ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਰਾਏਕੋਟ ਬੱਸ ਸਟੈਂਡ ’ਚ ਅਚਨਚੇਤ ਚੈਕਿੰਗ
ਜਗਰਾਉਂ ਸ਼ਹਿਰ ਦੇ ਅੰਬੇਡਕਰ ਚੌਂਕ ਦੀ ਟ੍ਰੈਫ਼ਿਕ ਹੋਈ ਬੇਲਗਾਮ
ਭਾਰੀ ਟਿੱਪਰ - ਟਰਾਲੇ ਗਲਤ ਸਾਈਡ ਤੋਂ ਲੰਘਣ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ
ਜਗਰਾਉਂ, 9 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਦੇ ਸਭ ਤੋਂ ਰੁਝੇਵੇਂ ਵਾਲੇ ਅੰਬੇਡਕਰ ਚੌਂਕ ਵਿੱਚ ਟ੍ਰੈਫ਼ਿਕ ਪ੍ਰਬੰਧ ਦਿਨੋਂ-ਦਿਨ ਬੇਲਗਾਮ ਹੁੰਦਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਓਵਰਲੋਡ ਅਤੇ ਹੈਵੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਦੇ ਬਾਵਜੂਦ ਦਿਨ ਸਮੇਂ ਟਿੱਪਰ, ਟਰਾਲੇ ਅਤੇ ਹੋਰ ਭਾਰੀ ਵਾਹਨ ਚੌਕ ਵਿੱਚੋਂ ਲੰਘਦੇ ਆਮ ਦੇਖੇ ਜਾ ਸਕਦੇ ਹਨ।
ਜ
ਜਗਰਾਉਂ ਸ਼ਹਿਰ ਦੇ ਅੰਬੇਡਕਰ ਚੌਕ ਵਿਚ ਗਲਤ ਸਾਈਡ ਆ ਰਹੇ ਟਰਾਲੇ ਅਤੇ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਆਹਮੋ ਸਾਹਮਣੇ ਦੀ ਤਸਵੀਰ। ਅਜੀਤ ਤਸਵੀਰ
10-09-2026
ਜਗਰਾਉਂ, 9 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਦੇ ਸਭ ਤੋਂ ਰੁਝੇਵੇਂ ਵਾਲੇ ਅੰਬੇਡਕਰ ਚੌਂਕ ਵਿੱਚ ਟ੍ਰੈਫ਼ਿਕ ਪ੍ਰਬੰਧ ਦਿਨੋਂ-ਦਿਨ ਬੇਲਗਾਮ ਹੁੰਦਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਓਵਰਲੋਡ ਅਤੇ ਹੈਵੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਦੇ ਬਾਵਜੂਦ ਦਿਨ ਸਮੇਂ ਟਿੱਪਰ, ਟਰਾਲੇ ਅਤੇ ਹੋਰ ਭਾਰੀ ਵਾਹਨ ਚੌਕ ਵਿੱਚੋਂ ਲੰਘਦੇ ਆਮ ਦੇਖੇ ਜਾ ਸਕਦੇ ਹਨ। ਜਿਸ ਕਾਰਨ ਕਿਸੇ ਵੇਲੇ ਵੀ ਵੱਡੇ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ। ਜਦੋਂ ਚੌਂਕ ਵਿੱਚ ਟ੍ਰੈਫਿਕ ਕਰਮਚਾਰੀ ਮੌਜੂਦ ਨਹੀਂ ਹੁੰਦੇ ਤਾਂ ਕੁਝ ਵਾਹਨ ਚਾਲਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਮਨਮਰਜ਼ੀ ਨਾਲ ਗਲਤ ਸਾਈਡ ਤੋਂ ਲੰਘਦੇ ਆਮ ਦੇਖੇ ਜਾ ਸਕਦੇ ਹਨ। ਸਥਾਨਕ ਲੋਕਾਂ ਅਨੁਸਾਰ ਅੰਬੇਡਕਰ ਚੌਕ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈ ਗਈ ਵਿਵਸਥਾ ਦੀ ਵੀ ਕਈ ਵਾਹਨ ਚਾਲਕ ਸ਼ਰ੍ਹੇਆਮ ਉਲੰਘਣਾ ਕਰਦੇ ਹਨ। ਡਾ. ਬੀ.