ਰਾਏਕੋਟ ਜੈਨ ਸਥਾਨਕ ਵਿਖੇ ਪਰਯੂਸ਼ਨ ਤਿਉਹਾਰ ਸੰਬੰਧੀ ਵਿਸ਼ੇਸ਼ ਧਾਰਮਿਕ ਸਮਾਗਮ
ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਜੈਨ ਭਾਈਚਾਰੇ ਦਾ ਮਹਾਨ ਪਰਯੂਸ਼ਨ ਤਿਉਹਾਰ ਭਾਰੀ ਧਾਰਮਿਕ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਰਾਏਕੋਟ ਵਿਖੇ ਐੱਸ. ਐੱਸ ਜੈਨ ਸਭਾ (ਜੈਨ ਸਥਾਨਕ) ਵਿਖੇ ਮਨਾਇਆ ਗਿਆ।
ਰਾਏਕੋਟ, 15 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਜੈਨ ਭਾਈਚਾਰੇ ਦਾ ਮਹਾਨ ਪਰਯੂਸ਼ਨ ਤਿਉਹਾਰ ਭਾਰੀ ਧਾਰਮਿਕ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਰਾਏਕੋਟ ਵਿਖੇ ਐੱਸ.ਐੱਸ ਜੈਨ ਸਭਾ (ਜੈਨ ਸਥਾਨਕ) ਵਿਖੇ ਮਨਾਇਆ ਗਿਆ। ਅੱਠ ਦਿਨ ਚੱਲਣ ਵਾਲਾ ਪਰਯੂਸ਼ਨ ਤਿਉਹਾਰ ਅੱਜ ਸਵੰਤਸਰੀ ਮਹਾਂਪੁਰਵ ਨਾਲ ਸਮਾਪਤ ਹੋਇਆ। ਸਵੰਤਸਰੀ ਮਹਾਂਪੁਰਵ ਜੈਨ ਧਰਮ ਦੇ ਮਹਾਨ ਤਪੱਸਵੀ ਮਹਾਂਪੁਰਸ਼ ਗੁਰਦੇਵ ਸ਼੍ਰੀ ਅਮਨ ਮੁਨੀ ਤੇ ਗੁਰਦੇਵ ਸ਼੍ਰੀ ਅਭਿਨੰਦਨ ਮੁਨੀ ਨੇ ਸੰਗਤਾਂ ਨੂੰ ਅਧਿਆਤਮਿਕ ਪਰੰਪਰਾਵਾਂ ਤੋਂ ਜਾਣੂੰ ਕਰਵਾਇਆ ਅਤੇ ਸ਼ਰਧਾਲੂਆਂ ਨੂੰ ਭਗਵਾਨ ਮਹਾਂਵੀਰ ਜੀ ਦੀਆਂ ਸਿੱਖਿਆਵਾਂ ਅਤੇ ਜੈਨ ਧਰਮ ਦੇ ਅਧਿਆਤਮਿਕ ਪਰੰਪਰਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਸਭਾ ਦੇ ਪ੍ਰਧਾਨ ਗੌਰਵ ਜੈਨ ਤੇ ਮਾਰਗਦਰਸ਼ਕ ਧਰਮਵੀਰ ਜੈਨ ਨੇ ਦੱਸਿਆ ਕਿ ਇਸ ਪੁਰਬ ਮੌਕੇ ਜੈਨ ਸ਼ਰਧਾਲੂ ਸੋਚ, ਬਚਨ ਅਤੇ ਕਰਮ ਨਾਲ ਸਾਲ ਭਰ ਜਾਣੇ-ਅਣਜਾਣੇ ਵਿਚ ਕੀਤੀਆਂ ਗਲਤੀਆਂ ਲਈ ਇੱਕ-ਦੂਜੇ ਤੋਂ ਮੁਆਫ਼ੀ ਮੰਗਦੇ ਹਨ, ਉੱਥੇ ਹੀ ਭਾਈਚਾਰੇ ਦੇ ਲੋਕ ਆਪਸੀ ਪਿਆਰ, ਭਾਈਚਾਰਾ ਅਤੇ ਮਿਲਵਰਤਣ ਨੂੰ ਮਜ਼ਬੂਤ ਕਰਨ ਦਾ ਸੰਕਲਪ ਦਹੁਰਾਉਂਦੇ ਹਨ।ਇਸ ਸਮੇਂ ਜਨਰਲ ਸਕੱਤਰ ਡਾ.ਹਰੀਸ਼ ਜੈਨ, ਮੀਤ ਪ੍ਰਧਾਨ ਕੀਮਤੀ ਲਾਲ, ਮੀਤ ਪ੍ਰਧਾਨ ਰਜੇਸ਼ ਜੈਨ, ਸਰਪ੍ਰਸਤ ਹੀਰਾ ਲਾਲ ਜੈਨ, ਸ਼ਾਂਤੀ ਸਰੂਪ ਜੈਨ, ਯਸ਼ਪਾਲ ਜੈਨ, ਵਿਨੋਦ ਜੈਨ (ਡੀ.ਸੀ.ਐੱਮ), ਕ੍ਰਿਸ਼ਨ ਲਾਲ ਜੈਨ, ਰਾਜਿੰਦਰ ਬਿੱਟੂ ਜੈਨ, ਪ੍ਰਿੰਸ ਜੈਨ, ਮੀਨੂ ਜੈਨ, ਦੀਪਕ ਜੈਨ, ਨੰਦਨ ਜੈਨ, ਰਾਜੂ ਜੈਨ, ਨਿਤਿਨ ਜੈਨ, ਲਵ ਜੈਨ ਸਮੇਤ ਸ਼੍ਰੀ ਆਤਮਾਨੰਦ ਜੈਨ ਸਭਾ ਸਰਪ੍ਰਸਤ ਏਵੰਤ ਜੈਨ, ਪ੍ਰਧਾਨ ਰਜਿੰਦਰ ਜੈਨ ਆਦਿ ਹਾਜ਼ਰ ਸਨ।