02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨੌਸਰਬਾਜ਼ ਠੱਗ ਨੇ ਮਸੂਮ ਲੜਕੀ ਦਾ ਏ.ਟੀ.ਐੱਮ. ਕਾਰਡ ਬਦਲ ਕੇ ਉਸ ਦੇ ਖ਼ਾਤੇ ਵਿਚੋਂ 19 ਹਜ਼ਾਰ ਉਡਾਏ

ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸਥਾਨਕ ਕਸਬੇ ਦੇ ਪੀ. ਐੱਨ.

Ad Position 21
No active advertisement
ਅਜੀਤ ਡੈਸਕ 03-10-2026
ਸਿੱਧਵਾਂ ਬੇਟ, 2 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸਥਾਨਕ ਕਸਬੇ ਦੇ ਪੀ.ਐੱਨ.ਬੀ. ਬੈਂਕ ਦੀ ਏ.ਟੀ.ਐੱਮ. ਕਾਰਡ ਰਾਹੀਂ ਮਸ਼ੀਨ ਵਿਚੋਂ ਪੈਸੇ ਕਢਵਾਉਣ ਲਈ ਲਾਗਲੇ ਪਿੰਡ ਭੈਣੀ ਗੁੱਜਰਾਂ ਵਿਚੋਂ ਆਈ ਇਕ ਮਸੂਮ ਲੜਕੀ ਸੰਦੀਪ ਕੌਰ ਪੁੱਤਰੀ ਪਰਮਜੀਤ ਸਿੰਘ ਨੂੰ ਝਾਂਸੇ ਵਿਚ ਲੈ ਕੇ ਮੌਕੇ ’ਤੇ ਇਕ ਨੌਸ਼ਰਬਾਜ਼ ਠੱਗ ਨੇ ਉਸ ਨਾਲ ਆਪਣਾ ਏ.ਟੀ.ਐੱਮ. ਕਾਰਡ ਬਦਲ ਲਿਆ ਅਤੇ ਲੜਕੀ ਦੇ ਜਾਣ ਪਿੱਛੋਂ ਉਸ ਦੇ ਖ਼ਾਤੇ ਵਿਚੋਂ 19 ਹਜ਼ਾਰ ਰੁਪਏ ਉਡਾ ਕੇ ਰਫੂਚੱਕਰ ਹੋ ਗਿਆ। ਠੱਗ ਦੀ ਤਸਵੀਰ ਭਾਵੇਂ ਸੀ.ਸੀ.ਟੀ.ਵੀ. ਕੈਮਰੇ ’ਚ ਆ ਗਈ ਹੈ, ਪਰ ਅਜੇ ਤੱਕ ਇਸ ਠੱਗ ਦਾ ਪਤਾ ਨਹੀਂ ਲੱਗ ਸਕਿਆ। ਇਹ ਘਟਨਾ ਬੀਤੇ ਦਿਨ ਦੁਪਹਿਰ ਇਕ ਵਜੇ ਦੀ ਦੱਸੀ ਜਾਂਦੀ ਹੈ। ਜਦੋਂ ਸੰਦੀਪ ਕੌਰ ਆਪਣੇ ਏ.ਟੀ.ਐੱਮ. ਕਾਰਡ ਰਾਹੀਂ ਰਕਮ ਕਢਵਾਉਣ ਲਈ ਆਪਣੇ ਕਾਰਡ ਨੂੰ ਮਸ਼ੀਨ ਵਿਚ ਪਾ ਰਹੀ ਸੀ ਤਾਂ ਐਣੇ ਚਿਰ ਨੂੰ ਇਹ ਠੱਗ ਅੰਦਰ ਵੜ ਗਿਆ। ਕੁਝ ਸਮਾਂ ਤਾਂ ਉਹ ਪਾਸੇ ਖੜਾ ਰਿਹਾ ਅਤੇ ਉਸ ਨੇ ਪਾਸਵਰਡ ਵੇਖ ਲਿਆ।