ਆਰ ਅੰਬੇਡਕਰ ਦੇ ਬੁੱਤ ਵਾਲੇ ਚੌਂਕ ਨੂੰ ਨਿਯਮਾਂ ਅਨੁਸਾਰ ਘੁੰਮ ਕੇ ਲੰਘਣ ਦੀ ਬਜਾਏ ਕੁਝ ਭਾਰੀ ਵਾਹਨ ਗਲਤ ਸਾਈਡ ਤੋਂ ਨਿਕਲ ਜਾਂਦੇ ਹਨ, ਜਿਸ ਕਾਰਨ ਸਾਹਮਣੇ ਤੋਂ ਆ ਰਹੇ ਵਾਹਨਾਂ ਨਾਲ ਟੱਕਰ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹੀ ਨਹੀਂ ਅਜਿਹੇ ਵਿਚ ਛੋਟੇ ਖਾਸਕਰ ਦੋ ਪਹੀਆ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਦਾ ਡਰ ਵਧੇਰੇ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਚੌਂਕ ਵਿੱਚ ਬਿਨਾਂ ਲੋੜ ਲਾਇਨ ਬਦਲਣਾ, ਗਲਤ ਥਾਂ ਤੋਂ ਯੂ-ਟਰਨ ਲੈਣਾ, ਸਟਾਪ ਲਾਈਨ ਦੀ ਉਲੰਘਣਾ ਕਰਨਾ, ਸੜਕ ਨੇੜੇ ਬੇਤਰਤੀਬ ਪਾਰਕਿੰਗ ਅਤੇ ਮੋਟਰਸਾਈਕਲਾਂ ਵੱਲੋਂ ਗਲਤ ਦਿਸ਼ਾ ਵਿੱਚ ਆਵਾਜਾਈ ਵਰਗੀਆਂ ਉਲੰਘਣਾਵਾਂ ਵੀ ਦੇਖਣ ਨੂੰ ਮਿਲਦੀਆਂ ਹਨ। ਕਈ ਵਾਰ ਆਟੋ ਅਤੇ ਹੋਰ ਸਵਾਰੀ ਵਾਹਨ ਸੜਕ ਦੇ ਵਿਚਕਾਰ ਹੀ ਸਵਾਰੀਆਂ ਚੜ੍ਹਾਉਣ-ਉਤਾਰਨ ਲਈ ਰੁਕ ਜਾਂਦੇ ਹਨ, ਜਿਸ ਨਾਲ ਪਿੱਛੇ ਆਉਂਦੇ ਵਾਹਨਾਂ ਦੀ ਰਫ਼ਤਾਰ ਪ੍ਰਭਾਵਿਤ ਹੁੰਦੀ ਹੈ ਅਤੇ ਚੌਂਕ ਵਿੱਚ ਜਾਮ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫ਼ਿਕ ਨਿਯਮ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿਣ ਦੀ ਬਜਾਏ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਪਾਬੰਦੀਸ਼ੁਦਾ ਸਮੇਂ ਦੌਰਾਨ ਹੈਵੀ ਅਤੇ ਓਵਰਲੋਡ ਵਾਹਨਾਂ ਦੀ ਆਵਾਜਾਈ ’ਤੇ ਸਖ਼ਤੀ ਕੀਤੀ ਜਾਵੇ ਅਤੇ ਚੌਂਕ ਵਿਚ ਟ੍ਰੈਫ਼ਿਕ ਕਰਮਚਾਰੀਆਂ ਦੀ ਨਿਯਮਤ ਤਾਇਨਾਤੀ ਯਕੀਨੀ ਬਣਾਈ ਜਾਵੇ। ਇਸਦੇ ਨਾਲ ਹੀ ਗਲਤ ਸਾਈਡ ਤੋਂ ਲੰਘਣ ਵਾਲੇ ਵਾਹਨਾਂ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਸਮੱਸਿਆ ਦਾ ਹੱਲ ਹੋ ਸਕੇ।