‘ ਪ੍ਰਭ ਆਸਰਾ ਨਿਆਸਰਿਆਂ ਦਾ ਘਰ’ ਪਿੰਡ ਫੇਰੂਰਾਈ ਨਿਆਸਰਿਆਂ, ਲੋੜਵੰਦ ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਲਈ ਬਣਿਆ ਵਰਦਾਨ
ਮੁੱਖ ਪ੍ਰਬੰਧਕ ਹਰਜੀਤ ਸਿੰਘ ਰਾਏ ਕੈਨੇਡਾ ਅਤੇ ਗੋਰਾ ਕੈਨੇਡਾ ਦੇ ਯਤਨਾਂ ਸਦਕਾ ਚੱਲ ਰਹੀ ਹੈ ਮਾਨਵਤਾ ਦੀ ਸੇਵਾ
ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਮਾਜ ਸੇਵਾ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਪਿੰਡ ਫੇਰੂਰਾਈ ਵਿਖੇ ਸਥਿਤ ‘ਪ੍ਰਭ ਆਸਰਾ ਨਿਆਸਰਿਆਂ ਦਾ ਘਰ’ ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਲਈ ਇੱਕ ਸੱਚਾ ਵਰਦਾਨ ਸਾਬਤ ਹੋ ਰਿਹਾ ਹੈ। ਇੱਥੇ ਨਿਆਸਰਿਆਂ, ਲੋੜਵੰਦ ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਅਤੇ ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।
ਹ
ਹਰਜੀਤ ਸਿੰਘ ਰਾਏ ਕੈਨੇਡਾ ਅਤੇ ਨਰਿੰਦਰ ਸਿੰਘ ਗੋਰਾ ਕੈਨੇਡਾ ਦੀ ਤਸਵੀਰ।
05-10-2026
ਰਾਏਕੋਟ, 4 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਮਾਜ ਸੇਵਾ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਪਿੰਡ ਫੇਰੂਰਾਈ ਵਿਖੇ ਸਥਿਤ ‘ਪ੍ਰਭ ਆਸਰਾ ਨਿਆਸਰਿਆਂ ਦਾ ਘਰ’ ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਲਈ ਇੱਕ ਸੱਚਾ ਵਰਦਾਨ ਸਾਬਤ ਹੋ ਰਿਹਾ ਹੈ। ਇੱਥੇ ਨਿਆਸਰਿਆਂ, ਲੋੜਵੰਦ ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਅਤੇ ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਇਸ ਸੰਸਥਾ ਦੀ ਨੀਂਹ ਸਮਾਜ ਸੇਵੀ ਹਰਜੀਤ ਸਿੰਘ ਰਾਏ ਵਲੋਂ ਆਪਣੀ ਨਿੱਜੀ ਜ਼ਮੀਨ ਦਾਨ ਕਰਕੇ ਰੱਖੀ ਗਈ ਸੀ ਤਾਂ ਜੋ ਸਮਾਜ ਦੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਇਕ ਸੁਰੱਖਿਅਤ ਅਤੇ ਸਨਮਾਨਜਨਕ ਛੱਤ ਮਿਲ ਸਕੇ। ਅੱਜ ਇਸ ਸਥਾਨ ’ਤੇ ਅਨੇਕਾਂ ਲੋੜਵੰਦ ਆਪਣੀ ਜ਼ਿੰਦਗੀ ਬਹੁਤ ਹੀ ਵਧੀਆ ਅਤੇ ਸੁਖਾਵੇਂ ਮਾਹੌਲ ਵਿਚ ਗੁਜ਼ਾਰ ਰਹੇ ਹਨ। ਇਸ ਸੰਸਥਾ ਵਿਚ ਆਏ ਦਿਨ ਨੇੜਲੇ ਅਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸਮਾਜ ਦਰਦੀ ਪਹੁੰਚਦੇ ਹਨ, ਜਦਕਿ ਲੋਕ ਇੱਥੇ ਆ ਕੇ ਬਜ਼ੁਰਗਾਂ ਦੀ ਆਪਣੇ ਹੱਥੀਂ ਸੇਵਾ ਕਰਦੇ ਹਨ, ਉਨ੍ਹਾਂ ਦਾ ਹਾਲ-ਚਾਲ ਜਾਣਦੇ ਹਨ ਅਤੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਨ। ਇਸਦੇ ਨਾਲ ਹੀ ਦਾਨੀ ਸੱਜਣ ‘ਪ੍ਰਭ ਆਸਰਾ’ ਵਿਖੇ ਚੱਲ ਰਹੇ ਲੋਕ ਭਲਾਈ ਦੇ ਕਾਰਜ਼ਾਂ ਵਿਚ ਵੀ ਆਪਣਾ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਇਸ ਮੌਕੇ ਪ੍ਰਭ ਆਸਰਾ ਫੇਰੂਰਾਈ ਦੇ ਪ੍ਰਬੰਧਕ ਹਰਜੀਤ ਸਿੰਘ ਰਾਏ ਕੈਨੇਡਾ ਨੇ ਆਪਣੇ ਵਿਚਾਰ ਸ਼ਾਂਝੇ ਕਰਦਿਆਂ ਦੱਸਿਆ ਕਿ ਇੱਥੇ ਆ ਕੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਅਲੌਕਿਕ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਣੀ ਹੱਕ ਦੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਅਜਿਹੇ ਨਿਸ਼ਕਾਮ ਸੇਵਾ ਕਾਰਜਾਂ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਦੇ ਨਾਲ ਹੀ ਨਰਿੰਦਰ ਸਿੰਘ ਗੋਰਾ ਕੈਨੇਡਾ ਵਲੋਂ ਵੀ ਫੇਰੂਰਾਈ ਵਿਖੇ ਰਹਿ ਰਹੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਹਰ ਸੰਭਵ ਸੁਵਿਧਾ ਮੁਹੱਈਆ ਕਰਵਾਉਣ ਲਈ ਮਿਹਨਤ ਕੀਤੀ ਜਾ ਰਹੀ ਹੈ। ਸੰਸਥਾ ਦੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵਲੋਂ ਇਲਾਕੇ ਲਈ ਕਈ ਤਰ੍ਹਾਂ ਦੀਆਂ ਮੁਫ਼ਤ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਵਿਚ ਐਂਬੂਲੈਂਸ ਸੇਵਾ, ਮੋਰਚਰੀ ਘਰ, ਮੈਡੀਕਲ ਸੁਵਿਧਾਵਾਂ ਅਤੇ ਮੁਫ਼ਤ ਅੱਖਾਂ ਦੇ ਕੈਂਪ ਸ਼ਾਮਿਲ ਹਨ। ਇਹ ਸਾਰੇ ਕਾਰਜ ਸਮਾਜ ਦਰਦੀਆਂ ਦੇ ਸਹਿਯੋਗ ਨਾਲ ਹੀ ਨਿਰੰਤਰ ਚੱਲ ਰਹੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਫੇਰੂਰਾਈ ਵਿਖੇ 50 ਦੇ ਕਰੀਬ ਮੰਦਬੁੱਧੀ ਬੱਚੇ ਅਤੇ ਬਜ਼ੁਰਗ ਰਹਿ ਰਹੇ ਹਨ, ਜਿੰਨ੍ਹਾਂ ਦੀ ਦੇਖਭਾਲ ਪੂਰੀ ਤਨਦੇਹੀ ਨਾਲ ਕੀਤੀ ਜਾਂਦੀ ਹੈ ਅਤੇ ਇਸ ਸੰਸਥਾ ਦੀ ਮੁੱਖ ਬ੍ਰਾਂਚ ਕੁਰਾਲੀ (ਚੰਡੀਗੜ੍ਹ) ਵਿਖੇ ਸਥਿਤ ਹੈ, ਜਿੱਥੇ ਲਗਭਗ 800 ਦੇ ਕਰੀਬ ਲੋੜਵੰਦ ਮਾਤਾਵਾਂ, ਬਜ਼ੁਰਗਾਂ ਅਤੇ ਮੰਦਬੁੱਧੀ ਬੱਚਿਆਂ ਦੀ ਸੇਵਾ-ਸੰਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਮੁੱਖ ਪ੍ਰਬੰਧਕ ਹਰਜੀਤ ਸਿੰਘ ਰਾਏ ਕੈਨੇਡਾ ਅਤੇ ਕਮੇਟੀ ਮੈਂਬਰਾਂ ਵਲੋਂ ਸਮਾਜ ਸੇਵੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਕਿ ਉਹ ਇੱਕ ਵਾਰ ਪਿੰਡ ਫੇਰੂਰਾਈ ਆ ਕੇ ਇੱਥੇ ਚੱਲ ਰਹੇ ਸੇਵਾ ਕਾਰਜ਼ਾਂ ਅਤੇ ਪ੍ਰਬੰਧਾਂ ਨੂੰ ਜ਼ਰੂਰ ਦੇਖਣ ਅਤੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਕੀਮਤੀ ਸੁਝਾਅ ਸ਼ਾਂਝੇ ਕੀਤੇ ਜਾਣ।