09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਧਿਆਪਕ ਕਮਿੱਕਰ ਸਿੰਘ ਦੀ 18ਵੀਂ ਬਰਸੀਂ ਮੌਕੇ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ

ਹਠੂਰ, 9 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਵਿਖੇ ਸਵਰਗੀ ਅਧਿਆਪਕ ਕਮਿੱਕਰ ਸਿੰਘ ਜੀ ਦੀ 18ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਸਕੂਲ ’ਚ ਲਾਏ ਉਨ੍ਹਾਂ ਦੇ ਬੁੱਤ ’ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਹਠੂਰ, 9 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਵਿਖੇ ਸਵਰਗੀ ਅਧਿਆਪਕ ਕਮਿੱਕਰ ਸਿੰਘ ਜੀ ਦੀ 18ਵੀਂ ਬਰਸੀ ਸ਼ਰਧਾ ਨਾਲ ਮਨਾਈ ਗਈ। ਸਕੂਲ ’ਚ ਲਾਏ ਉਨ੍ਹਾਂ ਦੇ ਬੁੱਤ ’ਤੇ ਫੁੱਲ ਮਾਲਾ ਚੜ੍ਹਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਦੀ ਯਾਦ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ ਲੰਮਾ ਮੇਨ ਅਤੇ ਲੰਮਾ ਬ੍ਰਾਂਚ, ਸਰਕਾਰੀ ਪ੍ਰਾਇਮਰੀ ਸਕੂਲ ਜੱਟਪੁਰਾ ਅਤੇ ਸੱਤੋਵਾਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ ਅਤੇ ਮਿਹਨਤੀ ਅਧਿਆਪਕਾਂ ਦਾ ਸਨਮਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਅਧਿਆਪਕ ਕਮਿੱਕਰ ਸਿੰਘ ਨੇ ਉਕਤ ਸਕੂਲ ’ਚ ਲੰਮਾ ਸਮਾਂ ਪੜ੍ਹਾਇਆ ਅਤੇ ਲੋੜਵੰਦ ਵਿਦਿਆਰਥੀਆਂ ਦੀ ਉਹ ਹਮੇਸ਼ਾ ਮੱਦਦ ਕਰਦੇ ਰਹੇ। ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ, ਸਵਰਨ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਸੁਖਦੀਪ ਸਿੰਘ, ਮਨਪ੍ਰੀਤ ਸਿੰਘ, ਨਿੰਦੀ ਸਿੰਘ ਬੱਸੂਵਾਲ, ਹਰਬੰਸ ਸਿੰਘ ਲੰਮਾ, ਹਲਕਾ ਕੋਆਡੀਨੇਟਰ ਸਿੱਖਿਆ ਕ੍ਰਾਂਤੀ ਸੁਖਦੇਵ ਸਿੰਘ ਜੱਟਪੁਰੀ, ਪਰਮਜੀਤ ਸਿੰਘ, ਤੇਜ ਪ੍ਰਕਾਸ਼ ਲੰਮਾ ਸਾਬਕਾ ਸਰਪੰਚ, ਮਨਦੀਪ, ਜਗਦੇਵ ਸਿੰਘ ਮੈਂਬਰ, ਹਰਪ੍ਰੀਤ ਸਿੰਘ, ਸਰੂਪ ਸਿੰਘ, ਪਰਵਿੰਦਰ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਤਰਲੋਚਨ ਸਿੰਘ, ਰਣਜੀਤ ਸਿੰਘ ਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਵਿਗੜੀ ਕਾਨੂੰਨ ਵਿਵਸਥਾ ’ਤੇ ਭਾਜਪਾ ਵਰਕਰਾਂ ਨੇ ਮੰਡੀ ਮੁੱਲਾਂਪੁਰ ’ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਬਾਬਾ ਸਾਹਿਬ ਡਾ : ਅੰਬੇਡਕਰ ਦੇ ਬੁੱਤ ਦਾ ਨਿਰਾਦਰ ਕਰਨ ਦੇ ਖ਼ਿਲਾਫ਼ ਜਗਰਾਉਂ ’ ਚ ਰੋਸ ਪ੍ਰਦਰਸ਼ਨ
Ad Position 24