤ ਸਿੰਘ ਧਾਲੀਵਾਲ, ਰਵੀ ਧਾਲੀਵਾਲ ਅਤੇ ਸੁਰਿੰਦਰ ਪਾਲ ਸਿੰਘ ਸੇਖੋਂ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਧਾਲੀਵਾਲ ਐਗਰੋ ਸੇਵਾ ਸੈਂਟਰ ਹੰਬੜਾਂ ਵਲੋਂ ਕਿਸਾਨਾਂ ਨੂੰ ਸਮੇਂ ਸਮੇਂ ’ਤੇ ਅਜਿਹੇ ਸੈਮੀਨਾਰ ਕਰਵਾ ਕੇ ਖੇਤੀ ਸਬੰਧੀ ਵਿਚਾਰ ਸਾਂਝੇ ਕੀਤੇ ਜਾਣ ਦੇ ਉਪਰਾਲੇ ਨੂੰ ਅੱਗੇ ਤੋਂ ਵੀ ਜਾਰੀ ਰੱਖੇ ਜਾਣ ਦਾ ਪ੍ਰਣ ਕੀਤਾ। ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਡਾਇਰੈਕਟਰ ਗੁਰਮੀਤ ਸਿੰਘ ਧਾਲੀਵਾਲ, ਅਗਾਂਹਵਧੂ ਕਿਸਾਨ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਰਪ੍ਰਸਤ ਤੇਜਾ ਸਿੰਘ ਗਿੱਲ, ਪਰਮਜੀਤ ਸਿੰਘ ਗਿੱਲ ਸਲੇਮਪੁਰ, ਜਗਜੀਵਨ ਸਿੰਘ ਝੱਜ, ਵਿਸਾਖਾ ਸਿੰਘ ਗਰੇਵਾਲ, ਆੜ੍ਹਤੀ ਜਗਤਾਰ ਸਿੰਘ ਕੈਲੇ ਤੇ ਹੋਰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਲ ਮੈਨੇਜਰ ਕਰਨ ਬੁਆਲੀ, ਸਾਬਕਾ ਸਰਪੰਚ ਗਗਨਦੀਪ ਸਿੰਘ ਕੋਟਲੀ, ਲਖਵੀਰ ਸਿੰਘ ਗਰੇਵਾਲ, ਕਮਲਦੀਪ ਸਿੰਘ ਗਿੱਲ, ਕੁਲਵਿੰਦਰ ਸਿੰਘ ਕਿੰਦਾ, ਭਰਪੂਰ ਸਿੰਘ ਧਾਲੀਵਾਲ, ਸੁਦਾਗਰ ਸਿੰਘ, ਪ੍ਰਿਤਪਾਲ ਸਿੰਘ, ਸੋਹਣ ਸਿੰਘ, ਰੋਬਿਨ ਸਿੰਘ, ਸੰਦੀਪ ਸਿੰਘ, ਕਮਲਪ੍ਰੀਤ ਸਿੰਘ, ਗੁਰਿੰਦਰਜੀਤ ਸਿੰਘ, ਭੁਪਿੰਦਰ ਸਿੰਘ ਮਾਂਗਟ ਤੇ ਹੋਰ ਇਲਾਕੇ ਦੇ ਕਿਸਾਨ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 26 ਦੀ ਛਪਾਰ ਕਾਨਫਰੰਸ ’ਚ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਹਲਕਿਆਂ ਤੋਂ ਅਕਾਲੀ ਵਰਕਰ ਤੇ ਸਮੱਰਥਕ ਸ਼ਮੂਲੀਅਤ ਕਰਨਗੇ... ਅਗਲੀ ਖ਼ਬਰ ਜਗਰਾਉਂ ਪੁੱਜੇ ਮਨੀਸ਼ ਸਿਸੋਦੀਆ ਵਲੋਂ ਬੂਥ ਇੰਚਾਰਜਾਂ ਨੂੰ ਲਾਮਬੰਦ ਹੋਣ ਦਾ ਸੱਦਾ
Ad Position 24