01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

‘ ਆਪ’ ਦਾ ਕੋਈ ਪਰਿਵਾਰ ਜਾਂ ਆਗੂ ਕਾਂਗਰਸ ’ਚ ਸ਼ਾਮਿਲ ਨਹੀਂ ਹੋਇਆ-ਪ੍ਰਧਾਨ ਜਗਦੇਵ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ ਸੱਤਾਧਾਰੀ ਧਿਰ ਦੇ ਪਰਿਵਾਰਾਂ ਨੂੰ ਸ਼ਾਮਿਲ ਕਰਨ ਦਾ ਜ਼ੋਰਦਾਰ ਖੰਡਨ

ਗੁਰੂਸਰ ਸੁਧਾਰ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਦੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ, ਸੂਬੇਦਾਰ ਨਿਰਮਲ ਸਿੰਘ, ਹਰਦੀਪ ਸਿੰਘ ਦੀਪ, ਤੇਜਿੰਦਰ ਸਿੰਘ ਤੇਜਾ, ਮੁਖਤਿਆਰ ਸਿੰਘ ਗਿੱਲ, ਧਰਮਪਾਲ ਸਿੰਘ, ਹਰਚੰਦ ਸਿੰਘ ਆਦਿ ਨੇ ਸੱਤ੍ਹਾਧਾਰੀ ਧਿਰ ‘ਆਪ’ ਦੇ ਪਰਿਵਾਰਾਂ ਦਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਦਾ ਜ਼ੋਰਦਾਰ ਸ਼ਬਦਾਂ ਅੰਦਰ ਖੰਡਨ ਕੀਤਾ ਹੈ। ਪਾਰਟੀ ਦੀ ਪਿੰਡ ਇਕਾਈ ਦੇ ਇਨ੍ਹਾਂ ਸਰਗਰਮ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਸਮਾਗਮ ਵਿਚ ਸੱਤ੍ਹਾਧਾਰੀ ਧਿਰ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਬੇਬੁਨਿਆਦ ਤੇ ਜਦਕਿ ‘ਆਪ’ ਦਾ ਪਰਿਵਾਰ ਤਾਂ ਕੀ ਪਾਰਟੀ ਦਾ ਕੋਈ ਇਕ ਵਿਅਕਤੀ ਵੀ ਇਸ ਸਮਾਗਮ ਦੌਰਾਨ ਕਾਂਗਰਸ ਵਿਚ ਸ਼ਾਮਿਲ ਨਹੀਂ ਹੋਇਆ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਗੁਰੂਸਰ ਸੁਧਾਰ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਦੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ, ਸੂਬੇਦਾਰ ਨਿਰਮਲ ਸਿੰਘ, ਹਰਦੀਪ ਸਿੰਘ ਦੀਪ, ਤੇਜਿੰਦਰ ਸਿੰਘ ਤੇਜਾ, ਮੁਖਤਿਆਰ ਸਿੰਘ ਗਿੱਲ, ਧਰਮਪਾਲ ਸਿੰਘ, ਹਰਚੰਦ ਸਿੰਘ ਆਦਿ ਨੇ ਸੱਤ੍ਹਾਧਾਰੀ ਧਿਰ ‘ਆਪ’ ਦੇ ਪਰਿਵਾਰਾਂ ਦਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਦਾ ਜ਼ੋਰਦਾਰ ਸ਼ਬਦਾਂ ਅੰਦਰ ਖੰਡਨ ਕੀਤਾ ਹੈ। ਪਾਰਟੀ ਦੀ ਪਿੰਡ ਇਕਾਈ ਦੇ ਇਨ੍ਹਾਂ ਸਰਗਰਮ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਸਮਾਗਮ ਵਿਚ ਸੱਤ੍ਹਾਧਾਰੀ ਧਿਰ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਬੇਬੁਨਿਆਦ ਤੇ ਜਦਕਿ ‘ਆਪ’ ਦਾ ਪਰਿਵਾਰ ਤਾਂ ਕੀ ਪਾਰਟੀ ਦਾ ਕੋਈ ਇਕ ਵਿਅਕਤੀ ਵੀ ਇਸ ਸਮਾਗਮ ਦੌਰਾਨ ਕਾਂਗਰਸ ਵਿਚ ਸ਼ਾਮਿਲ ਨਹੀਂ ਹੋਇਆ। ਇਸ ਵਿਸ਼ੇ ’ਤੇ ਕੀਤੀ ਹੰਗਾਮੀ ਮੀਟਿੰਗ ਦੌਰਾਨ ਪ੍ਰਧਾਨ ਜਗਦੇਵ ਸਿੰਘ, ਜਤਿੰਦਰਜੀਤ ਸਿੰਘ ਤਿੰਦੀ , ਪੰਚ ਹਰਜੀਤ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ ਆਦਿ ਨੇ ਆਖਿਆ ਕਿ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਯੋਗ ਅਗਵਾਈ, ਬਲਾਕ ਪ੍ਰਧਾਨ ਰਮੇਸ਼ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਅਕਾਲਗੜ੍ਹ ਵਿਚ ਪਾਰਟੀ ਨੇ ਇਤਿਹਾਸਕ ਵਿਕਾਸ ਕਾਰਜ ਕਰਵਾਏ ਹਨ ਤੇ ਇਸ ਦੇ ਚੱਲਦਿਆਂ ਹੀ ਬੀਤੇ ਦਿਨੀਂ ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਬੀਬੀ ਸਵਰਨਜੀਤ ਕੌਰ ਵੱਡੀ ਗਿਣਤੀ ’ਚ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਪਿੰਡ ਦੀ ‘ਆਪ’ ਇਕਾਈ ਤੇ 31 ਮੈਂਬਰੀ ਟੀਮ ਪਿੰਡ ਵਾਸੀਆਂ ਨੁੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਸਮੇਤ ਲੋਕ ਮੁਸ਼ਕਿਲਾਂ ਦੇ ਹੱਲ ਲਈ ਸਦੀਵੀ ਯਤਨਸ਼ੀਲ ਰਹੇਗੀ। ਉਨ੍ਹਾਂ ਕਾਂਗਰਸ ਪਾਰਟੀ ਦੇ ਸਮਾਗਮ ਵਿਚ ‘ਆਪ’ ਪਰਿਵਾਰਾਂ ਨੂੰ ਸ਼ਾਮਿਲ ਕਰਨ ਦੇ ਜ਼ਿਕਰ ਨੂੰ ਇਕ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਆਗੂ, ਵਰਕਰ ਤੇ ਪਰਿਵਾਰ ਅੱਜ ਵੀ ਪਿੰਡ ਵਿਚ ਪਾਰਟੀ ਨਾਲ ਚੱਟਾਨ ਵਾਂਗ ਡਟ ਕੇ ਖੜ੍ਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਰਾਏਕੋਟ ਦੀ ਮੀਟਿੰਗ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਜਲਦ ਹੀ ਸ਼ਾਰਟ ਟਰਮ ਕੋਰ... ਅਗਲੀ ਖ਼ਬਰ 26 ਦੀ ਛਪਾਰ ਕਾਨਫਰੰਸ ’ਚ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਹਲਕਿਆਂ ਤੋਂ ਅਕਾਲੀ ਵਰਕਰ ਤੇ ਸਮੱਰਥਕ ਸ਼ਮੂਲੀਅਤ ਕਰਨਗੇ...
Ad Position 24