ਮੰਡੀ ਮੁੱਲਾਂਪੁਰ ਨਿੱਜੀ ਹਸਪਤਾਲ ਅੱਗੇ ਮਰੀਜ਼ ਦੇ ਵਾਰਿਸਾਂ ਵਲੋਂ ਧਰਨਾ
ਮੁੱਲਾਂਪੁਰ ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸਥਾਨਿਕ ਕਸਬੇ ਦੀ ਜਗਰਾਉਂ ਸਾਈਡ ਨੈਸ਼ਨਲ ਹਾਈਵੇ ਦੀ ਮੁੱਲਾਂਪੁਰ ਸਰਵਿਸ ਲੇਨ ਸੜਕ ਕਿਨਾਰੇ ਨਿੱਜੀ ਹਸਪਤਾਲ ਅੰਦਰ ਔਰਤ ਰੋਗਾਂ ਦੇ ਮਾਹਰ ਮਰਦ ਡਾ: ਵਲੋਂ ਥੋੜੇ ਸਮੇਂ ’ਚ ਕਈ ਖਰਾਬ ਜਣੇਪਾ ਕੇਸਾ ਦੀ ਸ਼ਿਕਾਇਤ ਹੈ। ਕੁਝ ਦਿਨ ਪਹਿਲਾ ਕਾਜਲ ਨਾਮੀ ਲੜਕੀ ਦੇ ਸਜੇਰੀਅਨ ਵਿਧੀ ਰਾਹੀ ਜਣੇਪਾ ਸਮੇਂ ਹਾਲਤ ਖ਼ਰਾਬ ਅਤੇ ਨਵਜਾਤ ਬੱਚੇ ਦੀ ਮੌਤ ਵਾਲੇ ਮਾਮਲੇ ’ਚ ਅੰਜ ਕਾਜਲ ਦੇ ਪਤੀ ਘਨੱਈਆ ਹੋਰ ਪਰਿਵਾਰਿਕ ਮੈਂਬਰਾਂ ਵਲੋਂ ਮੁਹੱਲੇ ਦੇ ਲੋਕਾਂ ਅਤੇ ਸਮਾਜ ਸੇਵੀ ਦਵਿੰਦਰ ਨਾਗਰ ਦੀ ਅਗਵਾਈ ਹੇਠ ਹਸਪਤਾਲ ਸਾਹਮਣੇ ਧਰਨਾ ਦਿੱਤਾ ਗਿਆ।
ਮੁੱਲਾਂਪੁਰ ਦਾਖਾ, 15 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸਥਾਨਿਕ ਕਸਬੇ ਦੀ ਜਗਰਾਉਂ ਸਾਈਡ ਨੈਸ਼ਨਲ ਹਾਈਵੇ ਦੀ ਮੁੱਲਾਂਪੁਰ ਸਰਵਿਸ ਲੇਨ ਸੜਕ ਕਿਨਾਰੇ ਨਿੱਜੀ ਹਸਪਤਾਲ ਅੰਦਰ ਔਰਤ ਰੋਗਾਂ ਦੇ ਮਾਹਰ ਮਰਦ ਡਾ: ਵਲੋਂ ਥੋੜੇ ਸਮੇਂ ’ਚ ਕਈ ਖਰਾਬ ਜਣੇਪਾ ਕੇਸਾ ਦੀ ਸ਼ਿਕਾਇਤ ਹੈ। ਕੁਝ ਦਿਨ ਪਹਿਲਾ ਕਾਜਲ ਨਾਮੀ ਲੜਕੀ ਦੇ ਸਜੇਰੀਅਨ ਵਿਧੀ ਰਾਹੀ ਜਣੇਪਾ ਸਮੇਂ ਹਾਲਤ ਖ਼ਰਾਬ ਅਤੇ ਨਵਜਾਤ ਬੱਚੇ ਦੀ ਮੌਤ ਵਾਲੇ ਮਾਮਲੇ ’ਚ ਅੰਜ ਕਾਜਲ ਦੇ ਪਤੀ ਘਨੱਈਆ ਹੋਰ ਪਰਿਵਾਰਿਕ ਮੈਂਬਰਾਂ ਵਲੋਂ ਮੁਹੱਲੇ ਦੇ ਲੋਕਾਂ ਅਤੇ ਸਮਾਜ ਸੇਵੀ ਦਵਿੰਦਰ ਨਾਗਰ ਦੀ ਅਗਵਾਈ ਹੇਠ ਹਸਪਤਾਲ ਸਾਹਮਣੇ ਧਰਨਾ ਦਿੱਤਾ ਗਿਆ। ਵੱਡੀ ਤਾਆਦ ਧਰਨਾਕਾਰੀ ਪਰਮਜੀਤ ਹਸਪਤਾਲ ਦੇ ਡਾਕਟਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਘਨੱਈਆ ਨਾਮੀ ਵਿਅਕਤੀ ਦੱਸਿਆ ਕਿ ਮੇਰੀ ਪਤਨੀ ਕਾਜਲ ਵਲੋਂ ਜਣੇਪਾ ਕਾਰਡ ਅੱਡਾ ਦਾਖਾ ਸਰਕਾਰੀ ਹਸਪਤਾਲ ਵਿਖੇ ਬਣਾਇਆ ਹੋਇਆ ਸੀ, ਹਰ ਮਹੀਨੇ ਚੈੱਕਅੱਪ ਵੀ ਉੱਥੇ ਹੁੰਦਾ ਰਿਹਾ। ਜਣੇਪਾ ਪੀੜਾ ਦੀ ਮਾਮੂਲੀ ਸਿਕਾਇਤ ’ਤੇ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਗਿਆ। ਛੁੱਟੀ ਵਾਲਾ ਦਿਨ ਡਾਕਟਰ ਨਾ ਹੋਣ ਕਰਕੇ ਉਹ ਕਾਜਲ ਦੇ ਮੁੱਢਲੇ ਇਲਾਜ਼ ਲਈ ਪਰਮਜੀਤ ਹਸਪਤਾਲ ਚਲੇ ਗਏ। ਘਨੱਈਆ ਦੀ ਬਿਨਾਂ ਕਿਸੇ ਸਹਿਮਤੀ ਡਾਕਟਰ ਵਲੋਂ ਉਸ ਦੀ ਪਤਨੀ ਦਾ ਵੱਡਾ ਅਪ੍ਰੇਸ਼ਨ ਕਰ ਦਿੱਤਾ ਗਿਆ, ਪੈਦਾ ਹੋਇਆ ਲੜਕਾ ਵੀ ਮ੍ਰਿਤਕ ਪਾਇਆ ਗਿਆ। ਅਪ੍ਰੇਸ਼ਨ ਵਾਲੀ ਲੜਕੀ ਦੀ ਹਾਲਤ ਖ਼ਰਾਬ ਹੋਣ ’ਤੇ ਡਾਕਟਰ ਖੁਦ ਇਲਾਜ ਲਈ ਪਹਿਲਾ ਲੁਧਿਆਣਾ ਵਿਖੇ ਕਿਸੇ ਨਿੱਜੀ ਹਸਪਤਾਲ ਲੈ ਗਿਆ, ਕੁਝ ਸਮੇਂ ਦੇ ਇਲਾਜ ਬਾਅਦ ਉਥੋ ਦਿਆਨੰਦ ਹਸਪਤਾਲ ਇਹ ਆਖ ਕੇ ਕਾਜਲ ਨੂੰ ਦਾਖਲ ਕਰਵਾ ਦਿੱਤਾ ਕਿ ਇਲਾਜ ਦਾ ਪੂਰਾ ਖਰਚਾ ਉਹ ਖੁਦ ਕਰੇਗਾ। ਘਨੱਈਆ ਦੱਸਿਆ ਕਿ ਡਾਕਟਰ ਹੁਣ ਡੀ.ਐੱਮ.ਸੀ. ਹਸਪਤਾਲ ਵਿਚ ਮੇਰੀ ਪਤਨੀ ਦੇ ਚੱਲ ਰਹੇ ਇਲਾਜ਼ ਦਾ ਬਿੱਲ ਅਦਾ ਨਹੀਂ ਕਰ ਰਿਹਾ। ਪਰਮਜੀਤ ਹਸਪਤਾਲ ਦੇ ਮੁੱਖ ਡਾਕਟਰ ਨਾਲ ਧਰਨੇ ਨੂੰ ਲੈ ਕੇ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਅਪ੍ਰੇਸ਼ਨ ਤੋਂ ਪਹਿਲਾ ਹੀ ਪੇਟ ਅੰਦਰ ਬੱਚਾ ਮ੍ਰਿਤਕ ਪਾਇਆ ਗਿਆ। ਉਸ ਵਲੋਂ ਇਲਾਜ਼ ਦਾ ਕੋਈ ਪੈਸਾ ਨਹੀਂ ਲਿਆ ਗਿਆ, ਇੱਥੇ ਤੱਕ ਕੇ ਇਨਸਾਨੀਅਤ ਦੀ ਹੈਸੀਅਤ ਵਿਚ ਮਰੀਜ਼ ਨੂੰ ਲੁਧਿਆਣਾ ਡੀ.ਐੱਮ.ਸੀ ਹਸਪਤਾਲ ਵਿਚ ਦਾਖਲ ਕਰਵਾ ਕੇ ਕੁਝ ਪੇਸ਼ਗੀ ਬਿੱਲ ਮੇਰੇ ਵਲੋਂ ਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇ ਇਲਾਜ਼ ਲਈ ਪੂਰੀ ਅਦਾਇਗੀ ਮੈਂ ਕਿਉ ਕਰਾ! ਮਰੀਜ਼ ਦੇ ਪਰਿਵਾਰ ਵਲੋਂ ਡਾਕਟਰ ਨਾਲ ਵੱਧਦਾ ਵਿਵਾਦ ਵੇਖ ਪਹੁੰਚੇ ਥਾਣਾ ਦਾਖਾ ਐੱਸ਼.ਐੱਚ.ਓ. ਨਿਰਮਲਜੀਤ ਸਿੰਘ ਵਲੋਂ ਧਰਨਾਕਾਰੀਆ ਨੂੰ ਸ਼ਾਤ ਕਰਦਿਆਂ ਕਿਹਾ ਕਿ ਸੜਕੀ ਆਵਾਜ਼ਾਈ ’ਚ ਵਿਘਨ ਨਾ ਪਾਇਆ ਜਾਵੇ। ਐੱਸ਼.ਐੱਚ.ਓ ਕਿਹਾ ਕਿ ਇਨਸਾਫ਼ ਲਈ ਇਕ ਦਰਖਾਸਤ ਥਾਣਾ ਦਾਖਾ ਮੁਨਸ਼ੀ ਨੂੰ ਦਿਓ, ਅੱਗੋ ਜੋ ਹੋਣਾ ਵੇਖਿਆ ਜਾਵੇਗਾ।