29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਗਰਾਉਂ ’ਚ ਕਾਂਗਰਸੀਆਂ ਵਲੋਂ ਪੁਤਲਾ ਫੂਕਣ ਕਰਕੇ ਲੱਗੇ ਜਾਮ ਕਾਰਨ ਲੋਕ ਹੋਏ ਪ੍ਰੇਸ਼ਾਨ

ਜਗਰਾਉਂ, 29 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਵਿੱਚ ਅੱਜ ਕਾਂਗਰਸ ਦੇ ਸੂਬਾ ਸਹਿ ਇੰਚਾਰਜ ਰਵਿੰਦਰ ਡਾਲਵੀ ਦੀ ਅਗਵਾਈ ਵਿੱਚ ਕਾਲਜ ਰੋਡ ’ਤੇ ਚੋਣ ਕਮਿਸ਼ਨਰ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣ ਲਈ ਰੱਖੇ ਪ੍ਰੋਗਰਾਮ ਦੌਰਾਨ ਲੱਗੇ ਜਾਮ ਕਰਕੇ ਜਿੱਥੇ ਆਮ ਲੋਕ ਪ੍ਰੇਸ਼ਾਨ ਹੋਏ, ਉੱਥੇ ਸਕੂਲੀ ਵੈਨਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਵੈਨਾਂ ਦੇ ਡਰਾਈਵਰ ਕਾਂਗਰਸੀਆਂ ਨੂੰ ਰਸਤਾ ਦੇਣ ਲਈ ਮਿੰਨਤਾਂ ਕਰਦੇ ਦੇਖੇ ਗਏ ਪਰ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ।

Ad Position 21
No active advertisement
ਅਜੀਤ ਡੈਸਕ 30-09-2026
ਜਗਰਾਉਂ, 29 ਸਤੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਵਿੱਚ ਅੱਜ ਕਾਂਗਰਸ ਦੇ ਸੂਬਾ ਸਹਿ ਇੰਚਾਰਜ ਰਵਿੰਦਰ ਡਾਲਵੀ ਦੀ ਅਗਵਾਈ ਵਿੱਚ ਕਾਲਜ ਰੋਡ ’ਤੇ ਚੋਣ ਕਮਿਸ਼ਨਰ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣ ਲਈ ਰੱਖੇ ਪ੍ਰੋਗਰਾਮ ਦੌਰਾਨ ਲੱਗੇ ਜਾਮ ਕਰਕੇ ਜਿੱਥੇ ਆਮ ਲੋਕ ਪ੍ਰੇਸ਼ਾਨ ਹੋਏ, ਉੱਥੇ ਸਕੂਲੀ ਵੈਨਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਵੈਨਾਂ ਦੇ ਡਰਾਈਵਰ ਕਾਂਗਰਸੀਆਂ ਨੂੰ ਰਸਤਾ ਦੇਣ ਲਈ ਮਿੰਨਤਾਂ ਕਰਦੇ ਦੇਖੇ ਗਏ ਪਰ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ। ਦੱਸਣਯੋਗ ਹੈ ਕਿ ਇਸ ਦੌਰਾਨ ਡੀ.ਏ.ਵੀ. ਸਕੂਲ ਵਿੱਚ ਛੁੱਟੀ ਹੋਣ ਕਾਰਨ ਸਕੂਲ ਇੱਕ ਦਰਜਨ ਦੇ ਕਰੀਬ ਸਕੂਲ ਵੈਨਾਂ ਅਤੇ ਬੱਸਾਂ ਕਾਂਗਰਸ ਜਾਮ ਵਿੱਚ ਫਸ ਗਈਆਂ। ਗਰਮੀ ਕਾਰਨ ਜਾਮ ਵਿਚ ਫਸੇ ਬੱਚੇ ਬੇਹਾਲ ਦਿਖਾਈ ਦੇ ਰਹੇ ਰਹੇ ਸਨ। ਪੁਤਲਾ ਸਾੜਨ ਲਈ ਕਾਂਗਰਸੀਆਂ ਨੇ ਕਾਫੀ ਸਮਾਂ ਲਾ ਦਿੱਤਾ, ਜਿਸ ਕਾਰਨ ਸੜਕ ਦੇ ਦੋਨੋਂ ਪਾਸੇ ਲੰਮਾ ਜਾਮ ਲੱਗ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਵਲੋਂ ਹਲਕਾ ਜਗਰਾਉਂ ਦੇ ਕਾਂਗਰਸੀਆਂ ਨਾਲ ਮੀਟਿੰਗ ਅਗਲੀ ਖ਼ਬਰ ਸਿੱਧੂ ਪਰਿਵਾਰ ਨੂੰ ਸਦਮਾ, ਤੇਜਵੰਤ ਸਿੰਘ ਸਿੱਧੂ ਸਵਰਗਵਾਸ
Ad Position 24