03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਾਇੰਸ ਕਾਲਜ ਜਗਰਾਉਂ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ

ਜਗਰਾਉਂ, 3 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਦੀ ਅਗਵਾਈ ਹੇਠ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਜਿਸ ਵਿਚ ਵੱਖੋ-ਵੱਖ ਕਲੱਬਾਂ ਦੇ ਅਧਿਆਪਕ ਇੰਚਾਰਜਾਂ ਵੱਲੋਂ ਵਿਦਿਆਰਥੀ ਇੰਚਾਰਜਾਂ ਦੀ ਚੋਣ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਜਗਰਾਉਂ, 3 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਦੀ ਅਗਵਾਈ ਹੇਠ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਜਿਸ ਵਿਚ ਵੱਖੋ-ਵੱਖ ਕਲੱਬਾਂ ਦੇ ਅਧਿਆਪਕ ਇੰਚਾਰਜਾਂ ਵੱਲੋਂ ਵਿਦਿਆਰਥੀ ਇੰਚਾਰਜਾਂ ਦੀ ਚੋਣ ਕੀਤੀ ਗਈ। ਇਸ ਦੇ ਨਾਲ ਹੀ ਹੈੱਡ ਗਰਲ ਗਗਨਦੀਪ ਕੌਰ, ਹੈੱਡ ਬੁਆਏ ਰਾਮ ਨਰਾਇਣ, ਡਿਪਟੀ ਹੈੱਡ ਗਰਲ ਭੁਪਿੰਦਰ ਕੌਰ ਧੰਜਲ, ਡਿਪਟੀ ਹੈੱਡ ਬੁਆਏ ਅਕੁਲ ਭਾਰਦਵਾਜ, ਕਲਾਸ ਸੀ.ਆਰ, ਪ੍ਰੈਜੀਡੈਂਟ ਸਮੇਤ 29 ਮੈਂਬਰੀ ਵਿਦਿਆਰਥੀ ਕੌਂਸਲ ਦਾ ਗਠਨ ਕਨਵੀਨਰ ਡਾ: ਸਰਬਦੀਪ ਕੌਰ ਸਿੱਧੂ,ਪ੍ਰੋ: ਅਕਾਸ਼ਦੀਪ ਕੌਰ, ਪ੍ਰੋ: ਪਰਮਿੰਦਰ ਸਿੰਘ, ਪ੍ਰੋ: ਸਰਵਰਿੰਦਰ ਕੌਰ ਅਤੇ ਡਾ.ਕਰਮਦੀਪ ਕੌਰ ਦੁਆਰਾ ਕੀਤਾ ਗਿਆ। ਇਸੇ ਤਰ੍ਹਾਂ ਯੂਥ ਕਲੱਬ ਪ੍ਰਧਾਨ ਗੁਰਮਨਦੀਪ ਕੌਰ, ਵੋਮਨ ਫੋਰਮ ਦੇ ਸਿਮਰਨਦੀਪ ਕੌਰ, ਯੂਥ ਰੈੱਡ ਕ੍ਰਾਸ ਸੁਸਾਇਟੀ ਦੇ ਹਰਸ਼ਦੀਪ ਕੌਰ, ਸਟੂਡੈਂਟਸ ਸਟੈਂਡਰਡ ਕਲੱਬ ਦੀ ਜਸ਼ਨਪ੍ਰੀਤ ਕੌਰ, ਸਵੱਛਤਾ ਸੁਸਾਇਟੀ ਦੀ ਅਨੁਸ਼ਕਾ ਬਾਂਸਲ, ਐੱਨ.ਐੱਸ.ਐੱਸ ਦੀ ਯਸ਼ਕੀਰਤ ਕੌਰ, ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਰੁਪੰਜਲ ਕੌਰ ,ਰੈੱਡ ਰਿਬਨ ਕਲੱਬ ਦੀ ਗੁਰਲੀਨ ਕੌਰ, ਏਕ ਭਾਰਤ, ਸ੍ਰੇਸ਼ਟ ਭਾਰਤ ਕਲੱਬ ਦੀ ਅਰਸ਼ਦੀਪ ਕਿਰਨਦੀਪ ਕੌਰ ,ਐਂਟੀ ਨਾਰਕੋਟਿਕ ਕਲੱਬ ਦੇ ਗੁਰਜੋਤ ਸਿੰਘ, ਇਨਵਾਇਰਨਮੈਂਟ ਕਲੱਬ ਦੇ ਸ਼ਾਨਵੀ, ਫਿਜ਼ਿਕਸ ਸੁਸਾਇਟੀ ਦੇ ਯਜੱਸ਼ਵੀ ਭਾਟੀਆ ਅਤੇ ਹੋਸਟਲ ਦੀ ਹੈੱਡ ਗਰਲ ਰਮਨਜੀਤ ਕੌਰ ਚੁਣੀ ਗਈ। ਇਸ ਮੌਕੇ ਮੁੱਖ ਮਹਿਮਾਨ ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਵਲੋਂ ਇੰਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸ਼ੈਸ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਕੌਸਲ ਦੇ ਕਨਵੀਨਰ ਡਾ: ਸਰਬਦੀਪ ਕੌਰ ਨੇ ਵਿਦਿਆਰਥੀ ਕੌਂਸਲ ਬਾਰੇ ਦੱਸਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਲਜ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਵਿਦਿਆਰਥੀ ਕੌਂਸਲ ਆਪਣੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਣਗੇ। ਇਸ ਮੌਕੇ ਡਾ: ਕਰਮਦੀਪ ਕੌਰ, ਪ੍ਰੋ: ਅਕਾਸ਼ਦੀਪ ਕੌਰ, ਪ੍ਰੋ: ਅਮੀਤ ਰਾਣਾ, ਪ੍ਰੋ: ਸਰਬਜੋਤ ਬੇਦੀ, ਪ੍ਰੋ: ਸੁਮਿਤ ਸੋਨੀ ,ਪ੍ਰੋ: ਸੁਰਭੀ ਗੁਪਤਾ, ਪ੍ਰੋ: ਡਿੰਪਲ ਪਾਰਚਾ, ਪ੍ਰੋ: ਕਿਰਨਜੀਤ ਕੌਰ, ਪ੍ਰੋ: ਸੋਨਮ, ਪ੍ਰੋ: ਦਾਨਿਸ਼ਪੁਰੀ, ਪ੍ਰੋ: ਮਨਦੀਪ ਕੌਰ, ਡਾ: ਗੁਰਪ੍ਰੀਤ ਸਿੰਘ, ਪ੍ਰੋ: ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਖ਼ਾਲਸਾ ਸਕੂਲ ਹੇਰਾਂ ਦੀਆਂ ਹਾਕੀ ਟੀਮਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਆਮਦਨ ਕਰ ਵਿਭਾਗ ਅਧਿਕਾਰੀ ਵਲੋਂ ਜਗਰਾਉਂ ਤੇ ਰਾਏਕੋਟ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਪ੍ਰੇਸ਼ਾਨੀਆਂ ਤੋਂ...
Ad Position 24