09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬੇਟ ਇਲਾਕੇ ਦਿਨ-ਦਿਹਾੜੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੇ ਮੁੜ ਜ਼ੋਰ ਫੜ੍ਹਿਆ ਕੱਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਸ਼ਖ਼ਸ ਨੇ ਪ੍ਰਵਾਸੀ ਮਜ਼ਦੂਰ ਦੇ 20 ਹਜ਼ਾਰ ਰੁਪਏ ਚੋਰੀ ਕੀਤੇ

ਸਿੱਧਵਾਂ ਬੇਟ, 8 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਅੰਦਰ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਮੁੜ ਜ਼ੋਰ ਫੜ੍ਹ ਲਿਆ ਹੈ। ਕੋਈ ਵੀ ਦਿਨ ਐਸਾ ਨਹੀਂ ਲੰਘਦਾ ਜਿਸ ਦਿਨ ਕੋਈ ਲੁੱਟ ਖੋਹ ਜਾਂ ਫਿਰ ਚੋਰੀ ਦੀ ਘਟਨਾ ਨਾ ਵਾਪਰੀ ਹੋਵੇ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਸਿੱਧਵਾਂ ਬੇਟ, 8 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਅੰਦਰ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਮੁੜ ਜ਼ੋਰ ਫੜ੍ਹ ਲਿਆ ਹੈ। ਕੋਈ ਵੀ ਦਿਨ ਐਸਾ ਨਹੀਂ ਲੰਘਦਾ ਜਿਸ ਦਿਨ ਕੋਈ ਲੁੱਟ ਖੋਹ ਜਾਂ ਫਿਰ ਚੋਰੀ ਦੀ ਘਟਨਾ ਨਾ ਵਾਪਰੀ ਹੋਵੇ। ਲੰਘੇ ਦਿਨੀਂ ਵੀ ਲਾਗਲੇ ਪਿੰਡ ਸਲੇਮਪੁਰਾ ਦੇ ਇੱਕ ਘਰ ਵਿਚ ਇਕ ਨੌਜਵਾਨ ਕੱਦ ਟੱਪ ਕੇ ਵੜ੍ਹ ਗਿਆ ਅਤੇ ਘਰ ਵਿੱਚ ਪਈ ਕਰੀਬ 20 ਹਜ਼ਾਰ ਦੀ ਨਕਦੀ ’ਤੇ ਹੱਥ ਫੇਰ ਗਿਆ। ਜਾਣਕਾਰੀ ਅਨੁਸਾਰ ਇਸ ਘਰ ਵਿੱਚ ਸਤਨਾਮ ਸਿੰਘ ਬੋਰਾਂਵਾਲੇ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਇੱਕ ਪ੍ਰਵਾਸੀ ਮਜ਼ਦੂਰ ਰਹਿ ਰਿਹਾ ਸੀ। ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖ਼ਸ ਦੀ ਤਸਵੀਰ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਇਹ ਨੌਜਵਾਨ ਪਹਿਲਾਂ ਗਲੀ ਵਿੱਚ ਗੇੜੇ ਕੱਢਦਾ ਹੈ ਅਤੇ ਫਿਰ ਮੌਕਾ ਵੇਖਕੇ ਕੰਧ ਟੱਪ ਕੇ ਅੰਦਰ ਵੜ੍ਹ ਕੇ ਚੋਰੀ ਨੂੰ ਅੰਜਾਮ ਦੇ ਦਿੰਦਾ। ਇਸੇ ਪਿੰਡ ਵਿੱਚ ਇੱਕ ਹੋਰ ਪ੍ਰਵਾਸੀ ਮਜ਼ਦੂਰ ਮੋਬਾਇਲ ’ਤੇ ਫ਼ੋਨ ਕਰ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਇਕ ਸ਼ਖ਼ਸ ਨੇ ਪਿੱਛੋਂ ਆ ਕੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਫ਼ਰਾਰ ਹੋ ਗਿਆ। ਵਿਚਾਰਾ ਪ੍ਰਵਾਸੀ ਮਜ਼ਦੂਰ ਵੇਖਦਾ ਹੀ ਰਹਿ ਗਿਆ। ਇਸੇ ਤਰ੍ਹਾਂ ਦੋ ਦਿਨ ਪਹਿਲਾਂ 6 ਸਤੰਬਰ ਨੂੰ ਇੱਕ ਪ੍ਰਵਾਸੀ ਮਜ਼ਦੂਰ ਕਰੀਬ 8.30 ਵਜੇ ਸਥਾਨਿਕ ਕਸਬੇ ਦੇ ਗੁਰਦੁਆਰਾ ਦੇ ਸਾਹਮਣੇ ਵਾਲੇ ਬਾਜ਼ਾਰ ਵਿੱਚ ਜਾ ਰਿਹਾ ਸੀ। ਇਹ ਪ੍ਰਵਾਸੀ ਵੀ ਫ਼ੋਨ ’ ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਆ ਕੇ ਮੋਟਰਸਾਈਕਲ ਸਵਾਰ ਨੇ ਉਸ ਦਾ ਵੀ ਮੋਬਾਇਲ ਝਪਟ ਲਿਆ ਅਤੇ ਰਫੂਚੱਕਰ ਹੋ ਗਿਆ। ਲਗਾਤਾਰ ਵਾਪਰੀਆਂ ਇੰਨ੍ਹਾਂ ਘਟਨਾਵਾਂ ਨੇ ਇੱਕ ਤਰ੍ਹਾਂ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਿਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਨੂੰ ਲੈ ਕੇ ਲੋਕ ਹੈਰਾਨ ਹਨ ਕਿਉਂਕਿ ਇਹ ਤਿੰਨੇ ਵਾਰਦਾਤਾਂ ਇੱਕ ਤਰ੍ਹਾਂ ਨਾਲ ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਹੀ ਵਾਪਰੀਆਂ ਹਨ। ਦੋ ਘਟਨਾਵਾਂ ਤਾਂ ਦਿਨ-ਦਿਹਾੜੇ ਹੀ ਵਾਪਰੀਆਂ ਹਨ। ਪੁਲਿਸ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਪੈੜ ਨੱਪਣ ਵੱਲ ਹੋ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਦਾਖਾ ਡੀ.ਐੱਸ.ਪੀ ਕਰਨ ਸੰਧੂ ਵਲੋਂ ਨੰਬਰ ਪਲੇਟ ’ਤੇ ਸ਼ਾਇਰੋ-ਸ਼ਾਇਰੀ ਵਾਲੇ ਮੋਟਰਸਾਈਕਲ ਕੀਤੇ ਬੰਦ ਸਕੂਲ ਪ੍ਰਿੰਸੀਪਲ, ਨਾਬਾ... ਅਗਲੀ ਖ਼ਬਰ ਗਰਭਵਤੀ ਵਿਆਹੁਤਾ ਦੀ ਕੁੱਟਮਾਰ ਕਰ ਕੇ ਕਤਲ ਕਰਨ ਦਾ ਮਾਮਲਾ ਦਰਜ ਸਹੁਰਾ ਤੇ ਦਾਦਾ ਸਹੁਰਾ ਨਾਮਜ਼ਦ
Ad Position 24