07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬੀ.ਕੇ.ਯੂ. ਡਕੌਂਦਾ ਬੁਰਜਗਿੱਲ ਵਲੋਂ ਪੱਖੋਵਾਲ ’ਚ ਧੱਕੇ ਨਾਲ ਲਗਾਏ ਜਾ ਰਹੇ ਮੀਟਰਾਂ ਦਾ ਵਿਰੋਧ ਸਰਕਾਰ ਦੀ ਇਹ ਧੱਕੇਸ਼ਾਹੀ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਗੁਰਵਿੰਦਰ ਸਿੰਘ ਪੱਖੋਵਾਲ

ਪੱਖੋਵਾਲ-ਸਰਾਭਾ, 7 ਅਕਤੂਬਰ (ਖੁਸ਼ਵਿੰਦਰ ਸਿੰਘ ਸਰਾਭਾ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਮੁੜ ਸੱਤ੍ਹਾ ਹਾਸਲ ਕਰਨ ਲਈ ਔਰਤਾਂ ਨੂੰ ਹਜ਼ਾਰ, ਪੰਦਰਾਂ ਸੌ ਰੁਪਏ ਮਹੀਨਾ, ਮੁਫ਼ਤ ਬਿਜਲੀ ਦੇ ਯੂਨਿਟ ਸਮੇਤ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ ਉੱਥੇ ਹੀ ਲੋਕਾਂ ਸਿਰ ਮਹਿੰਗਾਈ ਦਾ ਬੋਝ ਪਾਉਣ ਲਈ ਠੀਕ ਠਾਕ ਚੱਲ ਰਹੇ ਘਰੇਲੂ ਬਿਜਲੀ ਦੇ ਮੀਟਰਾਂ ਨੂੰ ਤਬਦੀਲ ਕਰਕੇ ਚਿੱਪ ਵਾਲੇ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ ਤਾਂ ਜੋ ਇੰਨ੍ਹਾਂ ਆਧੁਨਿਕ ਮੀਟਰਾਂ ਰਾਹੀਂ ਲੋਕਾਂ ’ਤੇ ਵਾਧੂ ਭਾਰ ਪਾ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦਿੱਤਾ ਜਾ ਸਕੇ ਪ੍ਰੰਤੂ ਸੂਬੇ ਦੇ ਕਿਸਾਨ ਇਸ ਵਧੀਕੀ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਪ੍ਰਗਟਾਵਾ ਅੱਜ ਬੀ.

Ad Position 21
No active advertisement
ਅਜੀਤ ਡੈਸਕ 08-10-2026
ਪੱਖੋਵਾਲ-ਸਰਾਭਾ, 7 ਅਕਤੂਬਰ (ਖੁਸ਼ਵਿੰਦਰ ਸਿੰਘ ਸਰਾਭਾ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਮੁੜ ਸੱਤ੍ਹਾ ਹਾਸਲ ਕਰਨ ਲਈ ਔਰਤਾਂ ਨੂੰ ਹਜ਼ਾਰ, ਪੰਦਰਾਂ ਸੌ ਰੁਪਏ ਮਹੀਨਾ, ਮੁਫ਼ਤ ਬਿਜਲੀ ਦੇ ਯੂਨਿਟ ਸਮੇਤ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ ਉੱਥੇ ਹੀ ਲੋਕਾਂ ਸਿਰ ਮਹਿੰਗਾਈ ਦਾ ਬੋਝ ਪਾਉਣ ਲਈ ਠੀਕ ਠਾਕ ਚੱਲ ਰਹੇ ਘਰੇਲੂ ਬਿਜਲੀ ਦੇ ਮੀਟਰਾਂ ਨੂੰ ਤਬਦੀਲ ਕਰਕੇ ਚਿੱਪ ਵਾਲੇ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ ਤਾਂ ਜੋ ਇੰਨ੍ਹਾਂ ਆਧੁਨਿਕ ਮੀਟਰਾਂ ਰਾਹੀਂ ਲੋਕਾਂ ’ਤੇ ਵਾਧੂ ਭਾਰ ਪਾ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦਿੱਤਾ ਜਾ ਸਕੇ ਪ੍ਰੰਤੂ ਸੂਬੇ ਦੇ ਕਿਸਾਨ ਇਸ ਵਧੀਕੀ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਪ੍ਰਗਟਾਵਾ ਅੱਜ ਬੀ.ਕੇ.ਯੂ ਡਕੌਂਦਾਂ ਦੇ ਬਲਾਕ ਪ੍ਰਧਾਨ ਸ: ਗੁਰਵਿੰਦਰ ਸਿੰਘ ਪੱਖੋਵਾਲ ਨੇ ਪਿੰਡ ਪੱਖੋਵਾਲ ’ਚ ਬਿਜਲੀ ਮਹਿਕਮੇ ਵਲੋਂ ਸੜੇ ਮੀਟਰਾਂ ਦੀ ਆੜ ’ਚ ਧੱਕੇ ਨਾਲ, ਚੰਗੇ ਭਲੇ ਮੀਟਰ ਤਬਦੀਲ ਕਰਨ ਦਾ ਵਿਰੋਧ ਕਰਦਿਆ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਸ ਧੱਕੇਸ਼ਾਹੀ ਦਾ ਵਿਰੋਧ ਕਰ ਰਹੀ ਹੈ ਤੇ ਉਹ ਕਦੇ ਵੀ ਆਮ ਲੋਕਾਂ ਨਾਲ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਹਰ ਫਰੰਟ ’ਤੇ ਇਸ ਧੱਕੇਸ਼ਾਹੀ ਦਾ ਵਿਰੋਧ ਕਰੇਗੀ। ਇਸ ਮੌਕੇ ਸਰਬਜੀਤ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਬਿੱਕਰ ਸਿੰਘ, ਹਰਬਖਸ਼ੀਸ਼ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਹਰਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਜਥੇਬੰਦੀ ਦੇ ਆਗੂ ਤੇ ਵਰਕਰ ਹਾਜ਼ਰ ਸਨ। ਕੀ ਕਹਿਣਾ ਹੈ ਐੱਸ. ਡੀ.ਓ. ਭੁਪਿੰਦਰ ਸਿੰਘ ਬੋਪਾਰਾਏ ਦਾ ਇਸ ਸਬੰਧੀ ਗੱਲਬਾਤ ਕਰਨ ’ਤੇ ਐੱਸ.ਡੀ.ਓ. ਭੁਪਿੰਦਰ ਸਿੰਘ ਬੋਪਾਰਾਏ ਉੱਪ ਮੰਡਲ ਪੱਖੋਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਕੇਵਲ ਸੜੇ ਤੇ ਖਰਾਬ ਹੋਏ ਮੀਟਰ ਹੀ ਤਬਦੀਲ ਕੀਤੇ ਜਾ ਰਹੇ ਹਨ। ਸਹੀ ਚੱਲ ਰਹੇ ਮੀਟਰਾਂ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਰਹੀ।
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ. ਮੁੱਦੇ ’ਤੇ ਵਿਰੋਧੀ ਧਿਰ ਸੰਸਦਾਂ ਨਾਲ ਧੱਕਾ-ਮੁੱਕੀ ਨਿੰਦਣਯੋਗ- ਮੁੱਲਾਂਪੁਰ/ਹੰਬੜਾਂ ਅਗਲੀ ਖ਼ਬਰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ ਪੰਜਾਬ ਭਾਜਪਾ ਵਲੋਂ ਸੂਬੇ ਭਰ ’ਚ ਪ੍ਰਦਰਸ਼ਨ
Ad Position 24