ਬੀ. ਡੀ. ਪੀ. ਓ. ਨੇ ਨਿਸ਼ਾਨਦੇਹੀ ਹੋਣ ਤੋਂ ਪਹਿਲਾਂ ਰਸਤੇ ਦੀ ਉਸਾਰੀ ਨਾ ਕਰਵਾਉਣ ਸੰਬੰਧੀ ਪੁਲਿਸ ਨੂੰ ਪੱਤਰ ਲਿਖਿਆ
ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੀ. ਡੀ.
ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਬੀ.ਡੀ.ਪੀ.ਓ. ਮੁੱਲਾਂਪੁਰ ਨੇ ਬਲਾਕ ਵਿਚ ਪੈਂਦੇ ਪਿੰਡ ਭੈਣੀ ਅਰਾਈਆਂ ਵਿਖੇ ਗ੍ਰਾਮ ਪੰਚਾਇਤ ਵਲੋਂ ਬਣਾਏ ਜਾ ਰਹੇ ਰਸਤੇ ਦੇ ਕੰਮ ਨੂੰ ਰਸਤੇ ਦੇ ਰਕਬੇ ਦੀ ਨਿਸ਼ਾਨਦੇਹੀ ਹੋਣ ਤੱਕ ਤੁਰੰਤ ਰੁਕਵਾਉਣ ਲਈ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਨੂੰ ਇਕ ਪੱਤਰ ਲਿਖਕੇ ਜਾਣਕਾਰੀ ਦਿੱਤੀ ਕਿ ਸਾਡੇ ਦਫ਼ਤਰ ਵਿੱਚ ਪੁੱਜੇ ਪੱਤਰ ਰਾਹੀਂ ਚਮਕੌਰ ਸਿੰਘ ਪੁੱਤਰ ਗੁਰਮੇਜ਼ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭੈਣੀ ਅਰਾਈਆਂ ਨੇ ਦੱਸਿਆ ਸੀ ਕਿ ਪੰਚਾਇਤ ਵੱਲੋਂ ਨਿਸ਼ਾਨਦੇਹੀ ਕਰਵਾਉਣ ਤੋਂ ਬਿਨਾਂ ਹੀ ਪਿੰਡ ਮੁਦਾਰਪੁਰਾ ਨੂੰ ਜਾਂਦੇ ਇੱਕ ਕੱਚੇ ਰਸਤੇ ’ਤੇ ਇੱਟਾਂ ਲਗਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਸਾਡੇ ਦਫ਼ਤਰ ਨੇ ਵੀ ਪੰਚਾਇਤ ਨੂੰ ਇਹ ਕੰਮ ਤੁਰੰਤ ਰੋਕ ਦੇਣ ਦੀ ਹਦਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਕੰਮ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਆਪਣੇ ਪੁਲਿਸ ਨੂੰ ਲਿਖਿਆ ਕਿ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਕੰਮ ਤੁਰੰਤ ਬੰਦ ਕਰਵਾਇਆ ਜਾਵੇ।