ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਕੂੜੇ ਦੇ ਨਿਪਟਾਰੇ ਪ੍ਰਤੀ ਕੀਤਾ ਜਾਗਰੂਕ
ਰਾਏਕੋਟ, 29 ਸਤੰਬਰ (ਸੁਸ਼ੀਲ)-ਵਾਤਾਵਰਨ ਦੀ ਸਵੱਛਤਾ ਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੇ ਮੰਤਵ ਨਾਲ ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਦੇ ਵਿਹੜੇ ਵਿਚ ਠੋਸ ਕੂੜੇ ਦੇ ਪ੍ਰਬੰਧਨ ਸੰਬੰਧੀ ਇਕ ਵਿਸ਼ੇਸ਼ ਨੁੱਕੜ ਨਾਟਕ ਖੇਡਿਆ। ਪ੍ਰੋਗਰਾਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਕੂੜੇ-ਕਰਕਟ ਦੇ ਸਹੀ ਨਿਪਟਾਰੇ ਪ੍ਰਤੀ ਜਾਗਰੂਕ ਕਰਨਾ ਸੀ।
ਰਾਏਕੋਟ, 29 ਸਤੰਬਰ (ਸੁਸ਼ੀਲ)-ਵਾਤਾਵਰਨ ਦੀ ਸਵੱਛਤਾ ਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੇ ਮੰਤਵ ਨਾਲ ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਦੇ ਵਿਹੜੇ ਵਿਚ ਠੋਸ ਕੂੜੇ ਦੇ ਪ੍ਰਬੰਧਨ ਸੰਬੰਧੀ ਇਕ ਵਿਸ਼ੇਸ਼ ਨੁੱਕੜ ਨਾਟਕ ਖੇਡਿਆ। ਪ੍ਰੋਗਰਾਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਕੂੜੇ-ਕਰਕਟ ਦੇ ਸਹੀ ਨਿਪਟਾਰੇ ਪ੍ਰਤੀ ਜਾਗਰੂਕ ਕਰਨਾ ਸੀ। ਨਾਟਕ ਦੇ ਪਾਤਰਾਂ ਨੇ ਆਪਣੀ ਬਿਹਤਰੀਨ ਤੇ ਭਾਵੁਕ ਅਦਾਕਾਰੀ ਰਾਹੀਂ ਦਿਖਾਇਆ ਕਿ ਕਿਸ ਤਰ੍ਹਾਂ ਘਰਾਂ ਅਤੇ ਬਾਜ਼ਾਰਾਂ ’ਚੋਂ ਨਿਕਲਣ ਵਾਲਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਨਾ ਕਰਨ ਕਰਕੇ ਭਿਆਨਕ ਬਿਮਾਰੀਆਂ ਫੈਲਦੀਆਂ ਹਨ। ਨਾਟਕ ਰਾਹੀਂ ਇਹ ਗੰਭੀਰ ਸੁਨੇਹਾ ਦਿੱਤਾ ਗਿਆ ਕਿ ਜੇਕਰ ਅਸੀਂ ਅੱਜ ਹੀ ਕੂੜੇ ਦੇ ਪ੍ਰਬੰਧਨ ਪ੍ਰਤੀ ਸੁਚੇਤ ਨਾ ਹੋਏ, ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪ੍ਰਦੂਸ਼ਿਤ ਪਾਣੀ, ਹਵਾ ਤੇ ਧਰਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਪ੍ਰਿੰਸੀਪਲ ਡਾ. ਮਮਤਾ ਕੋਛੜ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਜਗਦੀਪ ਸਿੰਘ, ਪ੍ਰੋ. ਖੁਸ਼ਪ੍ਰੀਤ ਕੋਰ ਤੇ ਪ੍ਰੋ. ਨਿਤੀਸ਼ ਸਚਦੇਵਾ ਵੀ ਮੌਜੂਦ ਸਨ।