12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੁਸਹਿਰਾ ਕਮੇਟੀ ਮਨਸੂਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ 20 ਨੂੰ

ਜੋਧਾਂ, 12 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ ਅਤੇ ਗਰਾਮ ਪੰਚਾਇਤ ਮਨਸੂਰਾਂ ਵਲੋਂ ਐੱਨ. ਆਰ.

Ad Position 21
No active advertisement
ਅਜੀਤ ਡੈਸਕ 13-10-2026
ਜੋਧਾਂ, 12 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ ਅਤੇ ਗਰਾਮ ਪੰਚਾਇਤ ਮਨਸੂਰਾਂ ਵਲੋਂ ਐੱਨ. ਆਰ. ਆਈ., ਇਲਾਕਾ ਨਿਵਾਸੀ ਅਤੇ ਨਗਰ ਦੇ ਸਹਿਯੋਗ ਨਾਲ ਦੁਸਹਿਰਾ ਮੇਲਾ ਤੇ ਲੋੜਵੰਦ ਲੜਕੀਆਂ ਦੇ ਵਿਆਹ ਤੇ ਸੱਭਿਆਚਾਰਕ ਸਮਾਗਮ ਮਿਤੀ 19 ਤੇ 20 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਪ੍ਰਾਚੀਨ ਸ਼ਿਵ ਮੰਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਅਤੇ ਮੰਗਤ ਰਾਏ ਨੇ ਦੱਸਿਆ ਕਿ ਪਹਿਲੇ ਦਿਨ 19 ਅਕਤੂਬਰ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਇਸ ਦਿਨ ਗਾਇਕ ਪੰਮਾ ਡੂਮੇਵਾਲ ਤੇ ਗੁਰਵੀਰ ਸੰਧੂ ਬੀਬੀ ਅਮਨ ਵਿਰਕ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਦੂਜੇ ਦਿਨ 20 ਅਕਤੂਬਰ ਨੂੰ ਦੁਸਹਿਰੇ ਦੀਆਂ ਝਾਕੀਆਂ ਵਿਸ਼ੇਸ਼ ਆਕਰਸ਼ਣ ਹੋਣਗੀਆਂ ਤੇ ਸਾਮ ਨੂੰ ਗਾਇਕ ਆਤਮਾ ਸਿੰਘ-ਐੱਸ ਕੌਰ, ਗਾਇਕ ਰਾਣਾ ਚੰਡੀਗੜ੍ਹੀਆਂ-ਜੱਸ ਬੜੈਚ ਆਦਿ ਗਾਇਕ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਕਰਨਗੇ। ਇਸ ਮੌਕੇ ਦੁਸਹਿਰਾ ਕਮੇਟੀ ਤੇ ਗਰਾਮ ਪੰਚਾਇਤ ਮਨਸੂਰਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਹੋਵੇਗੀ ਹੋਰ ਮਜ਼ਬੂਤ-ਕੈਪਟਨ ਸੰਦੀਪ ਸੰਧੂ/ਕੁਲਦੀਪ ਧਾਲੀਵਾਲ ਅਗਲੀ ਖ਼ਬਰ ਕਿਸਾਨਾਂ ਵਲੋਂ ਜੰਮੂ ਕਟੜਾ ਹਾਈਵੇ ਦੇ ਨਿਰਮਾਣ ਦੇ ਕੰਮ ਬੰਦ ਕਰਵਾ ਕੇ ਭੱਠਾਧੂਹਾ ’ਚ ਐੱਨ.ਐੱਚ.ਆਈ. ਵਿਰੁੱਧ ਧਰਨਾ
Ad Position 24