ਨੌਸਰਬਾਜ਼ ਠੱਗ ਨੇ ਮਸੂਮ ਲੜਕੀ ਦਾ ਏ.ਟੀ.ਐੱਮ. ਕਾਰਡ ਬਦਲ ਕੇ ਉਸ ਦੇ ਖ਼ਾਤੇ ਵਿਚੋਂ 19 ਹਜ਼ਾਰ ਉਡਾਏ
ਭਾਈ ਬੂੜਾ ਖ਼ਾਲਸਾ ਕਾਲਜ ਮਨਸੂਰਾਂ ਵਿਖੇ ਪੜ੍ਹਾਈ ’ਚ ਮੋਹਰੀ ਵਿਦਿਆਰਥਣਾਂ ਦਾ ਸਨਮਾਨ
ਜੋਧਾਂ, 2 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਸਥਿਤ ਭਾਈ ਬੂੜਾ ਖ਼ਾਲਸਾ ਕੰਨਿਆ ਕਾਲਜ ਮਨਸੂਰਾਂ ਵਿਖੇ ਸਾਲਾਨਾ ਸਮਾਗਮ ਪ੍ਰਿੰਸੀਪਲ ਦਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੀ ਬੀ.
ਜੋਧਾਂ, 2 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਸਥਿਤ ਭਾਈ ਬੂੜਾ ਖ਼ਾਲਸਾ ਕੰਨਿਆ ਕਾਲਜ ਮਨਸੂਰਾਂ ਵਿਖੇ ਸਾਲਾਨਾ ਸਮਾਗਮ ਪ੍ਰਿੰਸੀਪਲ ਦਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੀ ਬੀ. ਏ. ਭਾਗ ਪਹਿਲੇ ਦੀ ਪ੍ਰੀਖਿਆ ਵਿਚ ਅੱਵਲ ਆਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਨੇਕ ਸਿੰਘ ਗਰੇਵਾਲ ਸਾਬਕਾ ਬੈਂਕ ਮੈਨੇਜਰ ਨੇ ਦੱਸਿਆ ਕਿ ਇਹ ਸਿੱਖਿਆ ਸੰਸਥਾ ਗ੍ਰਾਮ ਪੰਚਾਇਤ ਮਨਸੂਰਾਂ, ਇਲਾਕਾ ਨਿਵਾਸੀਆਂ ਅਤੇ ਦਾਨੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਕਾਲਜ ਵਿੱਚ ਹੋਰ ਵੀ ਕੋਰਸ ਆਰੰਭ ਕੀਤੇ ਜਾ ਰਹੇ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਬੀ.ਏ. ਪਹਿਲੇ ਭਾਗ ਦੀ ਪ੍ਰੀਖਿਆ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਅਮਨਪ੍ਰੀਤ ਕੌਰ, ਚਰਨਜੀਤ ਕੌਰ ਅਤੇ ਮਨਦੀਪ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੰਪਿਊਟਰ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਰਟੀਫ਼ਿਕੇਟ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ, ਸਰਪੰਚ ਗੁਰਮੇਲ ਕੌਰ, ਹਰਦੀਪ ਸਿੰਘ ਗਰੇਵਾਲ ਆੜ੍ਹਤੀਆ, ਬਹਾਦਰ ਸਿੰਘ ਮਨਸੂਰਾਂ, ਸਰਬਜੀਤ ਸਿੰਘ ਬੰਟੀ ਪੰਚ, ਲੈਕਚਰਾਰ ਜਸਪ੍ਰੀਤ ਕੌਰ ਤੇ ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।