15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੰਡੀ ਮੁੱਲਾਂਪੁਰ ਸ਼ਿਵ ਮੰਦਰ ’ਚ ਕਥਾਮ੍ਰਿਤ ਨਵਾਹਨ ਯੱਗ ਸਫ਼ਲਤਾ ਲਈ ਪੂਜਾ ਅਰਚਨਾ ਤੇ ਸੰਕਲਪ ਸਮਾਰੋਹ

ਮੁੱਲਾਂਪੁਰ-ਦਾਖਾ, 14 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਸੱਤ ਈਸ਼ਵਰ ਮਹਾਂਦੇਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਨਵੰਬਰ ਮਹੀਨੇ ਹੋਣ ਵਾਲੇ ਸ੍ਰੀ ਸ਼ਿਵ ਮਹਾਪੁਰਾਣ ਕਥਾਮ੍ਰਿਤ ਨਵਾਹਨ ਯੱਗ ਦੀ ਸਫ਼ਲਤਾ ਲਈ ਪੰਡਿਤ ਮਨੋਜ ਤਿਵਾੜੀ, ਹੋਰ ਸ਼ਹਿਰੀਆਂ ਵਲੋਂ ਮੰਦਰ ਦੇ ਵਿਹੜੇ ਵਿੱਚ ਪੂਜਾ-ਅਰਚਨਾ ਅਤੇ ਸੰਕਲਪ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਯਜਮਾਨ ਪਰਿਵਾਰਾਂ ਨੇ ਪੂਜਾ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ 9 ਰੋਜ਼ਾ ਧਾਰਮਿਕ ਸਮਾਗਮ ਨੂੰ ਸ਼ਰਧਾ ਤੇ ਭਗਤੀ ਭਾਵ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਦਾ ਸੰਕਲਪ ਲਿਆ।

Ad Position 21
No active advertisement
ਅਜੀਤ ਡੈਸਕ 15-10-2026
ਮੁੱਲਾਂਪੁਰ-ਦਾਖਾ, 14 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਸੱਤ ਈਸ਼ਵਰ ਮਹਾਂਦੇਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਨਵੰਬਰ ਮਹੀਨੇ ਹੋਣ ਵਾਲੇ ਸ੍ਰੀ ਸ਼ਿਵ ਮਹਾਪੁਰਾਣ ਕਥਾਮ੍ਰਿਤ ਨਵਾਹਨ ਯੱਗ ਦੀ ਸਫ਼ਲਤਾ ਲਈ ਪੰਡਿਤ ਮਨੋਜ ਤਿਵਾੜੀ, ਹੋਰ ਸ਼ਹਿਰੀਆਂ ਵਲੋਂ ਮੰਦਰ ਦੇ ਵਿਹੜੇ ਵਿੱਚ ਪੂਜਾ-ਅਰਚਨਾ ਅਤੇ ਸੰਕਲਪ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਯਜਮਾਨ ਪਰਿਵਾਰਾਂ ਨੇ ਪੂਜਾ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ 9 ਰੋਜ਼ਾ ਧਾਰਮਿਕ ਸਮਾਗਮ ਨੂੰ ਸ਼ਰਧਾ ਤੇ ਭਗਤੀ ਭਾਵ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਦਾ ਸੰਕਲਪ ਲਿਆ। ਪ੍ਰਬੰਧਕਾਂ ਅਨੁਸਾਰ ਸਮਾਗਮ ਦੀ ਸ਼ੁਰੂਆਤ 14 ਨਵੰਬਰ ਨੂੰ ਸ਼ੋਭਾ ਯਾਤਰਾ ਨਾਲ ਹੋਵੇਗੀ, ਸ੍ਰੀ ਸ਼ਿਵ ਮਹਾਪੁਰਾਣ ਕਥਾਮ੍ਰਿਤ ਯੱਗ ਦੌਰਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕਥਾ ਪੂਜਨੀਕ ਪੰਡਿਤ ਸ੍ਰੀ ਮਨੋਹਰ ਲਾਲ ਸ਼ਾਸਤਰੀ ਜੀ (ਮੱਲੇ ਵਾਲੇ) ਕਰਨਗੇ। ਕਥਾ ਉਪਰੰਤ ਸ਼ਰਧਾਲੂਆਂ ਲਈ ਭੰਡਾਰੇ ਦਾ ਉਚਿਤ ਪ੍ਰਬੰਧ ਹੋਵੇਗਾ। ਇਸ ਤੋਂ ਬਾਅਦ ਸ੍ਰੀ ਸ਼ਿਵ ਮਹਾਪੁਰਾਣ ਕਥਾ ਦੇ ਵੱਖ-ਵੱਖ ਪ੍ਰਸੰਗਾਂ, ਸ਼ਿਵ ਅਵਤਾਰ ਕਥਾ, ਦਵਾਦਸ਼ ਜੋਤਿਰਲਿੰਗ ਕਥਾ, ਤੁਲਸੀ ਵਿਆਹ ਅਤੇ ਉਮਾ ਸ਼ਕਤੀ ਲੀਲਾ ਸਮੇਤ ਕਈ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ। ਪੰਡਿਤ ਮਨੋਜ ਤਿਵਾੜੀ ਵਲੋਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਇਸ ਧਾਰਮਿਕ ਸਮਾਗਮ ਦਾ ਲਾਹਾ ਲੈਣ ਲਈ ਸ਼ਰਧਾਲੂ ਸ੍ਰੀ ਸ਼ਿਵ ਮਹਾਪੁਰਾਣ ਕਥਾ ਦਾ ਸਰਵਣ ਕਰਨ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਅਖਾੜਾ ਪਿੰਡ ’ਚ ਵਿਸ਼ਾਲ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ’ਚ ਭਾਕਿਯੂ ਏਕਤਾ ਡਕੌਂਦਾ ਧਨੇਰ ਵਲੋਂ ਸੁਧਾਰ ’ਚ ਧਰਨਾ ਅੱਜ ਪੰਜਾਬ ਬੰਦ ਦੇ ਪੂਰਨ ਸਮਰਥ...
Ad Position 24