ਪਿੰਡ ਸਲੇਮਪੁਰਾ ਦੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ‘ਆਪ’ ਦੇ ਸਰਪੰਚ ਤੇ ਭਰਾ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜ
ਸਿੱਧਵਾਂ ਬੇਟ, 29 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਵਿਖੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪਿੰਡ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਰਪੰਚ, ਉਸ ਦੇ ਭਰਾ ਤੇ ਇਕ ਹੋਰ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐੱਸ.
ਸਿੱਧਵਾਂ ਬੇਟ, 29 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਵਿਖੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪਿੰਡ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਰਪੰਚ, ਉਸ ਦੇ ਭਰਾ ਤੇ ਇਕ ਹੋਰ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐੱਸ. ਆਈ. ਅਮਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਲੇਮਪੁਰਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਮੈਂ ਡਰਾਇਵਰੀ ਦਾ ਕੰਮ ਕਰਦਾ ਹਾਂ। ਮੇਰਾ ਨਾਂਅ ਵੀ. ਡੀ. ਸੀ. ਲਿਸਟ ਵਿਚ ਸੀ। 25 ਸਤੰਬਰ ਦੀ ਰਾਤ ਨੂੰ ਮੈਂ ਵੀ. ਡੀ. ਸੀ. ਲਿਸਟ ਵਿਚੋਂ ਆਪਣੇ ਨਾਂਅ ਕਢਵਾਉਣ ਦੇ ਮਕਸਦ ਨਾਲ ਸਰਪੰਚ ਦਵਿੰਦਰ ਸਿੰਘ ਕੋਲ ਰਾਤ ਨੂੰ ਕਰੀਬ 7:30 ਵਜੇ ਗਿਆ ਸੀ। ਉਸ ਸਮੇਂ ਸਰਪੰਚ ਦਵਿੰਦਰ ਸਿੰਘ, ਉਸ ਦਾ ਭਰਾ ਰਾਜੂ ਪੁੱਤਰਾਨ ਸੁਖਦੇਵ ਸਿੰਘ ਤੇ ਕੁਲਵੰਤ ਸਿੰਘ ਪੁੱਤਰ ਗਿੰਦਰ ਸਿੰਘ ਘਰ ਦੇ ਬਾਹਰ ਖੜ੍ਹੇ ਸਨ। ਜਦੋਂ ਮੈਂ ਸਰਪੰਚ ਨਾਲ ਵੀ. ਡੀ. ਸੀ. ਲਿਸਟ ਸੰਬੰਧੀ ਗੱਲ ਕੀਤੀ ਤਾਂ ਮੇਰੀ ਸਰਪੰਚ ਨਾਲ ਬਹਿਸ ਹੋ ਗਈ। ਉਪਰੰਤ ਉਕਤ ਤਿੰਨਾਂ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਕੁੱਟਮਾਰ ਕਰਨ ਸਮੇਂ ਵੱਡੀ ਗਿਣਤੀ ’ਚ ਲੋਕ ਵੀ ਇਕੱਠੇ ਹੋ ਗਏ। ਉਸ ਨੇ ਇਹ ਵੀ ਦੱਸਿਆ ਕਿ ਸਰਪੰਚ ਨੇ ਮੇਰਾ ਮੋਬਾਈਲ ਫੋਨ ਖੋਹ ਕੇ ਆਪਣੇ ਘਰ ਦੇ ਅੰਦਰ ਸੁੱਟ ਦਿੱਤਾ ਅਤੇ ਮੈਨੂੰ ਵੀ ਖਿੱਚ ਕੇ ਆਪਣੇ ਘਰ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਮੈਨੂੰ ਛੁਡਵਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਉਕਤ ਤਿੰਨਾਂ ਖਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾਂ ਨੰ. 272 ਦਰਜ ਕਰ ਲਿਆ ਹੈ। ਦੂਜੇ ਪਾਸੇ ਜਦੋਂ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਸਰਪੰਚ ਦਵਿੰਦਰ ਸਿੰਘ ਸਲੇਮਪੁਰਾ ਨੇ ਵੀ ਸ਼ੋਸਲ ਮੀਡੀਏ ’ਤੇ ਲਾਈਵ ਹੋ ਕੇ ਆਪਣੇ ਆਪ ਨੂੰ ਬੇਗੁਨਾਹ ਆਖਦੇ ਹੋਏ ਇਸ ਸਾਰੇ ਮਾਮਲੇ ਨੂੰ ਆਪਣੇ ਵਿਰੋਧੀ ਆਂ ਦੀ ਚਾਲ ਦੱਸਿਆ ਸੀ, ਪਰ ਅੱਜ ਹਰਪ੍ਰੀਤ ਸਿੰਘ ਦੇ ਕਈ ਨਜਦੀਕੀ ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ (ਦਿਹਾਤੀ) ਕੋਲ ਜਾ ਕੇ ਫਰਿਆਦ ਕੀਤੀ।