04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

-ਮਾਮਲਾ ਹਾਈਵੇਅ ਬਣਾ ਰਹੀ ਕੰਪਨੀ ਵਲੋਂ ਸੇਫਟੀ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਦਾ- ਜੰਮੂ ਕੱਟੜਾ ਹਾਈਵੇਅ ਬਣਾ ਰਹੀ ਕੰਪਨੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕਰ ਰਹੀ ਹੈ ਖਿਲਵਾੜ-ਕੈਪਟਨ ਸੰਧੂ, ਸਲੇਮਪੁਰ

ਹੰਬੜਾਂ, 3 ਸਤੰਬਰ (ਮੇਜਰ ਹੰਬੜਾਂ)-ਜੰਮੂ ਕੱਟੜਾ ਹਾਈਵੇਅ ਬਣਾ ਰਹੀ ਕੰਪਨੀ ਸੇਫਟੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਨਜ਼ਰ ਆ ਰਹੀ ਹੈ ਤੇ ਸੇਫਟੀ ਨਿਯਮਾਂ ਦੀ ਪਾਲਣ ਨਾ ਕਰਦਿਆਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਦੀਪ ਸਿੰਘ ਸਲੇਮਪੁਰ, ਅਵਤਾਰ ਸਿੰਘ ਕਾਲਾ ਈਸੇਵਾਲ ਨੇ ਈਸੇਵਾਲ ਅਤੇ ਚੰਗਣਾ ਨਹਿਰ ਦੇ ਵਿਚਾਲੇ ਪੁਲ ਤੋਂ ਈਸਾਵਲ ਸਾਈਡ ਕੋਲੋ ਲੰਘ ਰਹੇ ਹਾਈਵੇਅ ’ਤੇ ਬਣਾਏ ਜਾ ਰਹੇ ਪੁਲ ਤੇ ਸਰਵਿਸ ਲੇਨ ਨਾ ਬਣਾਏ ਜਾਣ ਨਾਲ ਵਾਪਰ ਰਹੇ ਹਾਦਸਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਹੰਬੜਾਂ, 3 ਸਤੰਬਰ (ਮੇਜਰ ਹੰਬੜਾਂ)-ਜੰਮੂ ਕੱਟੜਾ ਹਾਈਵੇਅ ਬਣਾ ਰਹੀ ਕੰਪਨੀ ਸੇਫਟੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਨਜ਼ਰ ਆ ਰਹੀ ਹੈ ਤੇ ਸੇਫਟੀ ਨਿਯਮਾਂ ਦੀ ਪਾਲਣ ਨਾ ਕਰਦਿਆਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਦੀਪ ਸਿੰਘ ਸਲੇਮਪੁਰ, ਅਵਤਾਰ ਸਿੰਘ ਕਾਲਾ ਈਸੇਵਾਲ ਨੇ ਈਸੇਵਾਲ ਅਤੇ ਚੰਗਣਾ ਨਹਿਰ ਦੇ ਵਿਚਾਲੇ ਪੁਲ ਤੋਂ ਈਸਾਵਲ ਸਾਈਡ ਕੋਲੋ ਲੰਘ ਰਹੇ ਹਾਈਵੇਅ ’ਤੇ ਬਣਾਏ ਜਾ ਰਹੇ ਪੁਲ ਤੇ ਸਰਵਿਸ ਲੇਨ ਨਾ ਬਣਾਏ ਜਾਣ ਨਾਲ ਵਾਪਰ ਰਹੇ ਹਾਦਸਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਵੱਲੋਂ ਜਾਂ ਪ੍ਰਸ਼ਾਸ਼ਨ ਨੇ ਇੱਥੇ ਲੋਕਾਂ ਦੇ ਲੰਘਣ ਲਈ ਸਰਵਿਸ ਲੇਨ ਨਾ ਬਣਾਈ ਗਈ ਤਾਂ ਸਾਨੂੰ ਮਜ਼ਬੂਰਨ ਹਾਈਵੇ ਅਥਾਰਟੀ ਵਿਰੁੱਧ ਧਰਨਾਂ ਦੇਣ ਲਈ ਮਜ਼ਬੂਰ ਹੋਣਾ ਪਵੇਗਾ ਕਿਉਂਕਿ ਇੱਥੇ ਹਾਈਵੇਅ ਬਣਾ ਰਹੀ ਕੰਪਨੀ ਦੀ ਲਾਪਰਵਾਹੀ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਤੇ ਬਹੁਤ ਸਾਰੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ। ਕੈਪਟਨ ਸੰਧੂ ਨੇ ਕਿਹਾ ਕਿ ਉਹ ਖੁਦ ਵੀ ਹਾਈਵੇਅ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਉਕਤ ਮਸਲੇ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਲੋਕਾਂ ਨਾਲ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।ਇਕੱਤਰ ਲੋਕਾਂ ਨੇ ਹਾਈਵੇ ਬਣਾ ਰਹੀ ਕੰਪਨੀ ਤੇ ਅਧਿਕਾਰੀਆਂ ਵਿਰੁੱਧ ਜੰਮਕੇ ਨਾਅਰੇਬਾ਼ਜ਼ੀ ਕੀਤੀ ਅਤੇ ਈਸੇਵਾਲ ਨਹਿਰ ਦੀ ਪਟੜੀ ਨਾਲ ਬਣੀ ਸੜਕ ਬੰਦ ਹੋਣ ਕਰਕੇ ਸਰਵਿਸ ਲੇਨ ਉੱਪਰ ਮਿੱਟੀ ਦੀ ਧੂੜ ਉੱਡਣ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹੁੰਦੇ ਹਨ ਅਤੇ ਇੱਥੋਂ ਲੰਘਣ ਸਮੇਂ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਹਾਈਵੇ ਦੇ ਅਧਿਕਾਰੀ ਤੇ ਪ੍ਰਸ਼ਾਸ਼ਨ ਅੱਖਾਂ ਮੀਚੀ ਬੈਠਾ ਹੈ, ਜਿਸ ਲਈ ਲੋਕਾਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਹਰਬੰਸ ਸਿੰਘ ਬੀਰਮੀ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਗੁਰਸ਼ਰਨ ਸਿੰਘ, ਅਰਮਾਨਦੀਪ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਸਰਵਨ ਸਿੰਘ ਸਮੇਤ ਹੋਰ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ, ਜਿੰਨ੍ਹਾਂ ਨੇ ਹਾਈਵੇਅ ਬਣਾ ਰਹੀ ਕੰਪਨੀ ’ਤੇ ਸੇਫਟੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਲਗਾਏ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਸਿਡਨੀ ਦੇ ਕਵੀ ਦਰਬਾਰ ’ ਚ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਬੰਨ੍ਹਿਆ ਰੰਗ ਨਵੇਂ ਕੋਆਰਡੀਨੇਟਰ ਜੁਗਿੰਦਰ ਸਿੰਘ ਸੋਹੀ ਦਾ...
Ad Position 24