ਜਦੋਂ ਲੜਕੀ ਨੇ ਕੁਝ ਪੈਸੇ ਕਢਵਾ ਲਏ ਤਾਂ ਉਸ ਨੇ ਲੜਕੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਆਖਿਆ ਕਿ ਤੁਹਾਨੂੰ ਦੁਬਾਰਾ ਏ.ਟੀ.ਐੱਮ. ਕਾਰਡ ਮਸ਼ੀਨ ਵਿਚ ਪਾਉਣਾ ਪਵੇਗਾ। ਐਨਾ ਆਖ ਉਸ ਨੇ ਲੜਕੀ ਤੋਂ ਏ.ਟੀ.ਐੱਮ. ਫੜ ਲਿਆ ਅਤੇ ਲੜਕੀ ਵੱਲ ਪਿੱਠ ਹੋਣ ਕਾਰਨ ਉਸ ਨੇ ਇਕ ਹੋਰ ਕਾਰਡ ਉਸ ਨੂੰ ਦੇ ਦਿੱਤਾ। ਜਦੋਂ ਲੜਕੀ ਸੰਦੀਪ ਕੌਰ ਬਾਹਰ ਨਿਕਲੀ ਤਾਂ ਉਸ ਨੇ ਲੜਕੀ ਦੇ ਖ਼ਾਤੇ ਵਿਚ 19 ਹਜ਼ਾਰ ਰੁਪਏ ਕੱਢ ਲਏ ਅਤੇ ਰਫੂਚੱਕਰ ਹੋ ਗਿਆ। ਲੜਕੀ ਨੂੰ ਇਸ ਦਾ ਪਤਾ ਬਾਅਦ ਵਿਚ ਲੱਗਾ ਜਦੋਂ ਉਸ ਦੇ ਖ਼ਾਤੇ ਵਿਚੋਂ ਪੈਸੇ ਕੱਢਣ ਦਾ ਮੈਸ਼ਿਜ ਆਇਆ। ਸੀ.ਸੀ.ਟੀ.ਵੀ. ਕੈਮਰੇ ਦੀ ਫੋਟੋਜ਼ ਵਿਚ ਇਸ ਠੱਗ ਦੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਸੀ ਅਤੇ ਸਿਰ ’ਤੇ ਟੋਪੀ ਲਈ ਹੋਈ ਸੀ ਤਾਂ ਉਸ ਦੀਆਂ ਅੱਖਾਂ ਦੀ ਪਹਿਚਾਣ ਨਾ ਹੋ ਸਕੇ। ਦੱਸ ਦਈਏ ਕਿ ਪਹਿਲਾਂ ਵੀ ਇਸੇ ਏ.ਟੀ.ਐੱਮ.ਮਸ਼ੀਨ ਵਿਚ ਪੈਸੇ ਕਢਵਾਉਣ ਆਏ ਇਕ ਰਿਟਾ: ਜੇ.ਈ. ਦਾ ਨੌਸਰਬਾਜ਼ ਨੇ ਕਾਰਡ ਬਦਲ ਲਿਆ ਸੀ ਅਤੇ ਉਸ ਦੇ ਖ਼ਾਤੇ ਵਿਚੋਂ ਵੱਡੀ ਰਕਮ ਉਡਾ ਦਿੱਤੀ ਸੀ। ਇਸ ਘਟਨਾ ਸੰਬੰਧੀ ਬੈਂਕ ਅਧਿਕਾਰੀਆਂ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ, ਪਰ ਅਜੇ ਤੱਕ ਠੱਗ ਦਾ ਪਤਾ ਨਹੀਂ ਲੱਗ ਸਕਿਆ।
Ad Position 22
No active advertisement
ਪਿਛਲੀ ਖ਼ਬਰ ਹਠੂਰ ਦੀ ਮੁੱਖ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਹਲਵਾਰਾ ਨੇੜੇ ਰੋਡਵੇਜ਼ ਬੱਸ ਤੇ ਮੋਟਰਸਾਈਕਲ ਦੀ ਟੱਕਰ, ਸਵਾਰ ਗੰਭੀਰ ਜ਼ਖ਼ਮੀ
Ad Position 24