08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਤੀਆਣਾ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਕਾਰਡ ਵੰਡੇ

ਚੌਂਕੀਮਾਨ, 7 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਮੋਗਾ-ਫਿਰੋਜ਼ਪੁਰ ਜ਼ੋਨ-3 ਦਾ ਖੇਤਰੀ ਯੁਵਕ ਅਤੇ ਵਿਰਾਸਤੀ ਮੇਲਾ ‘ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ’ ਵਿਖੇ ਆਯੋਜਿਤ ਕੀਤਾ ਗਿਆ। ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਡਾ.

Ad Position 21
No active advertisement
ਐਤੀਆਣਾ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਕਾਰਡ ਵੰਡਣ ਮੌਕੇ ਐਡਵੋਕੇਟ ਲਵਪ੍ਰੀਤ ਸਿੰਘ, ਸੁਸਾਇਟੀ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਅਤੇ ਹੋਰ। ਤਸਵੀਰ: ਮਨਦੀਪ ਸਿੰਘ ਉੱਭੀ 08-10-2026
ਚੌਂਕੀਮਾਨ, 7 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਮੋਗਾ-ਫਿਰੋਜ਼ਪੁਰ ਜ਼ੋਨ-3 ਦਾ ਖੇਤਰੀ ਯੁਵਕ ਅਤੇ ਵਿਰਾਸਤੀ ਮੇਲਾ ‘ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ’ ਵਿਖੇ ਆਯੋਜਿਤ ਕੀਤਾ ਗਿਆ। ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਡਾ.ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਵਿਭਿੰਨ ਵੰਨਗੀਆਂ ਵਿੱਚ ਵਧ ਚੜ੍ਹ ਕੇ ਭਾਗ ਲਿਆ ਅਤੇ ਦੂਸਰੀ ਰਨਰ ਅੱਪ ਟਰਾਫ਼ੀ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਇਸ ਯੁਵਕ ਮੇਲੇ ਵਿੱਚ ਕੁੱਲ 34 ਕਾਲਜਾਂ ਦੇ ਵਿਦਿਆਰਥੀਆਂ ਵਿਚ ਸਖ਼ਤ ਮੁਕਾਬਲਾ ਸੀ ਜਿਸ ਵਿੱਚ ਕਾਲਜ ਦੀਆਂ ਲਗਭਗ 100 ਵਿਦਿਆਰਥਣਾਂ ਨੇ ਵਿਭਿੰਨ ਵੰਨਗੀਆਂ ਵਿੱਚ ਭਾਗੀਦਾਰੀ ਕਰਦਿਆਂ ਕੁੱਲ 35 ਇਨਾਮ ਹਾਸਲ ਕੀਤੇ। ਜਿੰਨ੍ਹਾਂ ਵਿਚ ਕਹਾਣੀ ਲੇਖਣ, ਕਵਿਤਾ ਉਚਾਰਨ ਅਤੇ ਰੰਗੋਲੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਗੁੱਡੀਆਂ ਪਟੋਲੇ, ਪਰਕਰਸ਼ਨ, ਇੰਡੀਅਨ ਆਰਕੈਸਟਰਾ, ਮਾਇਮ, ਫੋਕ ਆਰਕੈਸਟਰਾ, ਕਵੀਸ਼ਰੀ ਵਿੱਚੋਂ ਦੂਸਰਾ ਇਨਾਮ, ਨਾਲਾ ਮੇਕਿੰਗ, ਇੰਨੂੰ, ਮੁਹਾਵਰੇਦਾਰ ਵਾਰਤਾਲਾਪ, ਲੋਕ-ਨਾਚ, ਪੋਸਟਰ ਮੇਕਿੰਗ, ਸਟਿੱਲ ਲਾਈਫ਼, ਫ਼ੋਟੋਗ੍ਰਾਫੀ, ਸਕਿੱਟ, ਵਨ ਐਕਟ ਪਲੇਅ, ਲੋਕ ਸਾਜ਼, ਕਲੀ, ਦਸੂਤੀ, ਬਾਗ ਅਤੇ ਹਿਸਟਰੌਨਿਕਸ ਵਿੱਚੋਂ ਤੀਸਰਾ ਇਨਾਮ ਹਾਸਿਲ ਕੀਤਾ। ਇੰਨ੍ਹਾਂ ਦੇ ਨਾਲ ਹੀ ਕਈ ਵੰਨਗੀਆਂ ਵਿੱਚ ਵਿਦਿਆਰਥਣਾਂ ਦੀ ਵਿਅਕਤੀਗਤ ਪੱਧਰ ’ਤੇ ਵੀ ਚੋਣ ਹੋਈ ਜਿਸ ਵਿੱਚ ਇੰਡੀਅਨ ਆਰਕੈਸਟਰਾ ਵਿਚ ਪ੍ਰਭਜੋਤ ਨੇ ਪਹਿਲਾ ਸਥਾਨ, ਫੋਕ ਆਰਕੈਸਟਰਾ ਵਿਚ ਮਨਮੀਤ, ਕਲੀ ਵਿਚ ਐਸ਼ਵਰਿਆ, ਮੁਹਾਵਰੇਦਾਰ ਵਾਰਤਾਪਾਲ ਵਿੱਚ ਹਰਨੂਰ ਨੇ ਦੂਸਰਾ ਸਥਾਨ, ਲੁੱਡੀ ਵਿੱਚ ਮਨਜਿੰਦਰ ਅਤੇ ਇੰਡੀਅਨ ਆਰਕੈਸਟਰਾ ਵਿੱਚ ਸਿਮਰਨਜੀਤ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਡਾ: ਸਤਿੰਦਰ ਕੌਰ ਨੇ ਯੁਵਕ ਮੇਲੇ ਦੇ ਕਨਵੀਨਰ ਡਾ.ਗਗਨਦੀਪ ਧਾਰਨੀ ਅਤੇ ਕੋ-ਕਨਵੀਨਰ ਡਾ: ਇੰਦਰਜੀਤ ਕੌਰ, ਸਮੂਹ ਇੰਚਾਰਜ ਸਾਹਿਬਾਨਾਂ ਨੂੰ ਵਿਦਿਆਰਥਣਾਂ ਦੀ ਯੋਗ ਅਗਵਾਈ ਕਰਨ ਅਤੇ ਇਨਾਮ ਹਾਸਲ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਸਮੂਹ ਭਾਗੀਦਾਰਾਂ ਅਤੇ ਜੇਤੂਆਂ ਨੂੰ ਸਖਤ ਮਿਹਨਤ ਕਰਨ, ਅਨੁਸ਼ਾਸ਼ਨ ਨੂੰ ਕਾਇਮ ਰੱਖਣ ਤੇ ਹੋਰ ਬੁਲੰਦੀਆਂ ਹਾਸਲ ਕਰਕੇ ਆਪਣਾ, ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਖੇਤਰੀ ਯੁਵਕ ਮੇਲੇ ਅਕਾਦਮਿਕ ਪੱਧਰ ਦੀ ਸਿਖਲਾਈ ਦੇ ਨਾਲ-ਨਾਲ ਸਾਡੀ ਮੁੱਲਵਾਨ ਵਿਰਾਸਤ ਨੂੰ ਸੰਭਾਲਣ ਅਤੇ ਵਿਰਾਸਤੀ ਕਲਾਵਾਂ ਦੀ ਸਿਖਲਾਈ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜੇਤੂ ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦਿੰਦਿਆਂ ਵਧ-ਚੜ੍ਹ ਕੇ ਅੰਤਰ ਖੇਤਰੀ ਯੁਵਕ ਮੇਲੇ ਵਿਚ ਬਿਹਤਰ ਪ੍ਰਦਰਸ਼ਨ ਕਰਦਿਆਂ ਸਫ਼ਲ ਮੁਕਾਮ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਡੀ.ਏ.ਪੀ. ਦੀ ਬੇਲੋੜੀ ਵਰਤੋਂ ਤੇ ਬਾਹਰੀ ਰਾਜਾਂ ਤੋਂ ਆ ਰਹੀ ਨਕਲੀ ਖਾਦ ਦੋਵਾਂ ਤੋਂ ਬਚੇ-ਡਾ:ਬੈਨੀਪਾਲ ਅਗਲੀ ਖ਼ਬਰ 2027 ਦੀਆਂ ਚੋਣਾਂ ਵਿਚ ਮੁੜ ‘ਆਪ’ ਦੀ ਸਰਕਾਰ ਬਣੇਗੀ-ਚਾਹਲ, ਗੋਪੀ ਪਿੰਡਾਂ ਵਿਚ ‘ਆਪ’ ਦੇ ਵੱਧ ਰਹੇ ਪ੍ਰਭਾਵ ਤੋਂ ਵਿਰੋਧੀ...
Ad Position 24