14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰਾਊਵਾਲ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਹਲਕਾ ਇੰਚਾਰਜ ਕੰਗ ਤੇ ਚੇਅਰਮੈਨ ਸਿੱਧੂ ਨੇ ਸ਼ੁਰੂ ਕਰਵਾਈ

ਸਿੱਧਵਾਂ ਬੇਟ, 14 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਅਧੀਨ ਪੈਂਦੀ ਰਾਊਵਾਲ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ‘ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ਕੇ. ਐੱਨ.

Ad Position 21
No active advertisement
ਅਜੀਤ ਡੈਸਕ 15-10-2026
ਸਿੱਧਵਾਂ ਬੇਟ, 14 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਅਧੀਨ ਪੈਂਦੀ ਰਾਊਵਾਲ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ‘ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ ਵਲੋਂ ਸ਼ੁਰੂ ਕਰਵਾਈ ਗਈ। ਇਸ ਮੌਕੇ ਇੰਚਾਰਜ ਕੰਗ ਤੇ ਚੇਅਰਮੈਨ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਮੰਡੀਆਂ ’ਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ’ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ। ਮੌਕੇ ਸੈਕਟਰੀ ਗੁਰਵਿੰਦਰ ਸਿੰਘ, ਸੁਪਰਵਾਈਜ਼ਰ ਪ੍ਰਦੀਪ ਕੁਮਾਰ, ਇੰਸਪੈਕਟਰ ਮਨਿੰਦਰ ਪ੍ਰਤਾਪ ਸਿੰਘ, ਧਰਮਿੰਦਰ ਕੁਮਾਰ, ਸਰਪੰਚ ਬਲਜੀਤ ਸਿੰਘ ਰਾਊਵਾਲ, ਬਲਰਾਜ ਸਿੰਘ ਰਾਜਾ, ਰੇਸ਼ਮ ਸਿੰਘ, ਸੁਖਮਿੰਦਰ ਸਿੰਘ, ਨਛੱਤਰ ਸਿੰਘ, ਆੜ੍ਹਤੀਆ ਮੰਥਨ ਸਿੰਗਲਾ, ਆੜ੍ਹਤੀਆ ਸਨੀ ਝਾਂਜੀ, ਆੜ੍ਹਤੀਆ ਹਰਜਿੰਦਰ ਸਿੰਘ, ਆੜ੍ਹਤੀ ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਗਰੇਵਾਲ ਸਦਰਪੁਰਾ, ਪ੍ਰਦੀਪ ਸਿੰਘ ਸਿੱਧਵਾਂ, ਅੰਮ੍ਰਿਤਪਾਲ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦ ਦੇ ਸਮਰਥਨ ’ਚ ਬੀਕੇਯੂ ਕਾਦੀਆਂ ਵਲੋਂ ਨਡਾਲਾ ਤੋਂ ਰੋਸ ਮਾਰਚ ਕੱਢਣ ਦਾ ਐਲਾਨ ਅਗਲੀ ਖ਼ਬਰ ਪਿੰਡ ਕੁਲਾਰ ਵਿਖੇ ਜੈ ਮਾਂ ਚਿੰਤਪੁਰਨੀ ਕਲੱਬ ਵਲੋਂ ਵਿਸ਼ਾਲ ਜਗਰਾਤਾ ਤੇ ਭੰਡਾਰਾ ਕਰਵਾਇਆ
Ad Position 24